Tuesday, July 21, 2026

’ਪੰਜਾਬੀਆਂ ਦੇ ਕਿੰਗ’ ਫਿਲਮ ਦੀ ਪ੍ਰਮੋਸ਼ਨ ਲਈ ਅੰਮ੍ਰਿਤਸਰ ਪੁੱਜੇ ਨਵਰਾਜ ਹੰਸ

ਕੈਪਸ਼ਨ- ਪੰਜਾਬੀ ਫਿਲਮ 'ਪੰਜਾਬੀਆਂ ਦਾ ਕਿੰਗ' ਦੀ ਪਰਮੋਸ਼ਨ ਲਈ ਅੰਮ੍ਰਿਤਸਰ ਪੁੱਜੇ ਨਵਰਾਜ ਹੰਸ ਵਿਕਾਸ ਛੋਟੂ ਨਾਲ।
ਕੈਪਸ਼ਨ- ਪੰਜਾਬੀ ਫਿਲਮ ‘ਪੰਜਾਬੀਆਂ ਦਾ ਕਿੰਗ’ ਦੀ ਪਰਮੋਸ਼ਨ ਲਈ ਅੰਮ੍ਰਿਤਸਰ ਪੁੱਜੇ ਨਵਰਾਜ ਹੰਸ ਵਿਕਾਸ ਛੋਟੂ ਨਾਲ।

ਛੇਹਰਟਾ, 25 ਮਾਰਚ (ਨੋਬਲ) –  ਪੰਜਾਬੀ ਫਿਲਮ ‘ਪੰਜਾਬੀਆਂ ਦਾ ਕਿੰਗ’ ਦੀ ਪਰਮੋਸ਼ਨ ਕਰਨ ਲਈ ਨਵਰਾਜ ਹੰਸ ਆਪਣੀ ਟੀਮ ਨਾਲ ਅੰਮ੍ਰਿਤਸਰ ਪੁੱਜੇ, ਜਿੰਨਾਂ ਦਾ ਛੇਹਰਟਾ ਵਿਖੇ ਸ਼ਿੰਗਰ ਪ੍ਰਮੋਟਰ ਵਿਕਾਸ ਛੋਟੂ ਤੇ ਪ੍ਰਮੋਟਰ ਹਰਪ੍ਰੀਤ ਸਿੰਘ ਵੱਲੋਂ ਪੂਰੀ ਟੀਮ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੋਕੇ ਨਵਰਾਜ ਹੰਸ ਨੇ ਦੱਸਿਆ ਕਿ ਉਨਾਂ ਦੀ ਪੰਜਾਬੀ ਫਿਲਮ ‘ਪੰਜਾਬੀਆਂ ਦਾ ਕਿੰਗ’ 27 ਮਾਰਚ ਨੂੰ ਲੋਕਾਂ ਦੇ ਰੂਬਰੂ ਹੋਣ ਜਾ ਰਹੀ ਹੈ, ਜਿਸ ਦਾ ਪੰਜਾਬੀਆਂ ਵਲੋਂ ਉਨਾਂ ਨੂੰ ਚੰਗਾਂ ਹੁੰਗਾਰਾ ਮਿਲ ਰਿਹਾ ਹੈ। ਉਨਾਂ ਕਿਹਾ ਕਿ ਜਿੱਥੇ ਉਨਾਂ ਆਪਣੀ ਗਾਇਕੀ ਨਾਲ ਸਰਤਿਆਂ ਦਾ ਮਨ ਮੋਹਿਆ ਹੈ ਉਸੇ ਤਰਾਂ ਉਹ ਇਸ ਫਿਲਮ ਨਾਲ ਲੋਕਾਂ ਦੇ ਦਿਲਾਂ ਵਿਚ ਆਂਪਣੀ ਜਗਾ ਬਨਾਉਣਗੇ। ਇਸ ਮੋਕੇ ਹਰਪ੍ਰੀਤ ਸਿੰਘ ਤੇ ਵਿਕਾਸ ਛੋਟੂ ਨੇ ਨਵਰਾਜ ਹੰਸ ਤੇ ਉਨਾਂ ਦੀ ਟੀਮ ਦਾ ਇੱਥੇ ਪੁੱਜਣ ਤੇ ਨਿੱਘਾ ਸਵਾਗਤ ਕੀਤਾ ਤੇ ਲੋਕਾਂ ਨੂੰ ਅਪੀਲ ਕੀਤੀ ਉਹ ‘ਪੰਜਾਬੀਆਂ ਦਾ ਕਿੰਗ’ ਫਿਲਮ ਜਰੂਰ ਵੇਖਣ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ

ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …

Leave a Reply