
ਛੇਹਰਟਾ, 25 ਮਾਰਚ (ਨੋਬਲ) – ਮੰਡੀ ਬੌਰਡ ਵਲੋਂ ਵਾਰਡ ਨੰਬਰ 1 ‘ਚ ਬਣਾਈ ਜਾ ਰਹੀ ਸੜਕ ਦਾ ਸ਼ੁੱਭਅਰੰਭ ਕੋਂਸਲਰ ਨਿਰਭੈ ਸਿੰਘ ਫੋਜੀ ਤੇ ਸ਼੍ਰੋ,ਣੀ ਕਮੇਟੀ ਮੈਂਬਰ ਬਾਵਾ ਸਿੰਘ ਗੁਮਾਪੁਰਾ ਵਲੋਂ ਕੀਤਾ ਗਿਆ। ਇਸ ਮੋਕੇ ਬਾਵਾ ਸਿੰਘ ਗੁਮਾਨਪੁਰਾ ਤੇ ਕੋਂਸਲਰ ਫੋਜੀ ਨੇ ਸਾਂਝੇ ਤੌਰ ਤੇ ਕਿਹਾ ਕਿ ਇਹ ਵਾਰਡ ਬੀਤੇ ਕਈ ਵਰ੍ਹਿਆਂ ਤੋਂ ਵਿਕਾਸ ਕਾਰਜਾਂ ਤੋਂ ਸੱਖਣੀ ਪਈ ਹੈ, ਜਿਸ ਦਾ ਹਲਕਾ ਪੱਛਮੀ ਦੇ ਵਿਧਾਇਕ ਡਾਕਟਰ ਰਾਜ ਕੁਮਾਰ ਵੇਰਕਾ ਤੇ ਇਸ ਤੋਂ ਪਹਿਲਾਂ ਰਹਿ ਚੁੱਕੇ ਕਾਂਗਰਸੀ ਮੇਅਰ ਸੁਨੀਲ ਦੱਤੀ ਵਲੋਂ ਕੋਈ ਧਿਆਨ ਨਹੀ ਦਿੱਤਾ ਗਿਆ। ਉਨਾਂ ਕਿਹਾ ਕਿ ਹਲਕਾ ਵਿਧਾਇਕ ਤੇ ਐਸ.ਸੀ.ਐਸ.ਟੀ ਸੈੱਲ ਦੇ ਉੱਪ ਚੇਅਰਮੈਨ ਡਾਕਟਰ ਰਾਜ ਕੁਮਾਰ ਵੇਰਕਾ ਨੇ ਵੀ ਚੋਣਾਂ ਜਿੱਤਣ ਤੋਂ ਬਾਅਦ ਇਸ ਵਾਰਡ ਦੇ ਵਿਕਾਸ ਕਾਰਜਾਂ ਨੂੰ ਅਣਗੋਲਿਆਂ ਕੀਤਾ ਹੈ।ਉਨਾਂ ਕਿਹਾ ਕਿ ਚੋਣਾਂ ਦੌਰਾਨ ਜਨਤਾ ਨਾਲ ਜੋ ਵਾਅਦੇ ਕੀਤੇ ਸਨ ਉਹ ਉਨਾਂ ਵਾਅਦਿਆਂ ਨੂੰ ਹਰ ਹੀਲੇ ਪੂਰਾ ਕਰਣਗੇ।ਇਸ ਮੋਕੇ ਜੇਈ ਜਸਵਿੰਦਰ ਸਿੰਘ, ਜੇਈ ਲਖਬੀਰ ਸਿੰਘ, ਸੁਪਰਵਾਈਜਰ ਸਰੂਪ ਸਿੰਘ, ਜਸਬੀਰ ਸਿੰਘ ਐਮਏ, ਸਵਿੰਦਰ ਸਿੰਘ ਫੋਜੀ, ਕੁਲਵੰਤ ਸਿੰਘ ਪੀਏ, ਰਾਕੇਸ਼ ਕੁਮਾਰ ਬਿੱਲਾ, ਐਕਸੀਅਨ ਜੀਐਸ ਕੰਗ, ਸਰਬਜੀਤ ਸਿੰਘ ਸ਼ੱਬੀ, ਬਲਵਿੰਦਰ ਸਿੰਘ ਕੋਹਲਾ, ਠੈਕੇਦਾਰ ਹਰਦੇਵ ਸਿੰਘ, ਸੁਖਚੈਨ ਸਿੰਘ ਬਾਰੀਆ, ਲਾਟੀ ਬਾਰੀਆਂ, ਸੁਰਜਣ ਸਿੰਘ, ਨਿੰਦਰ ਕੱਲਬ, ਸਰਪੰਚ ਕਲੂਆਣਾ, ਡੇਵਿਡ ਮਸੀਹ, ਕਰਨੈਲ ਸਿੰਘ ਗੋਲੂ, ਧੀਰ ਸਿੰਘ ਫੋਜੀ ਆਦਿ ਹਾਜਰ ਸਨ।
Punjab Post Daily Online Newspaper & Print Media