Tuesday, April 7, 2026

ਲੋਕਾਂ ਦੇ ਸਿਰ ਚੜ੍ਹ ਬੋਲ ਰਿਹਾ ਹੈ ਨਰਿੰਦਰ ਮੋਦੀ ਦਾ ਜਾਦੂ – ਜੋਸ਼ੀ

ਵਾਰਡ 13 ‘ਚ 6 ਹਜ਼ਾਰ ਤੋਂ ਵੱਧ ਲੋਕ ਜੁੜੇ ਭਾਜਪਾ ਮੈਂਬਰਸ਼ਿਪ ਮੁਹਿੰਮ ਨਾਲ

PPN2403201517
ਅੰਮ੍ਰਿਤਸਰ, 24 ਮਾਰਚ (ਰੋਮਿਤ ਸ਼ਰਮਾ, ਜਗਦੀਪ ਸਿੰਘ ਸੱਗੂ) – ਸਥਾਨਕ ਸਰਕਾਰ ਮੈਡੀਕਲ ਸਿਖਿਆ ਤੇ ਖੋਜ਼ ਮੰਤਰੀ ਅਨਿਲ ਜੋਸ਼ੀ ਨੇ ਕਿਹਾ ਕਿ ਪਾਰਟੀ ਦੀ ਮੈਬਰਸ਼ਿਪ ਮਹਾ ਅਭਿਆਨ ਨੂੰ ਲੈ ਕੇ ਲੋਗਾ ਦਾ ਰੋਜਾਨ ਦਿਨੋ ਦਿਨ ਵਧ ਰਿਹਾ ਹੈ। ਭਾਰਤ ਵਿੱਚ ਮੈਬਰਸ਼ਿਪ ਦਾ ਆਕੜਾ 8 ਕਰੋੜ ਤੋ ਵੀ ਵੱਧ ਚੁਕਿਆ ਹੈ। ਜਿਸ ਤੋ ਪਤਾ ਲਗਦਾ ਹੈ ਕਿ ਕਿਸ ਤਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਜਾਦੂ ਲੋਕਾ ਦੇ ਸਿਰ ਚੜ ਬੋਲ ਰਿਹਾ ਹੈ। ਇਹ ਸਬਦ ਮੰਤਰੀ ਅਨਿਲ ਜੋਸ਼ੀ ਨੇ ਅੰਮ੍ਰਿਤਸਰ ਹਲਕਾ ਉਤਰੀ ਵਾਰਡ ਨੰਬਰ 13 ਦੇ ਵਰਕਰਾ ਨੂੰ ਮੈਂਬਰਸ਼ਿਪ ਦੀ ਮੀਂਟਿਗ ਦੋਰਾਨ ਕਹੀਆ।ਉਹਨਾ ਕਿਹਾ ਵਰਕਰ ਮੈਬਰਸ਼ਿਪ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੇ ਹਨ।ਜਿਸ ਵਜੋ ਵਾਰਡ 13 ਵਿੱਚ ਮੈਬਰਸ਼ਿਪ 6000 ਤੋਂ ਵੱਧ ਹੋ ਚੁੱਕੀ ਹੈ। ਜੋਸ਼ੀ ਨੇ ਕਿਹਾ ਟੀਚੇ ਨੂੰ ਪੁਰਾ ਕਰਕੇ ਭਾਜਪਾ ਵਿਸਵ ਦੀ ਸਭ ਤੋ ਵੱਧ ਮੈਂਬਰਾ ਵਾਲੀ ਪਾਰਟੀ ਬਣੇਗੀ । ਉਹਨਾ ਕਿਹਾ ਪਾਰਟੀ ਦੀਆ ਨੀਤੀਆ ਨੂੰ ਵਰਕਰ ਘਰ ਘਰ ਤੱਕ ਪਹੁੰਚਾ ਕੇ ਪਾਰਟੀ ਨੂੰ ਮਜਬੂਤ ਕਰ ਰਹੇ ਹਨ ਅਤੇ ਮੈਬਰਸ਼ਿਪ ਅਭਿਆਨ ਨਾਲ ਜੋੜ ਰਹੇ ਹਨ।ਜੋਸ਼ੀ ਨੇ ਕਿਹਾ ਹੁਣ ਹਰ ਇਕ ਵਿਅਕਤੀ ਵਿਕਾਸ ਚਾਹੁੰਦਾ ਹੈ ਜਿਸ ਸਦਕਾ ਵਿਕਾਸ ਪੁਰਸ਼ ਨਰਿੰਦਰ ਮੋਦੀ ਨਾਲ ਜੁੜਨਾ ਚਾਹੁੰਦਾ ਹੈ। ਇਸ ਮੋਕੇ ਤੇ ਪੀ. ਏ. ਰਕੇਸ਼ ਸ਼ਰਮਾ ਮਿਂਟੁ, ਰਵੀ ਕੁਮਾਰ, ਡਿਂਪਲ ਜੋਸ਼ੀ, ਕੁਲਵਿੰਦਰ ਲਾਡਾ, ਸੂਰਜ ਸ਼ਰਮਾ, ਇੰਦਰਜੀਤ ਭਰਵਾਜ, ਡਾਂ ਪਰੇਮ ਸ਼ਰਮਾ, ਰਾਮ ਬਲੀ, ਮਾਸ਼ਟਰ ਪਰਿਜ਼ਾ, ਗੋਲਡੀ, ਅਮੀਤ , ਡਾਂ ਸ਼ਰੀਨ ਚੋਹਾਨ, ਪਵਨ ਜੋਸ਼ੀ, ਪਵਨਾ ਸ਼ਰਮਾ, ਵਿਜੇ ਸ਼ਰਮਾ, ਆਦਿ ਮੋਜੂਦ ਸਨ।

Check Also

ਰੇਲਵੇ ਸਟੇਸ਼ਨ ਰਮਦਾਸ ਦੇ ਅਧੁਨਿਕੀਕਰਨ ਲਈ ਕੇਂਦਰੀ ਰੇਲ ਮੰਤਰਾਲੇ ਕੋਲ ਜੋਰ ਸ਼ੋਰ ਨਾਲ ਉਠਾਇਆ ਮੁੱਦਾ -ਧਾਲੀਵਾਲ

ਅੰਮ੍ਰਿਤਸਰ, 6 ਅਪ੍ਰੈਲ (ਸੁਖਬੀਰ ਸਿੰਘ) – ਆਮ ਆਦਮੀ ਪਾਰਟੀ ਦੇ ਸੂਬਾ ਮੁੱਖ ਬੁਲਾਰੇ ਕੁਲਦੀਪ ਸਿੰਘ …

Leave a Reply