ਵਿਸ਼ਵ ਪ੍ਰਸਿੱਧ ਭਾਰਤੀ ਹਾਕੀ ਖਿਡਾਰੀ ਪਦਮ ਸ਼੍ਰੀ ਹੋਣਗੇ ਅਜੀਤਪਾਲ ਸਿੰਘ ਮੁੱਖ ਮਹਿਮਾਨ
ਅੰਮ੍ਰਿਤਸਰ 10 ਅਪ੍ਰੈਲ (ਰੋਮਿਤ ਸ਼ਰਮਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਸਪੋਰਟਸ ਵਿਭਾਗ ਵੱਲੋਂ 45ਵਾਂ ਸਲਾਨਾ ਖੇਡ ਇਨਾਮ ਵੰਡ ਸਮਾਗਮ 13 ਅ੍ਰਪੈਲ, 2015 ਨੂੰ ਸਵੇਰੇ 10 ਵਜੇ ਦਸਮੇਸ਼ ਆਡੀਟੋਰੀਅਮ, ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਕਰਵਾਇਆ ਜਾ ਰਿਹਾ ਹੈ । ਇਸ ਮੋਕੇ ਤੇ ਵਿਸ਼ਵ ਪ੍ਰਸਿੱਧ ਭਾਰਤੀ ਹਾਕੀ ਖਿਡਾਰੀ ਪਦਮਸ਼੍ਰੀ ਸ. ਅਜੀਤਪਾਲ ਸਿੰਘ ਮੁੱਖ ਮਹਿਮਾਨ ਹੋਣਗੇ । ਸਮਾਗਮ ਦੀ ਪ੍ਰਧਾਨਗੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋਫੈਸਰ ਅਜਾਇਬ ਸਿੰਘ ਬਰਾੜ ਕਰਣਗੇ । ਏਸ਼ੀਅਨ ਗੇਮਜ਼ ਇਨਚਿੳੋਨ (ਸਾਉਥ ਕੋਰੀਆ) 2014 ਵਿੱਚ ਸੋਨੇ ਅਤੇ ਚਾਂਦੀ ਦਾ ਤਮਗਾ ਜਿੱਤਣ ਵਾਲੇ ਭਾਰਤ ਦੇ ਚੋਟੀ ਦੇ ਤੀਰਅਂਦਾਜ਼ ਸ਼੍ਰੀ ਅਭਿਸ਼ੇਕ ਵਰਮਾ, ਅਰਜੁਨਾ ਅਵਾਰਡੀ (ਆਰਚਰੀ), ਜੋ ਕਿ ਪਿਛਲੇ ਸਾਲ ਯੂਨੀਵਰਸਿਟੀ ਦੇ ਵਿਦਿਆਰਥੀ ਸਨ ਇਸ ਮੌਕੇ ਤੇ ਗੈਸਟ ਆਫ ਆਨਰ ਹੋਣਗੇ । ਯੂਨੀਵਰਸਿਟੀ ਵੱਲੋਂ ਇਸ ਮੌਕੇ ਤੇ ਅੰਤਰ-ਰਾਸ਼ਟਰੀ, ਰਾਸ਼ਟਰੀ ਅਤੇ ਅੰਤਰ-ਯੂਨੀਵਰਸਿਟੀ ਮੁਕਾਬਲਿਆਂ ਵਿੱਚ ਤਮਗੇ ਹਾਸਿਲ ਕਰਨ ਤਕਰੀਬਨ 400 ਖਿਡਾਰੀਆਂ ਨੂੰ ਨਕਦ ਇਨਾਮ ਨਾਲ ਸਨਮਾਨਿਤ ਕੀਤਾ ਜਾਵੇਗਾ । ਤਕਰੀਬਨ 50 ਲੱਖ ਰੁਪਏ ਦੇ ਨਕਦ ਇਨਾਮ ਇਸ ਮੌਕੇ ਤੇ ਦਿੱਤੇ ਜਾਣਗੇ । ਇਸ ਦੇ ਨਾਲ ਹੀ ਅੰਤਰਕਾਲਜ / ਅੰਤਰ-ਯੂਨੀਵਰਸਿਟੀ / ਰਾਸ਼ਟਰੀ / ਅੰਤਰ-ਰਾਸ਼ਟਰੀ ਮੁਕਾਲਿਆਂ ਵਿੱਚ ਸੱਭ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ‘ਏ’ ਡਿਵੀਜਨ ਅਤੇ ‘ਬੀ’ ਡਿਵੀਜਨ (ਮੈਨ ਅਤੇ ਵੂਮੈਨ) ਕਾਲਜਾਂ ਨੂੰ ਓਵਰਆਲ ਜਨਰਲ ਚੈਂਪੀਅਨਸ਼ਿਪ ਟਰਾਫੀ ‘ਦੇ ਨਾਲ ਸਨਮਾਨਿਤ ਕੀਤਾ ਜਾਵੇਗਾ ।