Tuesday, July 21, 2026

ਫਿਲਮ ‘ਨਾਨਕ ਸ਼ਾਹ ਫਕੀਰ’ ‘ਤੇ ਪੂਰਨ ਪਾਬੰਦੀ ਲਾਈ ਜਾਵੇ ਸਤਿਕਾਰ ਕਮੇਟੀ

PPN1004201513

ਖਜਾਲਾ, 10 ਅਪ੍ਰੈਲ (ਸਿਕੰਦਰ ਸਿੰਘ ਖਾਲਸਾ, ਵਰੁਣ ਸੋਨੀ) – ਫਿਲਮ ‘ਨਾਨਕ ਸ਼ਾਹ ਫਕੀਰ’ ਉੱਪਰ ਪੂਰਨ ਤੌਰ ‘ਤੇ ਪਾਬੰਦੀ ਲਾਉਣ ਦੀ ਮੰਗ ਕਰਦਿਆਂ ਸਤਿਕਾਰ ਕਮੇਟੀ ਦੇ ਮੁੱਖ ਸੇਵਾਦਾਰ ਭਾਈ ਬਲਬੀਰ ਸਿੰਘ ਮੁੱਛਲ ਨੇ ਕਿਹਾ ਹੈ ਕਿ ਸਾਰਾ ਸੰਸਾਰ ਜਾਣਦਾ ਹੈ ਕਿ ‘ਨਾਨਕ ਸ਼ਾਹ ਫਕੀਰ’ ਫਿਲਮ ਜੋ 17 ਅਪ੍ਰੈਲ ਨੂੰ ਸਿਨੇਮਾ ਹਾਲਾਂ ‘ਚ ਰਲੀਜ਼ ਕੀਤੀ ਜਾ ਰਹੀ ਹ,ੈ ਸਿੱਖ ਧਰਮ  ਦੇ ਸਿਧਾਂਤਾ ਦੇ ਬਿਲਕੁੱਲ ਉਲਟ ਹੈ।ਇਹ ਜੋ ਫਿਲਮ ਬਣਾਈ ਗਈ ਹੈ ਤੇ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਘੋਰ ਉਲੰਘਣਾ ਹੈ ਕਿਉਂਕਿ ਫਿਲਮ ਦੇ ਨਿਰਮਾਤਾ ਹਰਿੰਦਰ ਸਿੰਘ ਸਿੱਕਾ ਨੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਅਤੇ ਬੇਬੇ ਨਾਨਕੀ ਜੀ ਦਾ ਰੋਲ ਕਿਸੇ ਮਨੁੱਖ ਤੋਂ ਕਰਵਾਇਆ ਹੈ,   ਜੋ ਸਿੱਖ ਧਾਰਮਿਕ ਅਸੂਲਾਂ ਮੁਤਾਬਿਕ ਗੁਨਾਹ ਕੀਤਾ ਹੈ।ਉਨਾਂ ਕਿਹਾ ਕਿ ਕੋਈ ਵੀ ਮਨੁੱਖ ਗੁਰੁ ਸਾਹਿਬਾਨਾਂ ਨੂੰ ਅਤੇ ਗੁਰੁ ਸਾਹਿਬਾਨਾਂ ਦੇ ਪਰਿਵਾਰਾਂ ਨੂੰ ਕਿਸੇ ਵੀ ਮਾਧਿਅਮ ਰਾਹੀ ਸੰਸਾਰ ਵਿੱਚ ਪੇਸ਼ ਨਹੀਂ ਕਰ ਸਕਦਾ, ਜੇਕਰ ਫਿਰ ਵੀ ਕੋਈ ਮਨੁੱਖ ਅਜਿਹਾ ਕਰਦਾ ਹੈ ਤਾਂ ਇਹ ਘੱਟ ਸੋਚ ਵਾਲੇ ਮਨੁੱਖ ਦੀ ਸੋਚ ਨੁੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
ਭਾਈ ਮੁੱਛਲ ਨੇ ਕਿਹਾ ਕਿ ਅੱਜ ਦੇ ਸਮੇਂ ਅੰਦਰ ਪੰਜਾਬ ਦੀ ਧਰਤੀ ਉੱਪਰ ਡੇਰਾਵਾਦ ਰਾਹੀਂ ਸਿੱਖ ਧਰਮ ‘ਤੇ ਹਮਲੇ ਕਰਕੇ ਸਿੱਖਾਂ ਦੇ ਹੌਂਸਲਿਆਂ ਨੂੰ ਪਰਖਿਆ ਜਾ ਰਿਹਾ ਹੈ ਤੇ ਹੁਣ ਇਹ ਫਿਲਮ ਤਿਆਰ ਕੀਤੀ ਗਈ ਹੈ, ਜੋ ਸਿੱਖ ਸਿਧਾਂਤ ਮੁਤਾਬਿਕ ਘੋਰ ਗੁਨਾਹ ਹੈ। ਉਨਾਂ ਕਿਹਾ ਕਿ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿ: ਗੁਰਬਚਨ ਸਿੰਘ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਤੋਂ ਮੰਗ ਕਰਦੇ ਹਨ ਕਿ ਇਸ ਫਿਲਮ ਦੀ ਰਲੀਜ਼ ਉੱਪਰ ਪੂਰਨ ਤੌਰ ‘ਤੇ ਬਿਲਕੁਲ ਰੋਕ ਲਾਈ ਜਾਵੇ ਅਤੇ ਇਸ ਫਿਲਮ ਦੇ ਨਿਰਮਾਤਾ ਵਿਰੁੱਧ ਇੱਕ ਹੁਕਮ ਜਾਰੀ ਕਰਕੇ ਉਸ ਪਾਸੋਂ ਫਿਲਮ ਦੇ ਸਾਰੇ ਪ੍ਰਿੰਟ ਲਏ ਜਾਣ ਤੇ ਉਨ੍ਹਾਂ ਨੂੰ ਨਸ਼ਟ ਕੀਤਾ ਜਾਵੇ ਤਾਂ ਜੋ ਅੱਗੇ ਤੋਂੰ ਆਉਣ ਵਾਲੇ ਸਮੇਂ ਵਿੱਚ ਹੋਰਨਾਂ ਨੂੰ ਸਬਕ ਮਿਲ ਸਕੇ।ਉਨਾਂ ਕਿਹਾ ਕਿ ਜੇਕਰ ਨਿਰਮਾਤਾ ਅਕਾਲ ਤਖਤ ਸਾਹਿਬ ਜੀ ਦੇ ਹੁਕਮ ਦੀ ਫਿਰ ਵੀ ਉਲੰਘਣਾ ਕਰਦੇ ਹਨ ਤਾਂ ਉਸ ਉੱਪਰ ਖਾਲਸਾ ਪੰਥ ਦੇ ਅਸੂਲਾਂ ਮੁਤਬਿਕ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ਭਾਈ ਸਤਨਾਮ ਸਿੰਘ ਸੰਸਾ, ਭਾਈ ਮੰਗਲਜੀਤ ਸਿੰਘ, ਸੁਖਪਾਲ ਸਿੰਘ, ਕਰਤਾਰ ਸਿੰਘ, ਪਰਮਜੀਤ ਸਿੰਘ, ਸੁਖਵਿੰਦਰ ਸਿੰਘ, ਮਹੰਤ ਮਲਕੀਤ ਸਿੰਘ ਸੈਦਪੁਰ ਆਦਿ ਸਤਿਕਾਰ ਮਕੇਟੀ ਦੇ ਸਿੰਘ ਹਾਜ਼ਰ ਸਨ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ

ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …

Leave a Reply