Sunday, September 13, 2026

ਅਵਿਨਾਸ਼ ਰਾਏ ਖੰਨਾ ਨੇ 289 ਸ਼ਿਕਾਇਤਾਂ ਦਾ ਕੀਤਾ ਮੌਕੇ ‘ਤੇ ਨਿਪਟਾਰਾ

PPN2403201516

ਹੁਸ਼ਿਆਰਪੁਰ, 24 ਮਾਰਚ (ਸਤਵਿੰਦਰ ਸਿੰਘ) – ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦਾ ਪੰਜਾਬ ਦੌਰਾ ਸਫਲ ਰਿਹਾ ਹੈ।ਮੋਦੀ ਜੀ ਨੇ ਕਿਸਾਨਾ ਲਈ ਜੋ ਪੈਨਸ਼ਨ ਯੋਜਨਾ ਦੀ ਗੱਲ ਕੀਤੀ ਹੈ ਉਸ ਤੋ ਇਹ ਮਹਿਸੂਸ ਹੋਈਆ ਹੈ ਕਿ ਉਨ੍ਹਾਂ ਦੇ ਦਿਲ ਵਿੱਚ ਕਿਸਾਨਾ ਲਈ ਵਿਸ਼ੇਸ਼ ਥਾਂ ਹੈ।ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਰਾਜ ਸਭਾ ਮੈਬਰ ਸ੍ਰੀ ਅਵਿਨਾਸ਼ ਰਾਏ ਖੰਨਾ ਨੇ ਆਪਣੇ ਦਫਤਰ ਵਿੱਚ ਖੁੱਲਾ ਦਰਬਾਰ ਵਿੱਚ ਲੋਕਾ ਦੀਆ ਸ਼ਿਕਾਇਤਾ ਸੁਣਨ ਮੌਕੇ ਕੀਤਾ।ਸ੍ਰੀ ਖੰਨਾ ਨੇ ਦੱਸਿਆ ਕਿ ਮੋਦੀ ਜੀ ਜੋ ਕਿਸਾਨਾਂ ਲਈ ਜੋ ਪੈਨਸ਼ਨ ਯੋਜਨਾ ਲਿਆ ਰਹੇ ਹਨ, ਉਹ 60 ਸਾਲ ਤੋ ਬਾਦ ਕਿਸਾਨਾ ਲਈ ਇਕ ਤੋਹਫਾ ਹੈ।ਖੁਲੇ ਦਰਬਾਰ ਮੌਕੇ ਸ੍ਰੀ ਖੰਨਾ 289 ਸਿਕਾਇਤਾ ਦਾ ਮੌਕੇ ਤੇ ਨਿਪਟਾਰਾ ਕੀਤਾ।ਇਸ ਮੌਕੇ ਤੇ ਖੰਨਾ ਦੇ ਰਾਜਨਿਤਿਕ ਸਲਾਹਕਾਰ ਸੰਜੀਵ ਤਲਵਾਰ, ਨੀਤੀ ਤਲਵਾਰ, ਮਿਨਾਕਸ਼ੀ ਸ਼ਾਰਦਾ,ਅਜੀਤ ਸਿੰਘ ਲੱਕੀ, ਰਜਿੰਦਰ ਪਰਮਾਰ, ਰਣਜੀਤ ਸਿੰਘ, ਹਨੀ ਸੂਦ, ਹੁਸ਼ਿਆਰ ਸਿੰਘ, ਹਰਭਜਨ ਪਿੰਟਾ, ਰਮਿਤ ਕੇਹਰ, ਨੀਰਜ ਸ਼ਰਮਾ ਤੇ ਦੀਪਕ ਸ਼ਾਰਦਾ ਹਾਜ਼ਰ ਸਨ।

Check Also

ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ

ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …

Leave a Reply