Tuesday, July 21, 2026

ਖਾਲਸਾ ਕਾਲਜ ਪ੍ਰਿੰ: ਡਾ. ਮਹਿਲ ਸਿੰਘ ਨੇ ‘ਮੈਜਿਸਟਰੇਟ ਮੁਜ਼ਰਿਮ’ ਦੀ ਕੀਤੀ ਘੁੰਡ ਚੁਕਾਈ

PPN1004201512
ਅੰਮ੍ਰਿਤਸਰ, 10 ਅਪ੍ਰੈਲ (ਪ੍ਰੀਤਮ ਸਿੰਘ) – ਖਾਲਸਾ ਕਾਲਜ ਵਿਖੇ ਪੰਜਾਬੀ ਅਧਿਐਨ ਵਿਭਾਗ ਦੁਆਰਾ ਕਰਵਾਏ ਗਏ ਰਿਲੀਜ਼ ਸਮਾਰੋਹ ਦੌਰਾਨ ਰਾਮ ਸਿੰਘ ਵੱਲੋਂ ਲਿਖਤ ‘ਮੈਜਿਸਟਰੇਟ ਮੁਜ਼ਰਿਮ’ ਦੀ ਪੁਸਤਕ ਦੀ ਪ੍ਰਿੰ: ਡਾ. ਮਹਿਲ ਸਿੰਘ ਨੇ ਅੱਜ ਸੈਮੀਨਾਰ ਹਾਲ ਵਿਖੇ ਘੁੰਡ ਚੁਕਾਈ। ਇਸ ਮੌਕੇ ਉਨ੍ਹਾਂ ਨਾਲ ਐੱਸ. ਡੀ. ਐੱਮ. ਸ੍ਰੀ ਰਾਜੇਸ਼ ਕੁਮਾਰ, ਤਹਿਸੀਲਦਾਰ ਸ: ਗੁਰਮੰਤਰ ਸਿੰਘ, ਸ੍ਰੀ ਸੰਜੀਵ ਕੁਮਾਰ ਅਤੇ ਨਾਟਕਕਾਰ ਸ੍ਰੀ ਕੇਵਲ ਧਾਰੀਵਾਲ, ਕਾਲਜ ਰਜਿਸਟਰਾਰ ਪ੍ਰੋ: ਦਵਿੰਦਰ ਸਿੰਘ ਵੀ ਮੌਜ਼ੂਦ ਸਨ।
ਇਸ ਮੌਕੇ ਬੋਲਦਿਆਂ ਡਾ. ਮਹਿਲ ਸਿੰਘ ਨੇ ਕਿਹਾ ਕਿ ਰਾਮ ਸਿੰਘ ਜੋ ਪੰਜਾਬ ਸਰਕਾਰ ਵਿੱਚ ਉੱਚ ਅਹੁੱਦੇ ਦੇ ਆਫ਼ਿਸਰ ਹਨ, ਇਕ ਉੱਘੇ ਲੇਖਕ ਵੀ ਹਨ ਜਿਨ੍ਹਾਂ ਦੀ ਨਵੀਂ ਕਿਤਾਬ ‘ਮੈਜਿਸਟਰੇਟ ਮੁਜ਼ਰਿਮ’ ਨੌਕਰੀ ਦੌਰਾਨ ਉਨ੍ਹਾਂ ਨੂੰ ਕੁਝ ਦਿਨ ਜ਼ੇਲ੍ਹ ਵਿੱਚ ਭੇਜਣ ਦੇ ਅਦਾਲਤੀ ਹੁਕਮਾਂ ਦਾ ਵਰਨਣ ਹੈ। ਇਸ ਕਿਤਾਬ ਵਿੱਚ ਲੇਖਕ ਨੇ ਸਾਡੇ ਅਦਾਲਤੀ ਢਾਂਚੇ ਅਤੇ ਪ੍ਰਸ਼ਾਸ਼ਨਿਕ ਪ੍ਰਣਾਲੀ ਬਾਰੇ ਵਿਸਥਾਰਪੂਰਵਕ ਕਟਾਸ਼ ਕੀਤਾ ਹੈ, ਜੋ ਕਿ ਕਾਬਲੇ ਤਾਰੀਫ਼ ਹੈ। ਉਨ੍ਹਾਂ ਕਿਹਾ ਕਿ ਕਿਤਾਬਾਂ ਜੀਵਨ ਨੂੰ ਸੇਧ ਦਿੰਦੀਆਂ ਹਨ ਅਤੇ ਇਹ ਕਿਤਾਬ ਸਾਨੂੰ ਰੋਜਮਰ੍ਹਾ ਸਰਕਾਰੀ ਤਾਨੇ-ਬਾਨੇ ਭਰਪੂਰ ਜਾਣਕਾਰੀ ਪ੍ਰਦਾਨ ਕਰਦੀ ਹੈ।
ਇਸ ਮੌਕੇ ‘ਤੇ ਬੋਲਦਿਆਂ ਲੇਖਕ ਰਾਮ ਸਿੰਘ ਨੇ ਵਿਸਥਾਰਪੂਰਵਕ ਆਪਣੀ ਕਿਤਾਬ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਇਹ ਕਿਤਾਬ ਉਨ੍ਹਾਂ ਨਾਲ ਹੱਡਬੀਤੀ ਜ਼ੇਲ੍ਹ ਯਾਤਰਾ ਨਾਲ ਸਬੰਧਿਤ ਹੈ। ਉਨ੍ਹਾਂ ਕਿਹਾ ਕਿ ਜਦੋਂ ਫਰੀਦਕੋਟ ਵਿਖੇ ਬਤੌਰ ਤਹਿਸੀਲਦਾਰ ਤਾਇਨਾਤ ਸਨ, ਸਰਕਾਰੀ ਜ਼ਮੀਨ ਨੂੰ ਖਾਲੀ ਕਰਵਾਉਣ ਨਾਲ ਸਬੰਧਿਤ ਇਕ ਕੇਸ ਵਿੱਚ ਉਨ੍ਹਾਂ ਨੂੰ ਜ਼ੇਲ੍ਹ ਜਾਣਾ ਪਿਆ। ਉਨ੍ਹਾਂ ਕਿਹਾ ਕਿ ਜ਼ੇਲ ਅੰਦਰਲੇ ਵਾਤਾਵਰਣ, ਕੈਦੀਆਂ ਸਬੰਧੀ ਵਰਤਾਰਾ, ਰਹਿਣ-ਸਹਿਣ, ਜੇਲ੍ਹ ਪ੍ਰਸ਼ਾਸ਼ਨ ਦੇ ਕਾਇਦੇ-ਕਾਨੂੰਨ, ਜ਼ੇਲ੍ਹਾਂ ਅੰਦਰ ਨਸ਼ਿਆ ਦੇ ਸੇਵਨ ਆਦਿ ਬਾਰੇ ਜਾਣਕਾਰੀ ਪਾਠਕਾਂ ਨਾਲ ਸਾਂਝੀ ਕੀਤੀ ਹੈ।
ਇਸ ਮੌਕੇ ‘ਤੇ ਐੱਸ. ਡੀ. ਐੱਮ. ਸ੍ਰੀ ਰਾਜੇਸ਼ ਕੁਮਾਰ, ਤਹਿਸੀਲਦਾਰ ਸ: ਗੁਰਮੰਤਰ ਸਿੰਘ, ਸ੍ਰੀ ਸੰਜੀਵ ਕੁਮਾਰ ਅਤੇ ਨਾਟਕਕਾਰ ਸ੍ਰੀ ਕੇਵਲ ਧਾਰੀਵਾਲ, ਕਾਲਜ ਰਜਿਸਟਰਾਰ ਪ੍ਰੋ: ਦਵਿੰਦਰ ਸਿੰਘ ਆਦਿ ਨੇ ਵੀ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਰਾਮ ਸਿੰਘ ਉੱਘੇ ਲੇਖਕ ਹੋਣ ਦੇ ਨਾਲ-ਨਾਲ ਸਿਰਕੱਢ ਸ਼ਾਇਰ ਵੀ ਹਨ, ਜਿਨ੍ਹਾਂ ਦੀਆਂ ਅੱਧਾ ਦਰਜਨ ਤੋਂ ਵੱਧ ਕਿਤਾਬਾਂ ਛਾਇਆ ਹੋ ਚੁੱਕੀਆਂ ਹਨ। ਇਸ ਮੌਕੇ ਚੇਤਨਾ ਪ੍ਰਕਾਸ਼ਨ ਪੰਜਾਬੀ ਭਵਨ ਲੁਧਿਆਣਾ ਵੱਲੋਂ ਵੱਖ-ਵੱਖ ਸਿਰਕੱਢ ਲੇਖਕਾਂ ਦੀਆਂ ਕਿਤਾਬਾਂ ਨੂੰ ਪਾਠਕਾਂ ਲਈ ਲਗਾਇਆ ਗਿਆ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ

ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …

Leave a Reply