Friday, March 6, 2026

ਦੇਸ ਰਾਜ ਹੈਰੀਟੇਜ਼ ਸਕੂਲ ਵਿੱਖੇ ਮਾਂ ਦੀ ਮਮਤਾ ਨੂੰ ਸਮਰਪਿਤ ਮਦਰਜ਼ ਡੇਅ ਦਾ ਆਯੋਜਨ

ਮਾਵਾਂ ਠੰਡੀਆਂ ਛਾਵਾਂ ਤੇ ਸਮਾਜ ਵਿੱਚ ਮਾਂ ਦਾ ਦਰਜਾ ਵਿਸ਼ੇ ਤੇ ਵਿਚਾਰ ਕੀਤੇ ਪੇਸ਼

PPN0905201504

ਬਟਾਲਾ, 7 ਮਈ (ਨਰਿੰਦਰ ਬਰਨਾਲ) – ਦੇਸ ਰਾਜ ਹੈਰੀਟੇਜ ਸਕੂਲ ਅਲੀਵਾਲ ਰੋਡ ਬਟਾਲਾ ਹਰ ਪ੍ਰੋਗਰਾਮ ਵਧੀਆਂ ਤੇ ਵਿਦਿਆਰਥੀ ਹਿੱਤੂ ਤਰੀਕੇ ਨਾਲ ਸਕੂਲ ਵਿਖੇ ਮਨਾਉਦਾ ਆ ਰਿਹਾ ਹੈ। ਸਕੂਲ ਵਿੱਖੇ ਮਾਂ ਦੀ ਮਮਤਾ ਵਿਸ਼ੇ ਤੇ ਰੋਸ਼ਨੀ ਪਾਉਦਾ ਤੇ ਯਾਦਾਂ ਛੱਡਦਾ ਪ੍ਰੋਗਰਾਮ ਕਰਵਾਇਆ ਗਿਆ। ਮਦਰਜ਼ ਡੇ ਨੂੰ ਸਮਪਿਤ ਕਰਵਾਏ ਗਏ ਪ੍ਰੋਗਰਾਮ ਦੌਰਾਨ ਸਕੂਲ ਡਾਇਰੈਕਟਰ ਸ੍ਰੀ ਮਦਨ ਲਾਲ ਤੇ ਪ੍ਰਿੰਸੀਪਲ ਸ੍ਰੀ ਮਤੀ ਹਰਪ੍ਰੀਤ ਵੱਲੋ ਪੇਸ਼ ਕੀਤੇ ਪ੍ਰਭਾਂਵਸ਼ਾਲੀ ਵਿਚਾਰਾਂ ਦੀ ਮੌਜੂਦਗੀ ਵਿੱਚ ਸਭ ਤੋ ਪਹਿਲਾਂ ਪਹਿਲੀ ਜਮਾਤ ਤੋ ਦਸਵੀਂ ਜਮਾਤ ਤਕ ਦੇ ਵਿਦਿਆਰਥੀਆਂ ਨੇ ਮਾਂਵਾਂ ਤੇ ਕਾਰਡ ਤਿਆਰ ਕੀਤੇ ਗਏ ਸਨ। ਵਧੀਆਂ ਕਾਰਡ ਤਿਆਰ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਆ ਗਿਆ। ਕਾਰਡਾ ਵਿੱਚ ਮਾਵਾਂ ਠੰਡੀਆਂ ਛਾਂਵਾਂ, ਪਿਆਰੀ ਮਾਂ, ਮਾਂ ਦੀ ਦੁਆ, ਅੰਮਾ ਵਰਗੇ ਗੀਤਾਂ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਭਾਂਵੁਕ ਕੀਤਾ। ਬੱਚਿਆ ਵੱਲੋ ਕਵਿਤਾਵਾ ਤੇ ਗੀਤਾ ਰਾਹੀ ਮਾਂ ਪ੍ਰਤੀ ਪਿਆਰ ਪੇਸ਼ ਕੀਤਾ ਗਿਆ। ਸ੍ਰੀ ਮਦਨ ਲਾਲ ਨੇ ਦੱਸਿਆ ਕਿ ਮਾਂ ਪ੍ਰਮਾਤਮਾਂ ਦਾ ਹੀ ਦੂਜਾ ਰੂਪ ਹੈ। ਸਾਨੂੰ ਸਾਰਿਆਂ ਨੂੰ ਇਸ ਦਾ ਸਤਿਕਾਰ ਕਰਨਾ ਚਾਹੀਦਾ ਹੈ। ਦੂਨੀਆਂ ਵਿੱਚ ਮਾ ਦੇ ਚਰਨਾ ਵਿੱਚ ਹੀ ਜੰਨਤ ਹੈ। ਇਸ ਵਾਸਤੇ ਮਾ ਦਾ ਦਿਲ ਕਦੇ ਵੀ ਨਹੀਂ ਦੁਖਾਉਣਾਂ ਚਾਹੀਦਾ। ਮਾਂ ਦੀ ਸੇਵਾ ਦਿਨ ਰਾਜ ਕਰਨੀ ਚਾਹੀਦੀ ਹੈ। ਇਸ ਦੁਨੀਆਂ ਵਿੱਚ ਵੀਰ , ਯੋਧਾਂ, ਮਹਾਂਪੁਰਖ ਇਧੋ ਤੱਕ ਕਿ ਭਗਵਾਨ ਨੂੰ ਜਨਮ ਵੀ ਇੱਕ ਮਾ ਹੀ ਦਿੰਦੀ ਹੈ।
ਇਸ ਸਮਾਰੋਹ ਦਾ ਸਾਰੇ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਬਹੁਤ ਆਨੰਦ ਮਾਣਿਆਂ। ਸਟੇਜ ਸਕੱਤਰ ਦੀ ਭੁਮਿਾ ਸਕੂਲ ਦੀ ਅਧਿਆਪਕਾ ਰੇਨੂੰ ਸ਼ਰਮਾ ਨੇ ਬਾਖੂਬੀ ਨਾਲ ਨਿਭਾਈ। ਮਾਂ ਦੀ ਮਮਤਾ ਦੇ ਵਿਸ਼ੇ ਤੇ ਪੇਸ਼ ਕੀਤੇ ਵਿਚਾਰ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਜਿੰਦਗੀ ਭਰ ਯਾਦ ਰਹਿਣਗੇ। ਇਸ ਮੌਕੇ ਵਧੀਆ ਕਾਰਡ, ਗੀਤ ਕਵਿਤਾਵਾਂ ਪੇਸ਼ ਕਰਨ ਵਾਲੇ ਵਿਦਿਆਰਥੀਆਂ ਸਨਾਮਾਨਿਆ ਗਿਆ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply