Sunday, December 22, 2024

 ਖਾਲਸਾ ਕਾਲਜ ਗਵਰਨਿੰਗ ਕੌਂਸਲ

ਸੱਭਿਅਤਾ ਉਸਾਰੀ ਹੈ, ਹੋਰ ਉਸਾਰਾਂਗੇ

Khalsa College, Amritsar

Dharmendra Rataul

ਧਰਮਿੰਦਰ ਸਿੰਘ ਰਟੌਲ

123 ਸਾਲ ਪੁਰਾਣੀ ਗੌਰਵਮਈ ਖਾਲਸਾ ਕਾਲਜ ਗਵਰਨਿੰਗ ਕੌਂਸਲ ਨੂੰ ਜਿੱਥੇ ਆਪਣੇ ਮਹਾਨ ਅਤੀਤ ਉੱਤੇ ਮਾਣ ਹੈ, ਉੱਥੇ ਇਸ ਦੀਆਂ ਨਜ਼ਰਾਂ ਉੱਜਲ ਭਵਿੱਖ ਉਸਾਰਨ ‘ਤੇ ਵੀ ਟਿਕੀਆਂ ਹਨ। ਅੱਜ ਸੁਸਾਇਟੀ 17 ਵਿੱਦਿਅਕ ਸੰਸਥਾਵਾਂ ਨੂੰ ਸਫ਼ਲਤਾ ਸਹਿਤ ਚਲਾਕੇ ਹਜ਼ਾਰਾਂ ਵਿਦਿਆਰਥੀਆਂ ਨੂੰ ਸੰਸਾਰ ਦੇ ਲਗਪਗ ਸਾਰੇ ਵਿਸ਼ਿਆਂ ਤੇ ਖ਼ੇਤਰਾਂ ਵਿੱਚ ਵਿੱਦਿਆ ਪ੍ਰਦਾਨ ਕਰ ਰਹੀ ਹੈ। ਕੌਂਸਲ ਦੇ ਸੰਚਾਲਕ ਆਪਣੇ ਅਤੀਤ ਦੇ ਅਨੁਭਵ ਨੂੰ ਧਿਆਨ ਵਿੱਚ ਰੱਖਦੇ ਇਨ੍ਹਾਂ ਸੰਸਥਾਵਾਂ ਨੂੰ ਵਧਾਉਣ-ਫੁਲਾਉਣ ਵਿੱਚ ਦਿਨ-ਰਾਤ ਯਤਨਸ਼ੀਲ ਹਨ।
ਗੁਰੂਆਂ ਦੇ ਰੱਬੀ ਆਦਰਸ਼ਾਂ ‘ਤੋਂ ਪ੍ਰੇਰਣਾ ਲੈਂਦਿਆ, ਕੌਂਸਲ ਜਿਸ ਦਾ ਸੰਚਾਲਨ ਖਾਲਸਾ ਕਾਲਜ ਚੈਰੀਟੇਬਲ ਸੋਸਾਇਟੀ ਵੱਲੋਂ ਕੀਤਾ ਜਾ ਰਿਹਾ ਹੈ, ਪ੍ਰਗਤੀਸ਼ੀਲ ਮਨ ਉਸਾਰਨ ਅਤੇ ਪੁਰਾਣੇ ਰੂੜੀਵਾਦੀ ਵਿਚਾਰਾਂ ਉੱਤੇ ਜਿੱਤ ਪ੍ਰਾਪਤ ਕਰਨ ਲਈ ਵਚਨਬੱਧ ਹੈ। ਕੌਂਸਲ ਜੋ ਕਿ ਸੰਨ 1890 ਈਸਵੀ ਵਿੱਚ ਹੋਂਦ ਵਿੱਚ ਆਈ ਉਸਾਰੀ ਅਤੇ ਇਸ ਦੀ ਵਿੱਦਿਆ ਦੇ ਖੇਤਰ ਵਿੱਚ ਦੇਣ ਸਾਡੇ ਚਾਰੇ ਪਾਸੇ ਪ੍ਰਬੱਲ ਹੈ। ਸੋਸਾਇਟੀ ਵੱਲੋਂ ਚਲਾਏ ਜਾ ਰਹੇ ਖਾਲਸਾ ਕਾਲਜ ਅੰਮ੍ਰਿਤਸਰ, ਜੋ ਕਿ ਇਸ ਦੀਆਂ ਵਿਦਿਅਕ ਸੰਸਥਾਵਾਂ ਦਾ ਧਰੂ ਤਾਰਾ ਹੈ, 1892 ਵਿੱਚ ਹੋਂਦ ਵਿੱਚ ਆਇਆ ਅਤੇ ਇਸ ਦੀ ਵਿੱਦਿਆ ਦੇ ਖੇਤਰ ਵਿੱਚ ਪ੍ਰਗਤੀ ਦਾ ਕੋਈ ਸਾਨੀ ਨਹੀਂ ਹੈ।
ਦੂਸਰੀਆਂ ਵਿੱਦਿਅਕ ਸੰਸਥਾਵਾਂ ਜਿਵੇਂ ਖਾਲਸਾ ਕਾਲਜ ਆਫ ਐਜ਼ੂਕੇਸ਼ਨ, ਖਾਲਸਾ ਕਾਲਜ ਫਾਰ ਵੂਮੈਨ ਆਦਿ ਨੇ ਜਿੱਥੇ ਬੁੱਧੀਮਾਨ ਅਤੇ ਅਗਾਂਹਵਧੂ ਸੋਚ ਦੇ ਧਾਰਵੀ ਪੈਦਾ ਕੀਤੇ ਹਨ, ਉੱਥੇ ਇਹ ਸੰਸਥਾਵਾਂ ਨਾ-ਸਿਰਫ ਪੰਜਾਬ ਵਿੱਚ ਬਲਕਿ ਪੂਰੇ ਉੱਤਰੀ ਭਾਰਤ ਵਿੱਚ ਆਪਣੀਆਂ ਵਿੱਦਿਅਕ ਪ੍ਰਸਾਰ ਦੀਆਂ ਯੋਗਤਾਵਾਂ ਲਈ ਪ੍ਰਸਿੱਧ ਹਨ। ਸੋਸਾਇਟੀ ਨੇ ਹੁਣ ਖਾਲਸਾ ਮੈਡੀਕਲ ਕਾਲਜ ਦਾ ਨੀਂਹ ਪੱਥਰ ਰੱਖਕੇ ਇਕ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਹੈ। ਸੋਸਾਇਟੀ ਵੱਲੋਂ ਚਲਾਈਆਂ ਜਾ ਰਹੀਆਂ ਸਾਰੀਆਂ ਵਿੱਦਿਅਕ ਸੰਸਥਾਵਾਂ ਨੇ ਆਪਣੇ-ਆਪਣੇ ਖੇਤਰ ਵਿੱਚ ਉਚਾਈਆਂ ਨੂੰ ਛੂਹਿਆ ਹੈ। ਜਿੱਥੇ ਇਨ੍ਹਾਂ ਸੰਸਥਾਵਾਂ ਵਿੱਚ ਸੂਝਵਾਨ ਅਧਿਆਪਕ, ਆਧੁਨਿਕ ਲਾਇਬ੍ਰੇਰੀਆਂ ਅਤੇ ਲੈਬਾਰਟਰੀਆਂ, ਖੁੱਲ੍ਹੇ ਖੇਡ ਮੈਦਾਨ, ਆਧੁਨਿਕ ਹੋਸਟਲ ਮੌਜ਼ੂਦ ਹਨ, ਉੱਥੇ ਖਾਲਸਾ ਕਾਲਜ ਵਰਗੇ ਗੌਰਵਮਈ ਆਰਕੀਟੈਕਚਰਲ ਕੈਂਪਸ ਦਾ ਹੋਰ ਕਿਤੇ ਕੋਈ ਸਾਨੀ ਨਹੀਂ ਹੈ।
ਸੋਸਾਇਟੀ ਦੇ ਪ੍ਰਧਾਨ, ਸ: ਸੱਤਿਆਜੀਤ ਸਿੰਘ ਮਜੀਠੀਆ ਅਤੇ ਆਨਰੇਰੀ ਸਕੱਤਰ, ਸ: ਰਾਜਿੰਦਰ ਮੋਹਨ ਸਿੰਘ ਛੀਨਾ ਦੀ ਸਮਰੱਥ ਅਗਵਾਈ ਵਿੱਚ ਖਾਲਸਾ ਕਾਲਜ ਵਿੱਦਿਅਕ ਅਦਾਰੇ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਕਰ ਰਹੇ ਹਨ। ਇਹ ਇਨ੍ਹਾਂ ਯੋਗ ਵਿਅਕਤੀਆਂ ਦੀ ਦੂਰ-ਦ੍ਰਿਸ਼ਟੀ ਦਾ ਹੀ ਇਕ ਨਮੂਨਾ ਹੈ ਕਿ ਪਿਛਲੇ 10 ਸਾਲਾਂ ਵਿੱਚ ਖਾਲਸਾ ਕਾਲਜ ਵਿੱਦਿਅਕ ਅਦਾਰਿਆਂ ਦੀ ਗਿਣਤੀ 7 ਤੋਂ ਵੱਧ ਕੇ 17 ਹੋਈ ਹੈ। ਉਨ੍ਹਾਂ ਦੀ ਟੀਮ, ਜਿਨ੍ਹਾਂ ਵਿੱਚ ਸੀਨੀਅਰ ਮੀਤ ਪ੍ਰਧਾਨ, ਸ: ਚਰਨਜੀਤ ਸਿੰਘ ਚੱਢਾ, ਸਹਾਇਕ ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ, ਜੁਆਇੰਟ ਸਕੱਤਰ ਸ: ਗੁਨਬੀਰ ਸਿੰਘ, ਸ: ਅਜਮੇਰ ਸਿੰਘ ਹੇਰ, ਸ: ਨਿਰਮਲ ਸਿੰਘ, ਸ: ਸੁਖਦੇਵ ਸਿੰਘ ਅਬਦਾਲ, ਸ: ਸਰਦੂਲ ਸਿੰਘ ਮੰਨਨ, ਸ: (ਡਾ.) ਹਰਭਜਨ ਸਿੰਘ ਸੋਚ, ਸ: (ਡਾ.) ਕਰਤਾਰ ਸਿੰਘ ਗਿੱਲ, ਸ: ਰਾਜਬੀਰ ਸਿੰਘ ਸ਼ਾਮਿਲ ਹਨ, ਇਕ ਟੀਮ ਦੀ ਤਰ੍ਹਾਂ ਕੰਮ ਕਰਦੇ ਹੋਏ 17 ਵਿੱਦਿਅਕ ਅਦਾਰਿਆਂ ਨੂੰ ਨਵੀਆਂ ਉੱਚਾਈਆਂ ਤੱਕ ਪਹੁੰਚਾਉਣ ਲਈ ਰੁਝੇ ਹੋਏ ਹਨ।
ਹੋਰ ਚੱਲ੍ਹ ਰਹੀਆਂ ਵਿੱਦਿਅਕ ਸੰਸਥਾਵਾਂ, ਜਿੰਨ੍ਹਾਂ ਵਿੱਚ ਖਾਲਸਾ ਕਾਲਜ ਆਫ ਐਜ਼ੂਕੇਸ਼ਨ, ਰਣਜੀਤ ਐਵੀਨਿਊ, ਖਾਲਸਾ ਕਾਲਜ ਆਫ ਨਰਸਿੰਗ, ਖਾਲਸਾ ਕਾਲਜ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਖਾਲਸਾ ਕਾਲਜ ਆਫ ਫਾਰਮੇਸੀ, ਖਾਲਸਾ ਕਾਲਜ ਆਫ ਫਿਜ਼ੀਕਲ ਐਜ਼ੂਕੇਸ਼ਨ, ਹੇਰ, ਖਾਲਸਾ ਕਾਲਜ ਆਫ ਵੈਟਰਨਰੀ ਐਂਡ ਐਨੀਮਲ ਸਾਇੰਸਜ਼, ਖਾਲਸਾ ਕਾਲਜ ਆਫ ਬਿਜ਼ਨਿਸ ਸਟੱਡੀਜ਼ ਐਂਡ ਟੈਕਨਾਲੋਜੀ, ਮੋਹਾਲੀ, ਖਾਲਸਾ ਕਾਲਜ ਚਵਿੰਡਾ ਦੇਵੀ, ਖਾਲਸ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਖਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ, ਖਾਲਸਾ ਕਾਲਜ ਪਬਲਿਕ ਸਕੂਲ, ਖਾਲਸਾ ਕਾਲਜ ਪਬਲਿਕ ਸਕੂਲ ਹੇਰ, ਖਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਸ਼ਾਮਿਲ ਹਨ।

ਧਰਮਿੰਦਰ ਸਿੰਘ ਰਟੌਲ
ਡਿਪਟੀ ਡਾਇਰੈਕਟਰ (ਪੀ.ਆਰ)
ਖਾਲਸਾ ਕਾਲਜ ਗਵਰਨਿੰਗ ਕੌਂਸਲ,ਅੰਮ੍ਰਿਤਸਰ

Check Also

ਬੰਦੀ ਛੋੜ ਦਿਵਸ ਦੀ ਇਤਿਹਾਸਕ ਮਹੱਤਤਾ

ਸਿੱਖ ਕੌਮ ਦੇ ਨਿਰਾਲੇ ਇਤਿਹਾਸ ਨੂੰ ਬਿਆਨ ਕਰਦਾ ਬੰਦੀ ਛੋੜ ਦਿਵਸ ਕੌਮ ਵੱਲੋਂ ਸ਼ਰਧਾ ਸਤਿਕਾਰ …

Leave a Reply