Sunday, April 5, 2026

ਸਿਰਸਾ ਨੇ ਸਰਨਾ ਨੂੰ 18 ਅਪ੍ਰੈਲ ਨੁੂੰ ਜਨਤਕ ਬਹਿਸ ਦਾ ਦਿੱਤਾ ਸੱਦਾ

MS SIRSA

ਨਵੀਂ ਦਿੱਲੀ, 11 ਅਪ੍ਰੈਲ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਅਤੇ ਨਵੇਂ ਪ੍ਰਬੰਧਕਾ ‘ਚ ਇਕ ਦੁੱਜੇ ਦੇ ਪ੍ਰਬੰਧਕੀ ਕਾਲ ਦੌਰਾਨ ਕੀਤੇ ਗਏ ਕਾਰਜਾਂ ਬਾਰੇ ਚਰਚਾ ਕਰਨ ਲਈ ਮੀਡੀਆ ਦੇ ਮਾਧਿਅਮ ਨਾਲ ਜਨਤੱਕ ਬਹਿਸ ਕਰਨ ਦੀ ਦਿੱਤੀ ਜਾ ਰਹੀ ਚੁਨੌਤੀ ‘ਚ ਅੱਜ ਇਕ ਨਵਾਂ ਸਫਾ ਜੁੜ ਗਿਆ। ਕਮੇਟੀ ਦੇ ਜਰਨਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਵੱਲੋਂ ਜਨਤਕ ਬਹਿਸ ਦੀ ਚੁਨੌਤੀ ਦੇਣ ਤੋਂ ਬਾਅਦ ਚਲ ਰਹੀ ਜ਼ੁਬਾਨੀ ਜੰਗ ਤੇ ਠੱਲ੍ਹ ਪਾਉਂਦੇ ਹੋਏ ਬਹਿਸ ਦਾ ਸਮਾਂ ਅਤੇ ਸਥਾਨ ਤੈਅ ਕਰ ਦਿੱਤਾ ਹੈ। ਸਿਰਸਾ ਨੇ ਸਰਨਾ ਨੂੰ ਲਿੱਖੀ ਆਪਣੀ ਚਿੱਠੀ ‘ਚ ਮਿਤੀ 18 ਅਪ੍ਰੈਲ ਨੂੰ ਦੁਪਹਿਰ  3 ਵਜ੍ਹੇ ਇਕ ਨਿਜੀ ਪੰਜਾਬੀ ਚੈਨਲ ਦੇ ਸਟੁਡੀਓ ‘ਚ ਲਾਈਵ ਬਹਿਸ ਲਈ ਆਉਣ ਦਾ ਸੱਦਾ ਦਿੱਤਾ ਹੈ।ਆਪਣੀ ਚਿੱਠੀ ‘ਚ ਸਿਰਸਾ ਨੇ ਸਰਨਾ ਦੇ ਪਿਛਲੇ ਕਾਰਜਕਾਲ ਦੌਰਾਨ ਕੀਤੇ ਗਏ ਘੋਟਾਲਿਆਂ ਦੇ ਸਾਹਮਣੇ ਆਉਣ ਨਾਲ ਸੰਗਤਾ ਤੇ ਹੋਰ ਧਰਮਾ ਦੇ ਲੋਕਾਂ ‘ਚ ਗੁਰਦੁਆਰਾ ਕਮੇਟੀ ਦੀ ਸਾਖ ਨੂੰ ਧੱਕਾ ਲਗਣ ਦਾ ਵੀ ਦਾਅਵਾ ਕੀਤਾ ਹੈ। ਸਿਰਸਾ ਨੇ ਜ਼ੁਬਾਨੀ ਜੰਗ ਨੂੰ ਖਤਮ ਕਰਨ ਵਾਸਤੇ ਬਹਿਸ ‘ਚ ਆਉਣ ਦੀ ਗੱਲ ਕਹੀ ਹੈ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply