ਛੇਹਰਟਾ, 10 ਅਪ੍ਰੈਲ (ਨੋਬਲ) – ਥਾਣਾ ਘਰਿੰਡਾ ਦੇ ਅਧੀਨ ਆਉਂਦੇ ਪਿੰਡ ਜਠੌਲ ‘ਚ ਵੀਰਵਾਰ ਰਾਤ ਲੁਟੇਰਿਆਂ ਨੇ ਇਕ ਔਰਤ ਦੀ ਗਲਾ ਵੱਢ ਕੇ ਹੱਤਿਆ ਕਰ ਦਿੱਤੀ।ਜਗਰੂਪ ਸਿੰਘ ਵਾਸੀ ਪਿੰਡ ਜਠੌਲ ਨੇ ਦੱਸਿਆ ਕਿ ਉਸ ਦੇ ਪਿਤਾ ਸੁਖਦੇਵ ਸਿੰਘ ਦੀ ਇਕ ਸਾਲ ਪਹਿਲਾਂ ਮੌਤ ਹੋ ਗਈ ਸੀ, ਇਸ ਸਮੇਂ ਉਹ ਆਪਣੀ ਮਾਂ ਨਾਲ ਰਹਿ ਰਿਹਾ ਹੈ ਤੇ ਉਹ ਪਿੰਡ ਦੇ ਹੀ ਗੁਰਦੁਆਰਾ ਸਾਹਿਬ ਵਿਚ ਗ੍ਰੰਥੀ ਹੈ। ਵੀਰਵਾਰ ਦੀ ਸ਼ਾਮ ਪੰਜ ਵਜੇ ਆਪਣੀ ਮਾਂ ਨੂੰ ਘਰ ਵਿਚ ਛੱਡ ਕੇ ਗੁਰਦੁਆਰਾ ਸਾਹਿਬ ਵਿਚ ਪਾਠ ਕਰਨ ਲਈ ਚਲਾ ਗਿਆ, ਪਾਠ ਕਰਨ ਤੋਂ ਬਾਅਦ ਜਦ ਉਹ ਰਾਤ ਨੂੰ ਵਾਪਸ ਘਰ ਆਇਆ ਤਾਂ ਵੇਖਿਆ ਕਿ ਰਸੋਈ ਵਿਚ ਉਸ ਦੀ ਮਾਂ ਦੀ ਲਾਸ਼ ਖੂਨ ਨਾਲ ਲੱਥਪੱਥ ਪਈ ਹੈ।ਉਸ ਨੇ ਇਸ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ। ਡੀਐਸਪੀ ਅਟਾਰੀ ਦਲਜੀਤ ਸਿੰਘ ਢਿੱਲੋਂ, ਘਰਿੰਡਾ ਥਾਣਾ ਮੁੱਖੀ ਰਵਿੰਦਰ ਸਿੰਘ ਪੁਲਸ ਪਾਰਟੀ ਨਾਲ ਮੋਕੇ ਤੇ ਪੁੱਜੇ ਅਤੇ ੇ ਲਾਸ਼ ਕਬਜੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਪੁਲਿਸ ਨੂੰ ਸ਼ੱਕ ਹੈ ਕਿ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਵਿਚ ਇਹ ਹੱਤਿਆ ਕੀਤੀ ਗਈ ਹੈ।ਪੁਲਿਸ ਨੇ ਪਿੰਡ ਦੇ ਚਾਰ ਲੜਕਿਆਂ ਨੂੰ ਪੁੱਛਗਿੱਛ ਲਈ ਹਿਰਾਸਤ ਵਿਚ ਲਿਆ ਹੈ।ਪੁਲਸ ਨੇ ਇਸ ਹੱਤਿਆ ਸਬੰਧੀ ਪੁੱਛਗਿੱਛ ਲਈ ਹਿਰਾਸਤ ਵਿਚ ਲਿਆ ਹੈ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …