ਅੰਮ੍ਰਿਤ ਛੱਕਣਾ ਸਿੱਖੀ ਵਿਦਿਆਲੇ ਦਾ ਦਾਖਲਾ, ਨਾਮ ਅਭਿਆਸ ਲਾਜ਼ਮੀ – ਭਾਈ ਦਲਬੀਰ ਸਿੰਘ ਤਰਮਾਲਾ

ਹੁਸ਼ਿਆਰਪੁਰ, 11 ਅਪ੍ਰੈਲ (ਸਤਵਿੰਦਰ ਸਿੰਘ) – ਟਿੱਬਾ ਸਾਹਿਬ ਸੇਵਾ ਸਿਮਰਨ ਸਭਾ (ਰਜਿ.) ਹੁੁਸ਼ਿਆਰਪੁਰ,ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ, ਮੀਰੀਪੀਰੀ ਸੇਵਾ ਸਿਮਰਨ ਕਲੱਬ ਰਜਿ.ਹੁਸ਼ਿਆਰਪੁਰ,ਸਿੱਖ ਵੈਲਫੇਅਰ ਸੁਸਾਇਟੀ ਹੁਸ਼ਿਆਰਪੁਰ, ਦੋਆਬਾ ਯੂਥ ਕਲੱਬ ਅਤੇ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਪ੍ਰਬੰਧਕ ਕਮੇਟੀ ਗੁਰਦੁਆਰਾ ਸ਼੍ਰੀ ਹਰਿ ਜੀ ਸਹਾਇ ਟਿੱਬਾ ਸਾਹਿਬ ਵੱਲੋਂ ਖਾਲਸਾ ਪੰਥ ਦੇ ਸਾਜਨਾ ਦਿਵਸ ਅਤੇ ਵਿਸਾਖੀ ਨੂੰ ਸਮਰਪਿਤ ਲੜੀਵਾਰ ਗੁਰਮਤਿ ਅਤੇ ਕੀਰਤਨ ਸਮਾਗਮ ਸਜਾਏ ਜਾ ਰਹੇ ਹਨ।ਇਸ ਲੜੀ ਅਧੀਨ ਗੁਰਮਤਿ ਸਮਾਗਮ ਦਾ ਆਯੋਜਨ ਖੂਬਸੂਰਤੀ ਨਾਲ ਸਜਾਏ ਗਏ ਵਿਸ਼ਾਲ ਪੰਡਾਲ ਵਿੱਚ ਕੀਤਾ ਗਿਆ ਜਿਸ ਵਿੱਚ ਗੁਰਦੁਆਰਾ ਪ੍ਰਭ ਮਿਲਣੇ ਕਾ ਚਾਓ (ਬ੍ਰਹਮ ਗਿਆਨ ਕੇਂਦਰ ਮੋਗਾ) ਵੱਲੋਂ ਭਾਈ ਸਾਹਿਬ ਭਾਈ ਸੇਵਾ ਸਿੰਘ ਤਰਮਾਲਾ ਵੱਲੋਂ ਵਰੋਸਾਏ ਭਾਈ ਦਲਬੀਰ ਸਿੰਘ ਤਰਮਾਲਾ ਨੇ ਅਕੱਥ ਕਥਾ ਰਾਹੀਂ ਪ੍ਰਮਾਤਮਾ ਨਾਲ ਮਿਲਾਪ ਅਤੇ ਵਾਹਿਗੁਰੂ ਨਾਮ ਸਿਮਰਨ ਦਾ ਅਭਿਆਸ ਕਰਨ ਦੀ ਵਿਧੀ ਸਿਖਾਈ।ਇਸ ਤੋਂ ਇਲਾਵਾ ਬ੍ਰਹਮ ਗਿਆਨ ਕੇਂਦਰ ਮੋਗਾ ਦੇ ਸਿਖਿਆਰਥੀਆਂ ਨੇ ਕੀਰਤਨ, ਕਵੀਸ਼ਰੀ, ਢਾਡੀ ਵਾਰਾਂ ਦਾ ਗਾਇਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ।
ਇਸ ਮੌਕੇ ਭਾਈ ਸਾਹਿਬ ਭਾਈ ਦਲਬੀਰ ਸਿੰਘ ਮੁਖੀ ਬ੍ਰਹਮ ਗਿਆਨ ਕੇਂਦਰ ਮੋਗਾ ਨੇ ਆਪਣੇ ਸੰਬੋਧਨ ਵਿੱਚ ਜੀਵ ਆਤਮਾ ਦੇ ਪਰਮ ਪਿਤਾ ਪ੍ਰਮਾਤਮਾ ਨਾਲ ਮਿਲਾਪ ਨੂੰ ਹੀ ਸਹੀ ਅਰਥਾਂ ਵਿੱਚ ਮਨੁੱਖੀ ਜਾਮੇ ਦਾ ਅਸਲ ਮਕਸਦ ਕਰਾਰ ਦਿੰਦਿਆਂ ਇਸ ਦੀ ਪ੍ਰਾਪਤੀ ਦਾ ਸਹੀ ਰਸਤਾ ਨਾਮ ਸਿਮਰਨ ਨੂੰ ਹੀ ਦੱਸਿਆ ਅਤੇ ਸਿਮਰਨ ਸਾਧਨਾ ਦੀ ਵਿਧੀ ਦਾ ਗਿਆਨ ਸੰਗਤਾਂ ਨਾਲ ਸਾਂਝਾ ਕੀਤਾ।ਉਨ੍ਹਾਂ ਖਾਲਸਈ ਰਹਿਤ ਮਰਿਆਦਾ ਸੰਬੰਧੀ ਜਾਣਕਾਰੀ ਦਿੰਦਿਆਂ ਅੰਮ੍ਰਿਤ ਛੱਕਣ ਨੂੰ ਸਿੱਖੀ ਵਿਦਿਆਲੇ ਦਾ ਕੇਵਲ ਦਾਖਲਾ ਮਾਤਰ ਹੀ ਦੱਸਿਆ ਅਤੇ ਕਿਹਾ ਕਿ ਇਸ ਤੋਂ ਅਗਲਾ ਪੈਂਡਾ ਨਾਮ ਸਿਮਰਨ ਹੀ ਹੈ ਜੋ ਕਿ ਇੱਕ ਸਿੱਖ ਲਈ ਬਹੁਤ ਹੀ ਲਾਜ਼ਮੀ ਹੈ।ਸ. ਜਸਵਿੰਦਰ ਸਿੰਘ ਪਰਮਾਰ ਜਨਰਲ ਸਕੱਤਰ ਸਿੱਖ ਵੈਲਫੇਅਰ ਸੁਸਾਇਟੀ ਨੇ ਦੱਸਿਆ ਕਿ ਹੁਣ ਤੱਕ ਹੋਏ ਗੁਰਮਤਿ ਸਮਾਗਮਾਂ ‘ਚ ਨਿਤਨੇਮ ਸੇਵਾ ਸੁਸਾਇਟੀ ਹੁਸ਼ਿਆਰਪੁਰ, ਬੀਬੀ ਮਨਦੀਪ ਕੌਰ ਖਾਲਸਾ ਲੁਧਿਆਣਾ, ਗੁਰਸਿੱਖ ਫੈਮਿਲੀ ਕਲੱਬ,ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਹੁਸ਼ਿਆਰਪੁਰ ਜ਼ੋਨ ਵੱਲੋਂ ਕਥਾ ਕੀਰਤਨ ਦੇ ਦੀਵਾਨ ਸਜਾਏ ਜਾ ਚੱਕੇ ਹਨ।11 ਅਪ੍ਰੈਲ ਨੂੰ ਸ਼ਾਮ 6:30 ਤੋਂ 10:00 ਵਜੇ ਤੱਕ ਭਾਈ ਹਰਭਜਨ ਸਿੰਘ ਸੋਤਲਾ, ਭਾਈ ਸਤਿੰਦਰ ਸਿੰਘ ਹੁਸ਼ਿਆਰਪੁਰ, ਢਾਡੀ ਬਲਬੀਰ ਸਿੰਘ ਬੇਲੀ ਸੁਲਤਾਨਪੁਰ ਵਾਲੇ ਹਾਜ਼ਰੀਆਂ ਭਰਨਗੇ। 14 ਅਪ੍ਰੈਲ ਨੂੰ ਖਾਲਸਾ ਸਾਜਨਾ ਦਿਵਸ ਦੇ ਮੌਕੇ ‘ਤੇ ਭਾਈ ਸੁਰਿੰਦਰਪਾਲ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਸ਼੍ਰੀ ਹਰਿ ਜੀ ਸਹਾਇ ਟਿੱਬਾ ਸਾਹਿਬ, ਭਾਈ ਸਵਰਨ ਸਿੰਘ ਮਿੱਠਾ ਟਿਵਾਣਾ ਵੱਲੋਂ ਰਸਭਿੰਨਾ ਕੀਰਤਨ ਕੀਤਾ ਜਾਵੇਗਾ।
ਇਸ ਮੌਕੇ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਅਤੇ ਹੋਰ ਸੰਤ ਮਹਾਂਪੁਰਸ਼ ਉਚੇਚੇ ਤੌਰ ‘ਤੇ ਹਾਜ਼ਰੀਆਂ ਭਰਨਗੇ।ਇਸ ਮੌਕੇ ਸੰਤ ਬਾਬਾ ਬਲਬੀਰ ਸਿੰਘ ਰੱਬ ਜੀ,ਅਜਵਿੰਦਰ ਸਿੰਘ ਪ੍ਰਧਾਨ ਸਿੱਖ ਵੈਲਫੇਅਰ ਸੁਸਾਇਟੀ ਹੁਸ਼ਿਆਰਪੁਰ,ਹਰਜੀਤ ਸਿੰਘ ਨੰਗਲ ਪ੍ਰਧਾਨ ਭਾਈ ਘੱਨਈਆ ਜੀ ਨਿਸ਼ਕਾਮ ਸੇਵਕ ਸਭਾ ਹਰਿਆਣਾ, ਉਂਕਾਰ ਸਿੰਘ ਧਾਮੀ ਪ੍ਰਧਾਨ ਦਿਲਬਰ ਯੂਥ ਅਤੇ ਸਾਹਿਤਕ ਮੰਚ, ਦਸ਼ਮੇਸ਼ ਯੂਥ ਕਲੱਬ ਹੁਸ਼ਿਆਰਪੁਰ,ਨਾਨਕਸਰ ਯੂਥ ਕਲੱਬ ਬਹਾਦਰਪੁਰ, ਦੀਵਾਨ ਸਿੰਘ,ਹਰਜੀਤ ਸਿੰਘ ਖਾਲਸਾ, ਇਕਬਾਲ ਸਿੰਘ ਭਾਰਜ, ਗੁਰਚਰਨ ਸਿੰਘ ਜਿੰਦ, ਮਾਸਟਰ ਲਾਲ ਚੰਦ ਬੱਗਾ, ਗੁਰਬਚਨ ਸਿੰਘ ਚੀਮਾ, ਜਸਪਾਲ ਸਿੰਘ ਕਲਸੀ, ਭਾਈ ਅਵਤਾਰ ਸਿੰਘ ਹੈੱਡ ਗ੍ਰੰਥੀ, ਸਰਬਜੀਤ ਇੰਦਰਜੀਤ ਸਿੰਘ ਬਡਵਾਲ, ਗੁਰਦੇਵ ਸਿੰਘ ਮੰਡੀ ਬੋਰਡ ਸਰਬਜੀਤ ਸਿੰਘ ਬਡਵਾਲ ਚੇਅਰਮੈਨ ਅਤੇ ਪ੍ਰਧਾਨ ਸ.ਬਰਿੰਦਰ ਸਿੰਘ ਪਰਮਾਰ ਗੁਰਬਿੰਦਰ ਸਿੰਘ ਪਲਾਹਾ ਜਨਰਲ ਸਕੱਤਰ,ਪਰਮਿੰਦਰ ਸਿੰਘ ਸੈਬ ਤੇ ਨਵਦੀਪ ਸਿੰਘ ਸੀਨੀਅਰ ਮੀਤ ਪ੍ਰਧਾਨ, ਮਨਜਿੰਦਰ ਸਿੰਘ ਤੇ ਰਜਿੰਦਰ ਸਿੰਘ ਮੀਤ ਪ੍ਰਧਾਨ, ਤਜਿੰਦਰ ਸਿੰਘ ਬਡਵਾਲ ਖਜ਼ਾਨਚੀ, ਬਲਜਿੰਦਰ ਸਿੰਘ ਪ੍ਰੈੱਸ ਸਕੱਤਰ, ਰਣਜੀਤ ਸਿੰਘ ਭਾਰਜ ਸਕੱਤਰ, ਪ੍ਰਭਜੋਤ ਸਿੰਘ ਸੈਬ ਜੁਆਇੰਟ ਸਕੱਤਰ, ਕੁਲਵਿੰਦਰ ਸਿੰਘ ਪ੍ਰਚਾਰ ਸਕੱਤਰ, ਬਲਬੀਰ ਸਿੰਘ ਸੈਬ ਤੇ ਜਗਤਾਰ ਸਿੰਘ ਬਡਵਾਲ ਸਲਾਹਕਾਰ ਸਮੇਤ ਵੱਡੀ ਗਿਣਤੀ ‘ਚ ਕਲੱਬ ਮੈਂਬਰ ਹਾਜ਼ਿਰ ਸਨ।
Punjab Post Daily Online Newspaper & Print Media