Thursday, October 15, 2026

ਧਾਰਮਿਕ ਦਰਸ਼ਨ ਯਾਤਰਾ ਦੇ ਰਸਤੇ ਦੀਆਂ ਸੜਕਾਂ ਦੀ ਬਦਲੀ ਜਾਵੇਗੀ ਨੁਹਾਰ – ਲੋਧੀਨੰਗਲ

PPN0905201503

ਬਟਾਲਾ, 7 ਮਈ (ਨਰਿੰਦਰ ਬਰਨਾਲ) – ਬਟਾਲਾ ਹਲਕੇ ‘ਚ ਧਾਰਮਿਕ ਦਰਸ਼ਨ ਯਾਤਰਾ ਦੇ ਆਉਣ ‘ਤੇ ਹਲਕੇ ਦੀ ਸਮੁੱਚੀ ਸੰਗਤ ਵੱਲੋਂ ਪੁਰੀ ਗਰਮਜੋਸ਼ੀ ਨਾਲ ਯਾਤਰਾ ਦਾ ਸਵਾਗਤ ਅਤੇ ਨਾਲ ਆਈਆਂ ਸੰਗਤਾਂ ਦੀ ਟਹਿਲ ਸੇਵਾ ਕੀਤੀ ਜਵੇਗੀ। ਇਹ ਪ੍ਰਗਟਾਵਾ ਸੀਨੀਅਰ ਅਕਾਲੀ ਆਗੂ ਅਤੇ ਬਟਾਲਾ ਹਲਕੇ ਦੇ ਮੁੱਖ ਸੇਵਦਾਰ ਸ. ਲਖਬੀਰ ਸਿੰਘ ਲੋਧੀਨੰਗਲ ਨੇ ਅੱਜ ਬਟਾਲਾ ਵਿਖੇ ਧਾਰਮਿਕ ਯਾਤਰਾ ਦੇ ਰਸਤੇ ਦਾ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਅਭਿਨਵ ਤ੍ਰਿਖਾ ਨਾਲ ਜਾਇਜਾ ਲੈਣ ਮੌਕੇ ਕੀਤਾ। ਸ. ਲੋਧੀਨੰਗਲ ਨੇ ਕਿਹਾ ਕਿ ਬਟਾਲਾ ਹਲਕੇ ‘ਚੋਂ ਜਿਸ-ਜਿਸ ਰਸਤੇ ਰਾਹੀਂ ਇਹ ਪਵਿੱਤਰ ਧਾਰਮਿਕ ਦਰਸ਼ਨ ਯਾਤਰਾ ਲੰਘੇਗੀ ਉਸ ਸਾਰੇ ਰਸਤੇ ਦੀ ਮੁਰੰਮਤ ਕੀਤੀ ਜਾਵੇਗੀ ਅਤੇ ਬਟਾਲਾ ਸ਼ਹਿਰ ਨੂੰ ਪੂਰੀ ਤਰ੍ਹਾਂ ਸਜਾਇਆ ਜਾਵੇਗਾ।ਉਮਰਪੁਰਾ ਵਿਖੇ ਨਵੀਂ ਅਬਾਦੀ ਕੋਲ ਸ੍ਰੀ ਹਰਗੋਬਿੰਦਪੁਰ ਰੋਡ ਦੀ ਖਸਤਾ ਹਾਲਤ ਦਾ ਡੀ.ਸੀ. ਨਾਲ ਜਾਇਜਾ ਲੈਂਦਿਆਂ ਸ. ਲੋਧੀਨੰਗਲ ਨੇ ਕਿਹਾ ਕਿ ਧਾਰਮਿਕ ਦਰਸ਼ਨ ਯਾਤਰਾ ਦੇ ਆਉਣ ਤੋਂ ਪਹਿਲਾਂ ਇਸ ਰੋਡ ਦੀ ਮੁਰੰਮਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਬਟਾਲਾ ਸ਼ਹਿਰ ਵਿੱਚ ਯਾਤਰਾ ਦੇ ਸਾਰੇ ਰਸਤੇ ਦੀ ਮੁਰੰਮਤ ਤੇ ਸਫਾਈ ਕੀਤੀ ਜਾਵੇਗੀ ਅਤੇ ਥਾਂ-ਥਾਂ ਸਵਾਗਤੀ ਗੇਟ ਬਣਾਏ ਜਾਣਗੇ। ਇਸ ਦੇ ਨਾਲ ਹੀ ਸ਼ਹਿਰ ਦੀਆਂ ਸੜਕਾਂ ਉੱਪਰ ਬਿਜਲੀ ਦੀਆਂ ਤਰਾਂ ਨੀਵੇਂ ਦਰਖਤਾਂ ਨੂੰ ਹਟਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਹਲਕੇ ਦੀਆਂ ਸੰਗਤਾਂ ਵਿੱਚ ਇਸ ਯਾਤਰਾ ਧਾਰਮਿਕ ਯਾਤਰਾ ਨੂੰ ਲੈ ਕੇ ਬਹੁਤ ਜੋਸ਼ ਹੈ ਅਤੇ ਸੰਗਤਾਂ ਬੜੀ ਬੇਤਾਬੀ ਨਾਲ ਇਸ ਯਾਤਰਾ ਦਾ ਇੰਤਜ਼ਾਰ ਕਰ ਰਹੀਆਂ ਹਨ।ਇਸ ਮੌਕੇ ਉਨ੍ਹਾਂ ਪੰਜਾਬ ਸਰਕਾਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਵੱਲੋਂ ਸੰਗਤਾਂ ਨੂੰ ਗੁਰੂ ਸਾਹਿਬਾਨ ਦੀਆਂ ਪਵਿੱਤਰ ਨਿਸ਼ਾਨੀਆਂ ਦੇ ਦਰਸ਼ਨ ਕਰਾਉਣ ਲਈ ਧੰਨਵਾਦ ਵੀ ਕੀਤਾ।

Check Also

ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ

ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …

Leave a Reply