
ਅੰਮ੍ਰਿਤਸਰ, 11 ਮਈ (ਗੁਰਚਰਨ ਸਿੰਘ) – ਪੇਡਾ ਦੇ ਚੇਅਰਮੈਨ ਨਿਯੁੱਕਤ ਹੋਣ ਉਪਰੰਤ ਅੱਜ ਮਕਬੂਲਪੁਰਾ ਸਥਿਤ ਬਾਬਾ ਸੰਗਤ ਸਿੰਘ ਬਾਬਾ ਜੀਵਨ ਸਿੰਘ ਵਿਖੇ ਪਹੁੰਚ ਕੇ ਅਕਾਲੀ ਜਥਾ ਸ਼ਹਿਰੀ ਪ੍ਰਧਾਨ ਉਪਕਾਰ ਸਿੰਘ ਸੰਧੂ ਨੇ ਗੁਰੂ ਮਹਾਰਾਜ ਦਾ ਸ਼ੁਕਰਾਨਾ ਕੀਤਾ ਅਤੇ ਇਹ ਸੇਵਾ ਪੂਰੀ ਤਨਦੇਹੀ ਨਾਲ ਨਿਭਾਉਣ ਲਈ ਗੁਰੂ ਮਹਾਰਾਜ ਦੇ ਹਜ਼ੂਰ ਬਲ ਬੁੱਧੀ ਬਖਸ਼ਿਸ਼ ਕਰਨ ਦੀ ਅਰਦਾਸ ਬੇਨਤੀ ਕੀਤੀ।ਇਸ ਅਵਸਰ ‘ਤੇ ਗੁ: ਕਮੇਟੀ ਵੱਲੋਂ ਸz: ਉਪਕਾਰ ਸਿੰਘ ਸੰਧੂ ਨੂੰ ਸਿਰੋਪਾਓ ਤੇ ਤਸਵੀਰ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।ਅਰਦਾਸ ਉਪਰੰਤ ਬੋਲਦਿਆਂ ਕੌਂਸਲਰ ਭੁਪਿੰਦਰ ਸਿੰਘ ਰਾਹੀ, ਗੁਰਦਿਆਲ ਸਿੰਘ, ਅਮਰਜੀਤ ਸਿੰਘ ਮੱਲ੍ਹੀ ਅਤੇ ਤਰਸੇਮ ਸਿੰਘ ਆਦਿ ਨੇ ਸ: ਉਪਕਾਰ ਸਿੰਘ ਸੰਧੂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਵੱਲੋਂ ਇਲਾਕਾ ਵਾਸੀਆਂ ਨੂੰ ਹਮੇਸ਼ਾਂ ਦਿੱਤੇ ਜਾਂਦੇ ਸਹਿਯੋਗ ਬਦਲੇ ਉਨ੍ਹਾਂ ਦਾ ਧੰਨਵਾਦ ਕੀਤਾ।
ਸ: ਉਪਕਾਰ ਸਿੰਘ ਸੰਧੂ ਨੇ ਹਾਜਰ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਜੋ ਸੇਵਾ ਮਿਲੀ ਹੈ, ਉਹ ਸਭ ਗੁਰੂ ਸਾਹਿਬ ਦੀ ਕਿਰਪਾ ਦ੍ਰਿਸ਼ਟੀ ਅਤੇ ਉਨ੍ਹਾਂ ਦੇ ਸਹਿਯੋਗੀਆਂ ਤੇ ਪਾਰਟੀ ਵਰਕਰਾਂ ਦੇ ਪਿਆਰ ਦਾ ਨਤੀਜਾ ਹੈ।ਉਨ੍ਹਾਂ ਕਿਹਾ ਕਿ ਚੇਅਰਮੈਨ ਉਹ ਨਹੀਂ ਬਲਕਿ ਸਮੂੰਹ ਪਾਰਟੀ ਵਰਕਰ ਹਨ, ਜਿੰਨ੍ਹਾਂ ਨੇ ਉਨ੍ਹਾਂ ਨੂੰ ਸਹਿਯੋਗ ਦੇ ਕੇ ਇਸ ਅਹੁੱਦੇ ਦੇ ਕਾਬਲ ਬਣਾਇਆ ਹੈ।
ਇਸ ਮੌਕੇ ਗੁਰਦਿਆਲ ਸਿੰਘ ਕਲਿਆਣ ਪ੍ਰਧਾਨ ਬਾਬਾ ਸੰਗਤ ਸਿੰਘ ਵੈਲਫੇਅਰ ਸੁਸਾਇਟੀ, ਤਰਸੇਮ ਸਿੰਘ ਪ੍ਰਧਾਨ ਗੁ: ਕਮੇਟੀ, ਬਲਵੰਤ ਸਿੰਘ ਸਾਬਕਾ ਪ੍ਰਧਾਨ, ਹਰਜਿੰਦਰ ਸਿੰਘ ਲਾਲੀ, ਠੇਕੇਦਾਰ ਗੁਰਮੀਤ ਸਿੰਘ, ਮੋਨੀ ਹੁੰਦਲ ਵੇਰਕਾ, ਅਮਰਜੀਤ ਸਿੰਘ ਪੱਲੇਦਾਰ, ਅਮਰੀਕ ਸਿੰਘ ਮੱਲ੍ਹੀ, ਕਸ਼ਮੀਰ ਸਿੰਘ ਧੀਰਾ, ਰਣਜੀਤ ਸਿੰਘ ਗੋਲਡੀ, ਨਰਿੰਦਤਰ ਸਿੰਘ ਬਿੱਟੂ ਐਮ.ਆਰ., ਸਤਨਾਮ ਸਿੰਘ ਫਰੀਡਮ, ਮਾਸਟਰ ਜਗਦੀਸ਼ ਸਿੰਘ, ਹਰਦੇਵ ਸਿੰਘ, ਵਰਿਆਮ ਸਿੰਘ, ਡਿੰਪਲ ਸਿੰਘ, ਬੱਗਾ, ਦਿਲਬਾਗ ਸਿੰਘ, ਸਵਰਨ ਸਿੰਘ, ਬਲਵਿੰਦਰ ਕੌਰ, ਬੀਬੀ ਰਾਣੀ, ਜਸਬੀਰ ਕੌਰ ਆਦਿ ਹਾਜ਼ਰ ਸਨ।
Punjab Post Daily Online Newspaper & Print Media