Tuesday, May 21, 2024

ਪਹਿਲੀ ਵਾਰ ਸਰਕਾਰੀ ਸਕੂਲਾਂ ਵਿਚ 6 ਨਕਲਚੀਆਂ ‘ਤੇ ਬਣੇ ਕੇਸ

ਛੇਹਰਟਾ, 25 ਮਾਰਚ (ਨੋਬਲ) –  ਪੰਜਾਬ ਸਕੂਲ ਸਿੱਖਿਆਂ ਬੌਰਡ ਵਲੋਂ ਬੁੱਧਵਾਰ ਨੂੰ ਲਈ ਗਈ ਦਸਵੀਂ ਕਲਾਸ ਦੀ ਅੰਗ੍ਰੇਜੀ ਪ੍ਰੀਖਿਆ ਦੌਰਾਨ 12 ਨਕਲਚੀਆਂ ਨੂੰ ਦਬੋਚਿਆ ਗਿਆ।ਡੀਈਓ ਸੈਕੰਡਰੀ ਸਤਿੰਦਰਬੀਰ ਸਿੰਘ ਵਲੋਂ ਸਰਕਾਰੀ ਹਾਈ ਸਕੂਲ ਜਸਰਾਉਰ ਤੋਂ ਇੱਕ ਨਕਲ ਕੇਸ ਫੜਣ ਤੋਂ ਇਲਾਵਾ ਭੀਲੋਵਾਲ ਹਾਈ ਸਕੂਲ, ਕੜਿਆਂਲ ਹਾਈ ਸਕੂਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਰਸ਼ਾਂ ਛੀਨਾ, ਬਾਬਾ ਜਗਤ ਸਿੰਘ ਸੀਨੀਅਰ ਸੈਕੰਡਰੀ ਸਕੂਲ ਹਰਸ਼ਾਂ ਛੀਨਾ ਵਿਚ ਦਬਿਸ਼ ਦਿੱਤੀ।ਉਧਰ ਜਿਲ੍ਹਾ ਨਿਰੀਖਣ ਟੀਮ ਜਲੰਧਰ ਦੇ ਇੰਚਾਰਜ ਪ੍ਰਿੰਸੀਪਲ ਬਲਜਿੰਦਰ ਸਿੰਘ ਨੇ ਸਭ ਤੋਂ ਵੱਡੀ ਕਾਰਵਾਈ ਕਰਦੇ ਹੋਏ ਵੱਖ-ਵੱਖ ਸਕੂਲਾਂ ਵਿਚ 7 ਨਕਲ ਦੇ ਕੇਸ ਫੜੇ ਹਨ, ਇੰਨਾਂ ਵਿਚ ਏ.ਵੀ.ਐਨ ਖਾਲਸਾ ਹਾਈ ਸਕੂਲ ਤਰਸਿਕਾ ਵਿਚ ਦੋ ਕੇਸ, ਸਰਕਾਰੀ ਹਾਈ ਸਕੂਲ ਬੁੱਟਰ ਵਿਚ ਤਿੰਨ, ਸਰਕਾਰੀ ਸੀਨੀਅ੍ਰ ਸੈਕੰਡਰੀ ਸਕੂਲ ਛੱਜਲਵੱਡੀ ਵਿਚ ਦੋ ਕੇਸ ਬਣਾ ਕੇ ਨਕਲਚੀਆਂ ਤੇ ਲਗਾਮ ਕੱਸੀ ਹੈ।
ਡਿਪਟੀ ਡੀ.ਈ.ਓ ਜੁਗਿੰਦਰ ਕੌਰ ਸ਼ਿੰਗਾਰੀ ਨੇ ਵੀ ਸ਼ਹਿਰ ਵਿਚ ਸਥਿਥ ਹਿੰਦੂ ਸਭਾ ਸੀਨੀਅਰ ਸੈਕੰਡਰੀ ਸਕੂਲ ‘ਚ 4 ਨਕਲਚੀਆਂ ਨੂੰ ਦਬੋਚ ਕੇ ਕੇਸ ਬਣਾਏ ਹਨ। ਡਿਪਟੀ ਡੀ.ਈ.ਓ ਸਤੀਸ਼ ਕੁਮਾਰ ਨੇ ਐਸ.ਸੀ ਸੀਨੀਅਰ ਸੈਕੰਡਰੀ ਸਕੂਲ, ਐਲ.ਬੀ ਸੀਨੀਅਰ ਸੈਕੰਡਰੀ ਸਕੂਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛੇਹਰਟਾ, ਐਲ.ਡੀ ਪੈਰਾਮਾਊਂਟ ਸਕੂਲ ਛੇਹਰਟਾ ਵਿਚ ਛਾਪੇਮਾਰੀ ਕੀਤੀ, ਜਿਥੇ ਕੋਈ ਨਕਲ ਨਹੀਂ ਸੀ।
ਜਿਕਰਯੌਗ ਹੈ ਕਿ ਇਸ ਤੋਂ ਪਹਿਲਾਂ ਜਿੰਨੇ ਵੀ ਕੇਸ ਬਣਾਏ ਗਏ ਹਨ ਉਹ ਸਾਰੇ ਪ੍ਰਾਈਵੇਟ ਸਕੂਲ ਨਾਲ ਸਬੰਧਤ ਸ ਅਤੇ ਦੋ ਪ੍ਰਾਈਵੇਟ ਪ੍ਰੀਖਿਆ ਕੇਂਦਰਾਂ ਦੀ ਦਸਵੀਂ ਅਤੇ ਇਕ ਏਡਿਡ ਸਕੂਲ ਦੀ 12 ਕਲਾਸ ਦੀ ਪ੍ਰੀਖਿਆ ਰੱਦ ਹੋਈ ਸੀ। ਪੀ.ਐਸ.ਈ.ਬੀ ਤੇ ਸਿੱਖਿਆ ਵਿਭਾਗ ਵਲੋਂ ਗਠਨ ਕੀਤੀਆਂ ਗਈਆਂ ਟੀਮਾਂ ਨੇ ਪਹਿਲੀ ਵਾਰ ਪ੍ਰਾਈਵੇਟ ਸਕੂਲਾਂ ਦੇ ਨਾਲ ਨਾਲ ਸਰਕਾਰੀ ਸਕੂਲਾਂ ਵਿੱਚ ਵੀ ਨਕਲਚੀਆਂ ‘ਤੇ ਕੇਸ ਬਣਾਏ ਹਨ।

Check Also

ਏਡਿਡ ਸਕੂਲ ਬੰਦ ਕਰਨ ਅਤੇ ਗ੍ਰਾਂਟਾਂ ਵਿੱਚ ਕਟੌਤੀ ਦੀ ਵਿਰੁੱਧ 22 ਮਈ ਨੂੰ ਸਿੱਖਿਆ ਮੰਤਰੀ ਦੇ ਹਲਕੇ `ਚ ਰੋਸ ਮਾਰਚ ਦਾ ਐਲਾਨ

ਅੰਮ੍ਰਿਤਸਰ, 20 ਮਈ (ਖੁਰਮਣੀਆਂ) – ਏਡਿਡ ਸਕੂਲ ਟੀਚਰ ਯੂਨੀਅਨ ਅੰਮ੍ਰਿਤਸਰ ਦੀ ਮੀਟਿੰਗ ਸੈਕੰਡਰੀ ਸਕੂਲ ‘ਚ …

Leave a Reply