Sunday, November 8, 2026

ਦਰਜਾ-4 ਮੁਲਾਜਮਾਂ ਵਲੋਂ ਡੀ. ਸੀ ਦਫਤਰ ਵਿਖੇ ਵਿਸ਼ਾਲ ਧਰਨਾ

ਪੰਜਾਬ ਵਿਚ ਦੋ ਤਰਾਂ ਦਾ ਕਾਨੂੰਨ ਚੱਲ ਰਿਹਾ ਹੈ- ਆਗੂ

PPN1105201525

ਛੇਹਰਟਾ, 11 ਮਈ (ਨੋਬਲ) – ਪੰਜਾਬ ਸਰਕਾਰ ਵਲੋਂ ਕੀਤੀ ਜਾ ਰਹੀ ਅਣਦੇਖੀ ਵਿਰੁੱਧ ਦਰਜਾ ਚਾਰ ਮੁਲਾਜਮਾਂ ਦੀਆਂ ਦੋ ਜੱਥੇਬੰਧੀਆਂ ਡੈਮੋਕਰੇਟਿਕ ਦਰਜਾ-4 ਇੰਪਲਾਈਜ ਫਰੰਟ ਅਤੇ ਪੀਡਬਲਯੂਡੀ ਮੁਲਾਜਮ ਯੂਨੀਅਨ ਜਿਲਾ ਅੰਮ੍ਰਿਤਸਰ ਵਲੋਂ ਡੀਸੀ ਦਫਤਰ ਅੰਮ੍ਰਿਤਸਰ ਵਿਖੇ ਰਾਜ ਮਸੀਹ ਭੋਏਵਾਲ ਅਤੇ ਸਤਨਾਮ ਸਿੰਘ ਸਾਬੀ ਦੀ ਪ੍ਰਧਾਨਗੀ ਹੇਠ ਰੋਹ ਭਰਿਆ ਧਰਨਾ ਦਿੱਤਾ ਗਿਆ।ਜਿਸ ਵਿਚ ਮੁਲਾਜਮ ਮੰਚ ਪੰਜਾਬ ਦੇ ਪ੍ਰਧਾਨ ਜਰਮਨਜੀਤ ਸਿੰਘ ਅਤੇ ਡੈਮੌਕਰੇਟਿਕ ਇੰਪਲਾਈਜ ਫਰੰਟ ਦੇ ਜਿਲਾ ਪ੍ਰਧਾਨ ਅਮਰਜੀਤ ਸਿੰਘ ਭੱਲਾ ਨੇ ਵਿਸ਼ੇਸ਼ ਤੌਰ ਤੇ ਹਾਜਰੀ ਭਰੀ ਤੇ ਕਿਹਾ ਕਿ ਪੰਝਾਬ ਸਰਕਾਰ ਵਲੋਂ ਵੱਖ ਵੱਖ ਸਰਕਾਰੀ ਅਦਾਰਿਆਂ ਅੰਦਰ ਪਿਛਲੇ 20 ਸਾਲਾਂ ਤੋਂ ਦਰਜਾ ਚਾਰ ਕਰਮਚਾਰੀਆਂ ਦੀ ਭਰਤੀ ਨਹੀ ਕੀਤੀ ਗਈ, ਜਿਸ ਕਾਰਨ ਸਕੂਲਾਂ, ਹਸਪਤਾਲਾਂ ਅਤੇ ਪੀਡਬਲਯੂਡੀ ਵਿਭਾਗਾਂ ਸਮੇਤ ਬਾਕੀ ਅਦਾਰਿਆਂ ਵਿਚ ਦਰਜਾ ਚਾਰ ਕਰਮਚਾਰੀਆਂ ਦੀਆਂ ਹਜਾਰਾਂ ਪੋਸਟਾਂ ਖਾਲੀ ਪਈਆਂ ਹਨ, ਇਸ ਕਾਰਨ ਵਿਭਾਗ ਅੰਦਰ ਕੰਮ ਕਰ ਰਹੇ ਦਰਜਾ ਚਾਰ ਕਾਮਿਆਂ ਉੱਤੇ ਕੰਮ ਦਾ ਬੌਝ ਬਹੁਤ ਵੱਧ ਚੁੱਕਾ ਹੈ। ਇੰਨਾਂ ਕਾਮਿਆਂ ਨੂੰ 24-24 ਘੰਟੇ ਕੰਮ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ ਤੇ ਬਹੁਤ ਸਾਰੇ ਅਦਾਰਿਆਂ ਅੰਦਰ ਦਰਜਾ ਚਾਰ ਕਰਮਚਾਰੀਆਂ ਨੂੰ ਆਂਪਣੀਆਂ ਬਣਦੀਆਂ ਛੁੱਟੀਆਂ ਵੀ ਨਹੀ ਦਿੱਤੀਆਂ ਜਾਂਦੀਆਂ। ਇਸ ਦਾ ਦੂਜਾ ਨੁਕਸਾਨ ਸੂਬੇ ਦੇ ਗਰੀਬ ਪਰਿਵਾਰਾਂ ਨੂੰ ਹੋ ਰਿਹਾ ਹੈ, ਜਿੰਨਾਂ ਦੇ ਬੱਚਿਆਂ ਨੂੰ ਦਰਜਾ ਚਾਰ ਦਾ ਰੁਜਗਾਰ ਨਹੀ ਦਿੱਤਾ ਜਾ ਰਿਹਾ, ਜਦਕਿ ਦਰਜਾ 1 ਅਤੇ 2 ਅਫਸਰਾਂ ਦੀ ਭਰਤੀ ਹਰੇਕ ਸਾਲ ਪੂਰੇ ਸਕੁਲਾਂ ਤੇ ਕੀਤੀ ਜਾਂਦੀ ਹੈ। ਆਗੂਆਂ ਨੇ ਕਿਹਾ ਕਿ ਪੰਜਾਬ ਵਿਚ ਦੋ ਤਰਾਂ ਦਾ ਕਾਨੂੰਨ ਚੱਲ ਰਿਹਾ ਹੈ, ਜੋ ਕਿ ਵੱਡੇ ਬੱਚਿਆਂ ਦੇ ਲੋਕਾਂ ਲਈਹੌਰ ਅਤੇ ਗਰੀਬ ਲੋਕਾਂ ਦੇ ਬੱਚਿਆਂ ਲਈ ਹੌਰ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਵਿਭਾਗਾਂ ਅੰਦਰ ਖਾਲੀ ਪਈਆਂ ਦਰਜਾ ਚਾਰ ਕਰਮਚਾਰੀਆਂ ਦੀਆਂ ਪੌਸਟਾਂ ਅਤੇ ਮਰ ਚੁੱਕੇ ਦਰਜਾ ਚਾਰ ਕਰਮਚਾਰੀਆਂ ਦੇ ਬੱਚਿਆਂ ਲਈ ਤਰਸ ਦੇ ਆਧਾ ‘ਤੇ ਨੌਕਰੀ ਨੂੰ ਵੀ ਖਤਮ ਕਰ ਦਿੱਤਾ ਸੀ, ਪਰ ਮੁਲਾਜਮਾਂ ਵਿਚ ਫੈਲੇ ਵਿਆਂਪਕ ਰੌਸ ਕਾਰਨ ਇਸ ਮਾਰੂ ਪੱਤਰ ਨੂੰ ਵਾਪਿਸ ਲੈਣਾ ਪਿਆ। ਉਨਾਂ ਕਿਹਾ ਕਿ ਪੰਜਾਬ ਸਰਕਾਰ ਦੀ ਨੀਅਤ ਦਰਜਾ ਚਾਰ ਮੁਲਾਜਮਾਂ ਪ੍ਰਤੀ ਮਤਰੇਈ ਮਾਂ ਵਾਲੀ ਹੈ ਅਤੇ ਨੀਤੀ ਸਰਕਾਰੀ ਰੋਜਗਾਰ ਦਾ ਭੋਗ ਪਾ ਕੇ ਸਾਮਰਾਜੀਆਂ ਦੀ ਚਾਕਰੀ ਕਰਨ ਵਾਲੀ ਹੈ।ਰੈਲੀ ਵਿਚ ਦਰਜਾ -4 ਕਾਮਿਆਂ ਦੀ ਹਰੇਕ ਸਾਲ ਤਰੱਕੀ ਕਰਨ ਤੇ ਸਾਲ ਵਿਚ ਦੋ ਵਾਰ ਵਰਦੀ ਦੇਣ ਦੀ ਮੰਗ ਵੀ ਕੀਤੀ ਗਈ।
ਇਸ ਮੋਕੇ ਸੁਖਰਾਜ ਸਿੰਘ ਸਰਕਾਰੀਆਂ, ਚਰਨਜੀਤ ਸਿੰਘ, ਅਸ਼ਵਨੀ ਅਵਸਥੀ, ਹਰਜਿੰਦਰ ਸਿੰਘ ਗਹਿਰੀ, ਅਜੀਤਪਾਲ ਸਿੰਘ, ਸੁਖਦੇਵ ਸਿੰਘ ਉਮਰਾਨੰਗਲ, ਸੈਮੂਅਲ ਹੰਸ, ਹਰਪ੍ਰੀਤ ਸਿੰਘ ਖਤਰਾਏਂ, ਮੁਖਤਾਰ ਸਿੰਘ, ਕੈਪਟਨ ਸਿੰਘ, ਪਵਨਦੀਪ ਸਿੰਘ, ਵਿਜੇ ਕੁਮਾਰ, ਸਰੂਪ ਸਿੰਘ ਭਲਾਈਪੁਰ, ਪਰਮਜੀਤ ਸਿੰਘ ਬਟਾਲਾ, ਸਾਹਿਬ ਸਿੰਘ ਆਦਿ ਹਾਜਰ ਸਨ।।

Check Also

ਰੈਡ ਕਰਾਸ ਸੋਸਾਇਟੀ ਵਲੋਂ ਆਪਦਾ ਪ੍ਰਬੰਧਨ ਲਈ ਦੋ ਰੋਜਾ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 5 ਨਵੰਬਰ (ਜਗਦੀਪ ਸਿੰਘ) – ਡਿਪਟੀ ਕਮਿਸ਼ਨਰ-ਕਮ-ਪ੍ਰਧਾਨ, ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਦਲਵਿੰਦਰਜੀਤ ਸਿੰਘ,ਅੰਮ੍ਰਿਤਸਰ ਦੀ …

Leave a Reply