Tuesday, April 28, 2026

ਦੀਦਾਰ ਸਿੰਘ ਬੈਂਸ ਦਾ ਦਿੱਲੀ ਕਮੇਟੀ ਨੇ ਕੀਤਾ ਸਵਾਗਤ

PPN2803201505ਨਵੀਂ ਦਿੱਲੀ, 28 ਮਾਰਚ (ਅੰਮ੍ਰਿਤ ਲਾਲ ਮੰਨਣ) – ਅਮਰੀਕਾ ਦੇ ਉੱਘੇ ਸਨਅਤਕਾਰ ਅਤੇ ਪੰਥਕ ਆਗੂ ਦੀਦਾਰ ਸਿੰਘ ਬੈਂਸ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਲੀ ਫਤਹਿ ਦਿਵਸ ਦੇ ਕਾਮਯਾਬ ਉਪਰਾਲੇ ਵਾਸਤੇ ਵਧਾਈ ਦਿੱਤੀ ਹੈ। ਉਚੇਚੇ ਤੌਰ ਤੇ ਕਮੇਟੀ ਦਫਤਰ ਆਏ ਬੈਂਸ ਦਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਰਨਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਅਮਰੀਕਾ ‘ਚ ਸਿੱਖ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਬੈਂਸ ਵੱਲੋਂ ਕੀਤੀਆਂ ਜਾ ਰਹੀਆਂ ਸੇਵਾਵਾਂ ਦੀ ਵੀ ਕਮੇਟੀ ਪ੍ਰਬੰਧਕਾ ਨੇ ਸ਼ਲਾਘਾ ਕੀਤੀ। ਬੈਂਸ ਨੇ ਦਿੱਲੀ ਕਮੇਟੀ ਵੱਲੋਂ ਫਤਹਿ ਦਿਵਸ ਸਮਾਗਮਾਂ ਨੂੰ ਕੌਮਾਂਤਰੀ ਪੱਧਰ ਤੇ ਪ੍ਰਚਾਰ ਕਰਕੇ ਬਾਬਾ ਬਘੇਲ ਸਿੰਘ ਅਤੇ ਹੋਰ ਜਰਨੈਲਾ ਵੱਲੋਂ ਕੀਤੀ ਗਈ ਫਤਹਿ ਨੂੰ ਇਤਿਹਾਸ ਦੀ ਬੁਕੱਲ ਚੋਂ ਬਾਹਰ ਕੱਢਣ ਦੀਆਂ ਕੀਤੀਆਂ ਗਈਆਂ ਕੋਸ਼ਿਸ਼ਾਂ ਨੂੰ ਚੰਗਾ ਕਦਮ ਦੱਸਿਆ। ਬੈਂਸ ਵੱਲੋਂ ਇਸ ਮੌਕੇ ਧਰਮ ਪ੍ਰਚਾਰ ਕਾਰਜਾਂ ਲਈ ਲੋੜਿੰਦਾ ਸਹਿਯੋਗ ਦੇਣ ਦੀ ਪੇਸ਼ਕਸ਼ ਵੀ ਕੀਤੀ ਗਈ। ਗੁਰਦੁਆਰਾ ਬੰਗਲਾ ਸਾਹਿਬ ਦੇ ਹੈਡ ਗ੍ਰੰਥੀ ਭਾਈ ਰਣਜੀਤ ਸਿੰਘ ਅਤੇ ਬੈਂਸ ਦੀ ਪੋਤਰੀ ਵੀ ਇਸ ਮੌਕੇ ਤੇ ਮੌਜੂਦ ਸਨ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply