Sunday, July 19, 2026

ਮੀਰੀ ਪੀਰੀ ਸੇਵਾ ਸਿਮਰਨ ਕੱਲਬ ਹੁਸ਼ਿਆਰਪੁਰ ਵੱਲੋਂ ਪਹਿਲਾ ਮਹਾਨ ਕੀਰਤਨ ਦਰਬਾਰ ਅੱਜ

ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ

ਹੁਸ਼ਿਆਰਪੁਰ, 11 ਅਪ੍ਰੈਲ (ਸਤਵਿੰਦਰ ਸਿੰਘ) – ‘ਮੀਰੀ ਪੀਰੀ ਸੇਵਾ ਸਿਮਰਨ ਕਲੱਬ, ਹੁਸ਼ਿਆਰਪੁਰ (ਰਜਿ.) ਦੀ ਇੱਕ ਅਹਿਮ ਮੀਟਿੰਗ ਮੁੱਖ ਸਲਾਹਕਾਰ ਸ.ਜਸਵਿੰਦਰ ਸਿੰਘ ਪਰਮਾਰ ਟਿੱਬਾ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਚੇਅਰਮੈਨ ਸਰਬਜੀਤ ਸਿੰਘ ਬਡਵਾਲ ਦੀ ਅਗਵਾਈ ਅਤੇ ਪ੍ਰਧਾਨ ਸ. ਬਰਿੰਦਰ ਸਿੰਘ ਪਰਮਾਰ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸ਼੍ਰੀ ਹਰਿ ਜੀ ਸਹਾਇ ਟਿੱਬਾ ਸਾਹਿਬ ਹੁਸ਼ਿਆਰਪੁਰ ਵਿਖੇ ਹੋਈ।ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਰਬਜੀਤ ਸਿੰਘ ਬਡਵਾਲ ਚੇਅਰਮੈਨ ਅਤੇ ਪ੍ਰਧਾਨ ਸ.ਬਰਿੰਦਰ ਸਿੰਘ ਪਰਮਾਰ ਨੇ ਸਾਂਝੇ ਰੂਪ ‘ਚ ਕਿਹਾ ਕਿ ‘ਮੀਰੀ ਪੀਰੀ ਸੇਵਾ ਸਿਮਰਨ ਕਲੱਬ ਹੁਸ਼ਿਆਰਪੁਰ’ ਵੱਲੋਂ ਧਾਰਮਿਕ ਖੇਤਰ ਵਿੱਚ ਆਪਣਾ ਪਲੇਠਾ ਅੱਜ 12 ਅਪ੍ਰੈਲ ਦਿਨ ਐਤਵਾਰ ਨੂੰ ਸ਼ਾਮ 6 ਵਜੇ ਤੋਂ ਰਾਤ 12 ਵਜੇ ਤੱਕ ਪਹਿਲਾ ਮਹਾਨ ਕੀਰਤਨ ਦਰਬਾਰ ਗੁਰਦੁਆਰਾ ਸ਼੍ਰੀ ਹਰਿ ਜੀ ਸਹਾਇ ਟਿੱਬਾ ਸਾਹਿਬ ਹੁਸ਼ਿਆਰਪੁਰ ਨਜ਼ਦੀਕ ਵਿਸ਼ਾਲ ਪੰਡਾਲ ‘ਚ ਸਜਾਇਆ ਜਾ ਰਿਹਾ ਹੈ ਜਿਸ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।ਇਸ ਸੰਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਇਸ ਮਹਾਨ ਕੀਰਤਨ ਦਰਬਾਰ ਵਿੱਚ ਪੰਥ ਪ੍ਰੱਸਿਧ ਕੀਰਤਨੀਏ ਭਾਈ ਰਾਏ ਸਿੰਘ ਹਜ਼ੂਰੀ ਰਾਗੀ ਸ਼੍ਰੀ ਦਰਬਾਰ,ਭਾਈ ਜੋਗਿੰਦਰ ਸਿੰਘ ਰਿਆੜ, ਮੀਰੀ ਪੀਰੀ ਜਥਾ ਯਮੁਨਾ ਨਗਰ, ਢਾਡੀ ਸੰਤ ਸਿੰਘ ਪਾਰਸ ਗੋਲਡ ਮੈਡਲਿਸਟ, ਭਾਈ ਅਵਤਾਰ ਸਿੰਘ ਪੰਜਾਬ ਐਂਡ ਸਿੰਧ ਬੈਂਕ, ਭਾਈ ਸੁਰਿੰਦਰ ਪਾਲ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਸ਼੍ਰੀ ਹਰਿ ਜੀ ਸਹਾਇ ਟਿੱਬਾ ਸਾਹਿਬ ਢਾਡੀ ਕਲਾ ਅਤੇ ਕੀਰਤਨ ਦੀ ਛਹਿਬਰ ਲਾਉਣਗੇ।
ਇਸ ਤੋਂ ਇਲਾਵਾ ਜਥੇਦਾਰ ਸੰਤ ਬਾਬਾ ਨਿਹਾਲ ਸਿੰਘ ਜੀ ਮੁਖੀ ਪੰਥ ਅਕਾਲੀ ਤਰਨਾ ਦਲ ਹਰੀਆਂ ਬੇਲਾਂ,ਸ਼੍ਰੀ ਮਾਨ ਮਹੰਤ ਬਾਬਾ ਪ੍ਰਿਤਪਾਲ ਸਿੰਘ ਜੀ ਸੇਵਾਪੰਥੀ ਮਿੱਠਾ ਟਿਵਾਣਾ, ਸੰਤ ਬਾਬਾ ਬਲਵੰਤ ਸਿੰਘ ਜੀ ਹਰਖੋਵਾਲ,ਸੰਤ ਹਰਦੇਵ ਸਿੰਘ ਤਲਵੰਡੀ ਅਰਾਈਆਂ,ਜਥੇਦਾਰ ਬਾਬਾ ਗੁਰਦੇਵ ਸਿੰਘ ਮੁਖੀ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਤਰਨਾ ਦਲ,ਸੰਤ ਬਾਬਾ ਬਲਬੀਰ ਸਿੰਘ ਬਿਰਧ ਆਸ਼ਰਮ ਹਰਿਆਣਾ,ਸੰਤ ਬਾਬਾ ਰਾਮ ਸਿੰਘ ਸਮਾਧਾਂ,ਸੰਤ ਬਾਬਾ ਹਰਮਨਜੀਤ ਸਿੰਘ ਸਿੰਗੜੀਵਾਲਾ, ਸੰਤ ਬਾਬਾ ਰਣਜੀਤ ਸਿੰਘ ਗੁਰਦੁਆਰਾ ਸ਼ਹੀਦਾਂ ਸਿੰਘਾਂ, ਸ. ਅਜਵਿੰਦਰ ਸਿੰਘ ਪ੍ਰਧਾਨ ਸਿੱਖ ਵੈਲਫੇਅਰ ਸੁਸਾਇਟੀ ਹੁਸ਼ਿਆਰਪੁਰ ਆਦਿ ਵਿਸ਼ੇਸ਼ ਤੌਰ ‘ਤੇ ਹਾਜ਼ਰੀਆਂ ਭਰਨਗੇ।ਇਸ ਤੋਂ ਇਲਾਵਾ ਸਿੱਖ ਮਿਸ਼ਨਰੀ ਕਾਲਜ ਵੱਲੋਂ ਧਾਰਮਿਕ ਪੁਸਤਕ ਪ੍ਰਦਰਸ਼ਨੀ ਅਤੇ ਓਬਰਾਏ ਹੋਮਿਓਪੈਥਿਕ ਸਟੋਰ ਵੱਲੋਂ ਮੁਫਤ ਮੈਡੀਕਲ ਕੈਂਪ ਵੀ ਲਗਾਇਆ ਜਾਵੇਗਾ। ਇਸ ਮੌਕੇ ਮੀਟਿੰਗ ਵਿੱਚ ਗੁਰਬਿੰਦਰ ਸਿੰਘ ਪਲਾਹਾ ਜਨਰਲ ਸਕੱਤਰ, ਪਰਮਿੰਦਰ ਸਿੰਘ ਸੈਬ ਤੇ ਨਵਦੀਪ ਸਿੰਘ ਸੀਨੀਅਰ ਮੀਤ ਪ੍ਰਧਾਨ, ਮਨਜਿੰਦਰ ਸਿੰਘ ਤੇ ਰਜਿੰਦਰ ਸਿੰਘ ਮੀਤ ਪ੍ਰਧਾਨ, ਤਜਿੰਦਰ ਸਿੰਘ ਬਡਵਾਲ ਖਜ਼ਾਨਚੀ, ਬਲਜਿੰਦਰ ਸਿੰਘ ਪ੍ਰੈੱਸ ਸਕੱਤਰ, ਰਣਜੀਤ ਸਿੰਘ ਭਾਰਜ ਸਕੱਤਰ, ਪ੍ਰਭਜੋਤ ਸਿੰਘ ਸੈਬ ਜੁਆਇੰਟ ਸਕੱਤਰ, ਕੁਲਵਿੰਦਰ ਸਿੰਘ ਪ੍ਰਚਾਰ ਸਕੱਤਰ, ਬਲਬੀਰ ਸਿੰਘ ਸੈਬ ਤੇ ਜਗਤਾਰ ਸਿੰਘ ਬਡਵਾਲ ਸਲਾਹਕਾਰ ਸਮੇਤ ਵੱਡੀ ਗਿਣਤੀ ‘ਚ ਕਲੱਬ ਮੈਂਬਰ ਹਾਜ਼ਿਰ ਸਨ।

Check Also

ਖ਼ਾਲਸਾ ਯੂਨੀਵਰਸਿਟੀ ਵਿਖੇ ਰਾਊਂਡਗਲਾਸ ਫਾਊਂਡੇਸ਼ਨ (ਅਮਰੀਕਾ) ਦੇ ਸਹਿਯੋਗ ਨਾਲ ਵਿਸ਼ਵ ਪੱਧਰੀ ਖੇਡ ਸਟੇਡੀਅਮ ਦਾ ਕਾਰਜ਼ ਆਰੰਭ

ਅੰਮ੍ਰਿਤਸਰ, 17 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਖੇਡਾਂ ਦੇ ਵਿਕਾਸ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਨ …

Leave a Reply