
ਫਾਜਿਲਕਾ, 24 ਮਾਰਚ (ਵਿਨੀਤ ਅਰੋੜਾ) – ਪੰਜਾਬ ਦੀ ਫੂਡ ਸਟੇਟ ਏਜਂਸੀਆਂ ਪਨਗਰੇਨ, ਮਾਰਕਫੈਡ, ਪਨਸਪ, ਪੰਜਾਬ ਰਾਜ ਗੋਦਾਮ ਨਿਗਮ, ਪੰਜਾਬ ਫੂਡ ਐਗਰੋ ਅਤੇ ਪੀਈਜੀ ਗੋਦਮਾ ਵਿੱਚ ਲੋਡਿੰਗ ਅਤੇ ਅਨਲੋਡਿੰਗ ਦਾ ਕੰਮ ਕਰਦੇ ਮਜਦੂਰਾਂ ਵੱਲੋ ਅਪਣੀ ਮੰਗਾਂ ਨੂੰ ਲੇਕੇ ਯੂਨੀਅਨ ਮੈਬਰਾਂ ਸਰਵਨ ਸਿੰਘ, ਬਖਤਾਵਰ ਸਿੰਘ, ਬਲਵੰਤ ਸਿੰਘ, ਗੁਰਬਖਸ਼ ਸਿੰਘ, ਮਖਨ ਸਿੰਘ ਅਤੇ ਗੁਰਦੀਪ ਸਿੰਘ ਦੀ ਪ੍ਰਧਾਨਤਾ ਹੇਠ ਸਹਿਰ ਵਿੱਚ ਇੱਕ ਰੋਸ਼ ਰੈਲੀ ਕੱਢੀ ਅਤੇ ਬਾਅਦ ਵਿੱਚ ਫਾਜਿਲਕਾ ਦੇ ਡੀਸੀ ਸ.ਚਰਨਦੇਵ ਸਿੰਘ ਮਾਨ ਨੂੰ ਮੰਂਗਪਤੱਰ ਦੀਤਾ। ਰਾਜਸੀ ਪ੍ਰਧਾਨ ਸੁਖਦੇਵ ਸਿੰਘ ਨੇ ਦੱਸਿਆ ਕਿ ਕਰਮਚਾਰੀਆਂ ਨੇ ਅਪਣੀ ਮੰਗਾ ਨੂੰ ਲੈ ਕੇ ਸਰਕਾਰ ਅਤੇ ਵਿਭਾਗ ਨੂੰ ਕਈ ਵਾਰ ਮੰਗਪਤੱਰ ਦਿੱਤੇ ਹਨ ਪਰ ਉਨ੍ਹਾਂ ਦੀ ਮੰਗਾ ਨੂੰ ਮੰਨਣ ਦੀ ਬਜਾਏ ਉਨ੍ਹਾਂ ਦੀ ਮੰਗਾ ਨੂੰ ਅਣਡਿੱਠਾ ਕਰ ਦਿੱਤਾ ਗਿਆ ਹੈ। ਸਰਕਾਰ ਨੇ ਉਨ੍ਹਾਂ ਦੀ ਮੰਗਾ ਮੰਨਣ ਦੀ ਥਾਂ ਉਲਟਾ ਸਰਵਿਸ ਟੈਕਸ ਦਾ ਨਵਾਂ ਬੋਝ ਪਾ ਦਿੱਤਾ ਹੈ ਅਤੇ ਮੰਡੀਆਂ ਵਿੱਚ ਲੋਡਿੰਗ ਅਤੇ ਅਨਲੋਡਿੰਗ ਦਾ ਕੰਮ ਵੀ ਆਢਤੀਆਂ ਨੂੰ ਦਿੱਤਾ ਜਾ ਰਿਹਾ ਹੈ ਜਿਸਦੇ ਨਾਲ ਸਾਲਾਂ ਤੋ ਮੰਡੀਆਂ ਵਿੱਚ ਕੰਮ ਕਰਦੇ ਹਜਾਰਾਂ ਮਜਦੂਰ ਬੇਰੋਜਗਾਰ ਹੋ ਜਾਣਗੇ ਜੋਕਿ ਮਜਦੂਰਾਂ ਦੇ ਨਾਲ ਬਹੁਤ ਵੱਡਾ ਧੱਕਾ ਹੈ । ਸਰਕਾਰ ਅਤੇ ਵਿਭਾਗਾਂ ਵੱਲੋ ਮਜਦੂਰਾਂ ਨਾਲ ਕੀਤੇ ਜਾ ਰਹੇ ਧੱਕੇ ਨੂੰ ਰੋਕਣ ਲਈ ਪੰਜਾਬ ਦੀ ਫੂਡ ਏਜਂਸੀਆਂ ਵਿੱਚ ਕੰਮ ਕਰਦੇ ਸਾਰੇ ਮਜਦੂਰ ਸੰਗਠਨਾਂ ਲੇ ਮਿਲਕੇ ਫੈਸਲਾ ਲਿਆ ਹੈ ਕਿ ਜੇਕਰ ਮੰਡੀਆਂ ਵਿੱਚ ਲੋਡਿੰਗ ਅਤੇ ਅਨਲੋਡਿੰਗ ਦਾ ਕੰਮ ਆਢਤੀਆਂ ਨੂੰ ਦਿੱਤਾ ਗਿਆ ਤਾਂ ਮਜਬੂਰਨ 1 ਅਪ੍ਰੈਲ ਨੂੰ ਪੂਰੇ ਪੰਜਾਬ ਵਿੱਚ ਮਜਦੂਰਾਂ ਵੱਲੋ ਹੜਤਾਲ ਕੀਤੀ ਜਾਵੇਗੀ ਅਤੇ ਇਸ ਦੀ ਜੁਮੇਵਾਰੀ ਸਰਕਾਰ ਦੀ ਹੋਵੇਗੀ।
Punjab Post Daily Online Newspaper & Print Media