ਗਰਮੀ ਦੇ ਮੌਸਮ ਦੌਰਾਨ ਭਿਆਨਕ ਬਿਮਾਰੀਆਂ ਫੈਲਣ ਦਾ ਖਦਸ਼ਾ

ਬਟਾਲਾ, 11 ਮਈ (ਨਰਿੰਦਰ ਬਰਨਾਲ) – ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਗਲੀ ਗਲੀ ਤੱਕ ਸਵੱਛ ਭਾਰਤ ਦਾ ਨਾਅਰਾ ਦਿੱਤਾ ਸੀ ਤੇ ਵਿਖਾਵੇ, ਫੋਟੋਆਂ ਤੇ ਅਖਬਾਰਾਂ ਦੀ ਸੁਰਖੀਆਂ ਵਿੱਚ ਹਰ ਆਮ ਤੋ ਖਾਸ ਵਿਆਕਤੀ ਛਾਇਆ ਰਿਹਾ, ਪਰ ਧਰਮਪੁਰਾ ਬਟਾਲਾ ਸਾਹਮਣੇ ਸ਼ਨੀ ਮੰਦਰ ਵਾਸੀਆਂ ਨੇ ਆਪਣੇ ਦੁਖੜੇ ਸੁਣਾਂਉਦਿਆਂ ਕਿਹਾ ਕਿ ਪ੍ਰਸ਼ਾਸ਼ਨ ਨੂੰ ਵਾਰ ਵਾਰ ਲਿਖਤੀ ਤੌਰ ‘ਤੇ ਅਤੇ ਜੁਬਾਨੀ ਦੱਸਿਆ ਗਿਆ ਹੈ, ਕਿ ਧਰਮਪੁਰਾ ਕਲੌਨੀ ਵੱਲ ਕੋਈ ਵਿਸ਼ੇਸ਼ ਧਿਆਨ ਦਿਤਾ ਜਾਵੇ ਤਾਂ ਇਹ ਇਲਾਕ ਵੀ ਸੁੱਖ ਦਾ ਜੀਵਨ ਬਤੀਤ ਕਰ ਸਕੇ।ਜਾਣਕਾਰੀ ਮੁਤਾਬਿਕ ਸੀਵਰੇਜ ਦਾ ਗੰਦਾ ਪਾਣੀ ਘਰਾਂ ਵਿੱਚ ਸੀਵਰੇਜ਼ ਦੇ ਵਾਪਸੀ ਪ੍ਰੈਸ਼ਰ ਦੇ ਨਾਲ ਘਰਾਂ ਵਿੱਚ ਵੜ ਜਾਂਦਾ ਹੈ ਤੇ ਸਾਰੀ ਕਲੌਨੀ ਵਿੱਚ ਬਦਬੋਅ ਫੈਲੀ ਹੋਈ ਹੈ। ਨਿੱਕੇ ਬੱਚਿਆਂ ਨੂੰ ਵੀ ਧਰਮਪੁਰਾ ਵਾਸੀ ਘਰੋਂ ਬਾਹਰ ਨਹੀਂ ਖੇਡਣ ਦਿੰਦੇ ਕਿਉ ਕਿ ਗਲੀਆਂ ਦੀ ਸਾਈਡਾਂ ‘ਤੇ ਸੀਵਰੇਜ਼ ਦਾ ਪਾਣੀ ਖੜਾਂ ਹੁੰਦਾ ਹੈ।ਇਸ ਸੀਵਰੇਜ਼ ਸਿਸਟਮ ਖਰਾਬ ਹੋਣ ਨਾਲ ਕਈ ਭਿਆਨ ਬਿਮਾਰੀਆਂ ਦਾ ਸ਼ਿਕਾਰ ਵੀ ਧਰਮਪੁਰਾ ਵਾਸੀਆਂ ਨੂੰ ਹੋਣਾ ਪੈ ਸਕਦਾ ਹੈ। ਇਸ ਵਾਸਤੇ ਪ੍ਰਸ਼ਾਂਸ਼ਨ ਦਾ ਫਰਜ਼ ਬਣਦਾ ਹੈ ਕਿ ਜਲਦੀ ਤੋ ਜਲਦੀ ਇਸ ਦਾ ਹੱਲ ਕੀਤਾ ਜਾਵੇ।ਜਾਣਕਾਰੀ ਦਿੰਦੇ ਹੋਏ ਅਜਮੇਰ ਸਿੰਘ, ਜਸਬੀਰ ਕੌਰ, ਦਰਸਨਾ, ਰੇਖਾ, ਕਾਂਤਾ, ਮਹਿੰਦਰ ਕੌਰ, ਅਨੀਤਾ ਤੇ ਹੋਰ ਧਰਮਪੁਰਾ ਵਾਸੀ ਦੁਖੜੇ ਦੱਸਦੇ ਹੋਏ।
Punjab Post Daily Online Newspaper & Print Media