Sunday, December 22, 2024

ਮਾਸਟਰ ਕਾਡਰ ਯੂਨੀਅਨ ਪਠਾਨਕੋਟ ਦੀ ਲੋਕਤੰਤਰੀ ਢੰਗ ਨਾਲ ਹੋਈ ਚੋਣ

 ਜਗਜੀਤ ਸਿੰਘ ਵਿੱਤ ਸਕੱਤਰ ਤੇ ਬਲਦੇਵ ਸਿੰਘ ਬੁੱਟਰ ਸੂਬਾ ਉਪ ਪ੍ਰਧਾਨ ਅਬਜ਼ਰਵਰ ਵਜੋਂ ਪਹੁੰਚੇ

PPN0405201501

ਬਟਾਲਾ, 4 ਮਈ (ਨਰਿੰਦਰ ਬਰਨਾਲ) – ਮਾਸਟਰ ਕਾਡਰ ਯੂਨੀਅਨ ਦਾ ਜ਼ਿਲ੍ਹਾ ਪੱਧਰੀ ਇਜਲਾਸ ਅੱਜ ਇੱਥੇ ਹੋਇਆ ਜਿਸ ‘ਚ ਪਠਾਨਕੋਟ ਦੇ ਜ਼ਿਲ੍ਹਾ ਪ੍ਰਧਾਨ ਰਮਨ ਕੁਮਾਰ ਤੋਂ ਇਲਾਵਾ ਉਪ ਪ੍ਰਧਾਨ ਪੰਜਾਬ ਬਲਦੇਵ ਸਿੰਘ ਬੁੱਟਰ ਗੁਰਦਾਸਪੁਰ, ਸੂਬਾ ਵਿੱਤ ਸਕੱਤਰ ਜਗਜੀਤ ਸਿੰਘ ਲੁਧਿਆਣਾ, ਸੂਬਾ ਪ੍ਰੈੱਸ ਸਕੱਤਰ ਨਰਿੰਦਰ ਬਰਨਾਲਾ, ਕਰਨੈਲ ਸਿੰਘ ਕੋਟਲੀ ਜ਼ਿਲ੍ਹਾ ਪ੍ਰਧਾਨ ਹੁਸ਼ਿਆਰਪੁਰ, ਕਰਮਚੰਦ ਗੁਰਦਾਸਪੁਰ, ਐਮ.ਟੀ.ਏ ਪੰਜਾਬ ਪ੍ਰਧਾਨ ਗੁਰਬਚਨ ਸਿੰਘ, ਨਵਦੀਪ ਸਿੰਘ ਲੁਧਿਆਣਾ, ਰਾਕੇਸ਼ ਪਠਾਨੀਆ ਆਗੂ ਪੰਜਾਬ ਉਚੇਚੇ ਤੌਰ ‘ਤੇ ਹਾਜ਼ਰ ਹੋਏ।ਇਜਲਾਸ ‘ਚ ਪੰਜਾਬ ਦੇ ਆਗੂਆਂ ਦੀ ਰਹਿਨੁਮਾਈ ਹੇਠ ਰਮਨ ਕੁਮਾਰ ਨੂੰ ਮੁੜ ਅਗਲੇ 2 ਸਾਲ ਲਈ ਜ਼ਿਲ੍ਹਾ ਪ੍ਰਧਾਨ ਚੁਣਿਆ ਗਿਆ।ਜਦ ਕਿ ਰਾਕੇਸ਼ ਸ਼ਰਮਾ ਜ਼ਿਲ੍ਹਾ ਜਨਰਲ ਸਕੱਤਰ ਅਤੇ ਰਾਕੇਸ਼ ਮਹਾਜਨ ਨੂੰ ਵਿੱਤ ਸਕੱਤਰ ਚੁਣਿਆ ਗਿਆ।ਜ਼ਿਲ੍ਹਾ ਪ੍ਰਧਾਨ ਰਮਨ ਕੁਮਾਰ ਨੇ ਦੱਸਿਆ ਕਿ ਬਾਕੀ ਜ਼ਿਲ੍ਹਾ ਕਾਰਜਕਾਰਨੀ ਦਾ ਜਲਦੀ ਹੀ ਗਠਨ ਕੀਤਾ ਜਾਵੇਗਾ।ਇਸ ਮੌਕੇ ਪੰਜਾਬ ਤੇ ਜ਼ਿਲ੍ਹਾ ਆਗੂਆਂ ਨੇ ਗਠਨ ਕੀਤੀ ਨਵ ਨਿਯੁੱਕਤ ਅਹੁਦੇਦਾਰਾਂ ਦੀ ਟੀਮ ਨੂੰ ਮੁਬਾਰਕਾਂ ਦਿੱਤੀਆਂ।ਇਸ ਮੌਕੇ ਰਾਜਨ, ਨਰੇਸ਼ ਬੜੋਈ, ਸੰਜੀਵ ਹਾੜਾ, ਪਵਨ ਮਹਾਜਨ, ਦਲੀਪ ਸਿੰਘ, ਅਸ਼ਵਨੀ ਫ਼ਤਿਹਪੁਰ, ਰਾਜੇਸ਼ ਪਠਾਨੀਆ, ਰਾਜੀਵ ਸੁਜਾਨਪੁਰ, ਅਜੇ ਭੋਗਲ, ਸੁਭਾਸ਼ ਭੱਟ, ਸੁਰਿੰਦਰ ਪਠਾਨੀਆ, ਹੇਮ ਰਾਜ ਆਦਿ ਸ਼ਾਮਿਲ ਹੋਏ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply