Sunday, November 8, 2026

ਰਣੀਕੇ ਨੇ ਸੁਣੀਆਂ ਪਿੰਡ ਵਾਸੀਆਂ ਦੀਆਂ ਮੁਸ਼ਕਿਲਾਂ

ਹਜਾਰਾਂ ਕਿਲੋਮੀਟਰ ਸੜਕਾਂ ਦਾ ਗਠਜੋੜ ਸਰਕਾਰ ਨੇ ਵਿਛਾਇਆ ਜਾਲ – ਰਣੀਕੇ

PPN1105201524

ਛੇਹਰਟਾ, 11 ਮਈ (ਨੋਬਲ) – ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਨੇ ਪੰਜਾਬ ਵਿਚ ਵਿਕਾਸ ਦੇ ਜੋ ਝੰਡੇ ਬੁਲੰਦ ਕੀਤੇ ਹਨ, ਕਾਂਗਰਸ ਆਪਣੇ ਕਈ ਦਹਾਕਿਆਂ ਦੇ ਕਾਰਜਕਾਲ ਦੋਰਾਨ ਇਸ ਦੇ ਨੇੜੇ ਤੇੜੇ ਵੀ ਨਹੀ ਹੈ।ਇੰਨਾਂ ਗੱਲਾਂ ਦਾ ਪ੍ਰਗਟਾਵਾ ਪੰਜਾਬ ਦੇ ਪਸ਼ੂ ਪਾਲਣ, ਮੱਛੀ ਪਾਲਣ, ਡੇਅਰੀ ਵਿਭਾਗ ਦੇ ਕੈਬਨਿਟ ਮੰਤਰੀ ਜਥੇਦਾਰ ਗੁਲਜਾਰ ਸਿੰਘ ਰਣੀਕੇ ਨੇ ਹਲਕਾ ਅਟਾਰੀ ਦੇ ਅਧੀਨ ਆਉਂਦੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਸੁਨਣ ਉਪਰੰਤ ਕੀਤਾ।ਉਨਾਂ ਕਿਹਾ ਕਿ 2017 ਦੀਆਂ ਚੌਣਾਂ ਤੱਕ ਦਾ ਸਮਾਂ ਨਿਰੋਲ ਵਿਕਾਸ ਕਾਰਜਾਂ ਨੂੰ ਸਮਰਪਿਤ ਹੋਵੇਗਾ। ਉਨਾਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਨੇ ਪੰਜਾਬ ਨੂੰ ਖੁਸ਼ਹਾਲੀ, ਪ੍ਰਗਤੀ, ਤਰੱਕੀ ਤੇ ਵਿਕਾਸ ਦੀਆਂ ਲੀਹਾਂ ਤੇ ਤੋਰਿਆ।ਉਨਾਂ ਕਿਹਾ ਕਿ ਪੰਜਾਬ ਨੂੰ ਆਧੁਨਿਕਤਾ ਦੀ ਚਕਾਚੌਧ ਨਾਲ ਮਾਲੋਮਾਲ ਕਰਨ ਦੀ ਮਿਸਾਲ ਸ਼ਹਿਰੀ ਖੇਤਰਾਂ ਤੋਂ ਲੈ ਕੇ ਪੇਂਡੂ ਖੇਤਰਾਂ ਤੱਕ ਤੇ ਸਰੱਹਦੀ ਖੇਤਰਾਂ ਤੱਕ ਵੇਖਣ ਨੂੰ ਮਿਲਦੀ ਹੈ।ਸz. ਰਣੀਕੇ ਨੇ ਕਿਹਾ ਕਿ ਪੰਜਾਬ ਦੇ ਦਿਹਾਤੀ ਖੇਤਰ ਵਿਚ ਹਜਾਰਾਂ ਕਿਲੋਮੀਟਰ ਮੁੱਖ ਬ੍ਰਾਂਚ ਤੇ ਲਿੰਕ ਸੜਕਾਂ ਦਾ ਜਾਲ ਗਠਬੰਧਨ ਸਰਕਾਰ ਨੇ ਵਿਛਾਇਆ, ਜਦਕਿ ਪੇਂਡੂ ਖਿਤੇ ਵਿਚ ਡੇਰਿਆਂ ਤੇ ਰਹਿਣ ਵਾਲੇ ਬਾਸ਼ਿੰਦਿਆਂ ਦੇ ਸਿੰਚਾਈ ਲਈ ਸੂਏ ਤੇ ਬੂਹੇ ਵੀ ਗਠਬੰਧਨ ਸਰਕਾਰ ਨੇ ਪੂਰੇ ਕੀਤੇ ਹਨ। 24 ਘੰਟੇ ਨਿਰੰਤਰ ਬਿਜਲੀ ਸਪਲਾਈ, ਮਾਲੀਆਂ ਮੁਆਫ ਕਰਨਾ ਤੇ ਪੇਂਡੂ ਖੇਤਰ ਨੂੰ ਹਰੇਕ ਪ੍ਰਕਾਰ ਦੀਆਂ ਸ਼ਹਿਰੀ ਸਹੂਲਤਾਂ ਮੁੱਹਇਆਂ ਕਰਵਾਉਣਾ ਗਠਬੰਧਨ ਦੇ ਹਿੱਸੇ ਆਇਆ ਹੈ।ਰਣੀਕੇ ਨੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਤੇ ਉਨਾਂ ਵਿਚੋਂ ਕਈ ਮੋਕੇ ‘ਤੇ ਹੱਲ ਕਰਵਾਈਆਂ ਤੇ ਬਾਕੀ ਰਹਿੰਦੇ ਕੰਮਾਂ ਨੂੰ ਵੀ ਜਲਦ ਕਰਨ ਦਾ ਭਰੋਸਾ ਦਿੱਤਾ। ਇਸ ਮੋਕੇ ਇਸ ਮੋਕੇ ਸਰਪੰਚ ਜਗਤਾਰ ਸਿੰਘ ਢਿੱਲੋਂ, ਪ੍ਰਤਾਪ ਸਿੰਘ ਚੱਬਾ, ਡਾਕਟਰ ਬੀਐਸ ਭੰਗੂ ਆਦਿ ਵੀ ਹਾਜਰ ਸਨ।

Check Also

ਰੈਡ ਕਰਾਸ ਸੋਸਾਇਟੀ ਵਲੋਂ ਆਪਦਾ ਪ੍ਰਬੰਧਨ ਲਈ ਦੋ ਰੋਜਾ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 5 ਨਵੰਬਰ (ਜਗਦੀਪ ਸਿੰਘ) – ਡਿਪਟੀ ਕਮਿਸ਼ਨਰ-ਕਮ-ਪ੍ਰਧਾਨ, ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਦਲਵਿੰਦਰਜੀਤ ਸਿੰਘ,ਅੰਮ੍ਰਿਤਸਰ ਦੀ …

Leave a Reply