Wednesday, April 1, 2026

ਖਾਲੀ ਹੱਥ ਅਕਾਲੀ-ਭਾਜਪਾ ਸਰਕਾਰ ਜਨਤਾ ਦਾ ਕੀ ਭਲਾ ਕਰ ਸਕਦੀ ਹੈਂ ਰਿੰਟੂ

ਰਿੰਟੂ ਨੇ ਭਗਤਨਵਾਲਾਂ ਸਕੂਲ ਨੂੰ 2, ਇੰਦਰਾ ਕਲੋਨੀ ਗੁਰੂਦੁਆਰਾ ਸਾਹਿਬ ਨੂੰ 1 ਲੱਖ ਦਾ ਚੇਕ ਭੇਂਟ

PPN2404201519

ਅੰਮ੍ਰਿਤਸਰ, 24 ਅਪ੍ਰੈਲ (ਜਗਦੀਪ ਸਿੰਘ ਸੱਗੂ) – ਹਲਕਾ ਉੱਤਰੀ ਵਿੱਚ ਵਿਕਾਸ ਕਾਰਜਾਂ ਦੇ ਲਈ ਹਲਕਾ ਉੱਤਰੀ ਕਾਂਗਰਸ ਇੰਚਾਰਜ ਕਰਮਜੀਤ ਸਿੰਘ ਰਿੰਟੂ ਵਲੋਂ ਐਮ.ਪੀ ਵਿਚੋਂ ਐਲੀਮੈਂਟਰੀ ਸਕੂਲ, ਭਗਤਨਪੁਰਾ ਮਜੀਠਾ ਰੋਡ ਵਾਰਡ ਨੰ. 7 ਵਿੱਚ ਸਕੂਲ ਮੈਨੇਜਮੈਂਟ ਨੂੰ 2 ਲੱਖ ਰੁਪਏ ਅਤੇ ਗੁਰੂਦੁਆਰਾ-ਧਰਮਸ਼ਾਲਾ ਇੰਦਰਾ ਕਲੋਨੀ, ਵਾਰਡ ਨੰ. 14 ਦੇ ਵਿਕਾਸ ਕਾਰਜ ਦੇ ਲਈ 1 ਲੱਖ ਰੁਪਏ ਦਾ ਚੈਕ ਭੇਂਟ ਕੀਤਾ। ਅਲਗ-ਅਲਗ ਸਮਾਗਮਾਂ ਦੌਰਾਨ ਸਕੂਲ ਅਤੇ ਗੁਰੂਦੁਆਰਾ ਮੈਨੇਜਮੈਂਟ ਵਲੋਂ ਕਰਮਜੀਤ ਸਿੰਘ ਰਿੰਟੂ ਨੂੰ ਸਨਮਾਨਿਤ ਕੀਤਾ ਗਿਆ। ਸਕੂਲ ਵਿੱਚ ਸੰਬੋਧਿਤ ਕਰਦਿਆ ਰਿੰਟੂ ਨੇ ਕਿਹਾ ਕਿ ਪੰਜਾਬ ਵਿੱਚ ਸਿੱਖਿਆ ਦਾ ਬੁਰਾ ਹਾਲ ਹੈ। ਪੰਜਾਬ ਸਰਕਾਰ ਦਾ ਖਜਾਨਾ ਖਾਲੀ ਹੋ ਗਿਆ ਹੈ। ਇੱਥੋਂ ਤਕ ਕਿ ਅਧਿਆਪਕਾਂ ਨੂੰ ਤਨਖਾਹ ਦੇਣ ਦੀ ਰਾਸ਼ੀ ਖਜਾਨੇ ਵਿੱਚ ਨਹੀਂ ਬਚੀ ਹੈ। ਉਨਾਂ ਕਿਹਾ ਕਿ ਖਾਲੀ ਹੱਖ ਸਰਕਾਰ ਰਾਜ ਦਾ ਕੀ ਭਲਾ ਕਰ ਸਕਦੀ ਹੈ । ਦੂਜੇ ਪਾਸੇ ਕਾਂਗਰਸ ਦੇ ਐਮ.ਪੀ ਅਤੇ ਸਾਬਕਾ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਗ੍ਰਾਂਟਾਂ ਉਪਲੱਬਧ ਕਰਵਾ ਰਿਹੇ ਹਨ। ਇਸ ਮੌਕੇ ਦੇ ਰਿਤੇਸ਼ ਸ਼ਰਮਾ, ਕਸਤੂਰੀ ਲਾਲ, ਪਵਨ ਕੁਮਾਰ, ਬਖਸ਼ੀਸ਼ ਸਿੰਘ, ਐਸ.ਐਸ ਲਾਲੀ, ਕਪਿਲ ਭੰਡਾਰੀ, ਦਰਸ਼ਨ ਸਿੰਘ ਲਹੌਰਿਆ, ਪਲਵਿੰਦਰ ਸਿੰਘ ਵਾਲੀਆ, ਕਿਰਪਾਲ ਸਿੰਘ, ਰਾਜੀਵ ਸ਼ਰਮਾ, ਵਿਪਨ ਸ਼ਰਮਾ, ਪਵਨ ਕੁਮਾਰ, ਹਰਪ੍ਰੀਤ ਸਿੰਘ, ਮੰਗਲ ਸਿੰਘ ਪ੍ਰਧਾਨ, ਨਰਿੰਦਰ ਸਿੰਘ, ਮਹਿੰਦਰ ਸਿੰਘ, ਹੀਰਾ ਸਿੰਘ, ਹਰਜਿੰਦਰ ਸਿੰਘ, ਦਿਲਬਾਗ ਸਿੰਘ, ਉਪਕਾਰ ਸਿੰਘ, ਬਲਬੀਰ ਸਿੰਘ, ਜਸਵੰਤ ਸਿੰਘ, ਬਾਬਾ ਗੋਲੀ, ਤਾਰਾ, ਬੀਰਾ ਆਦਿ ਹਾਜਰ ਸਨ।

Check Also

ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਵਰਗੀ ਐਡਵੋਕੇਟ ਰਮੇਸ਼ ਰਾਜ ਭੰਡਾਰੀ ਨੂੰ ਦਿੱਤੀ ਨਿੱਘੀ ਸਰਧਾਂਜਲੀ

ਅੰਮ੍ਰਿਤਸਰ, 31 ਮਾਰਚ (ਸੁਖਬੀਰ ਸਿੰਘ) – ਅੰਮ੍ਰਿਤਸਰ ਸ਼ਹਿਰ ਦੇ ਨਿਵਾਸੀ ਰਹੇ ਐਡਵੋਕੇਟ ਰਮੇਸ਼ ਰਾਜ ਭੰਡਾਰੀ …

Leave a Reply