Sunday, November 8, 2026

 ਸੁਰਿੰਦਰ ਸ਼ਰਮਾ ਸੁਪਰਡੈਂਟ ਰੈਵੀਨਿਊ ਦਫਤਰ ਡਿਪਟੀ ਕਮਿਸ਼ਨਰ ਬਣੇ

PPN12052015
ਅੰਮ੍ਰਿਤਸਰ, 12 ਮਈ (ਜਗਦੀਪ ਸਿੰਘ ਸੱਗੂ) – ਡਿਪਟੀ ਕਮਿਸ਼ਨਰ ਦਫਤਰ ਵਿਖੇ ਵੱਖ-ਵੱਖ ਬਰਾਂਚਾਂ ਵਿੱਚ ਸੀਨੀਅਰ ਸਹਾਇਕ ਰਹਿ ਚੁੱਕੇ ਸੁਰਿੰਦਰ ਕੁਮਾਰ ਸ਼ਰਮਾ ਨੂੰ ਅੱਜ ਕਮਿਸ਼ਨਰ ਜਲੰਧਰ ਮੰਡਲ ਦੇ ਹੁਕਮਾਂ ਅਨੁਸਾਰ ਸੁਪਰਡੈਂਟ ਰੈਵੀਨਿਊ ਦਫਤਰ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵਿਖੇ ਪੱਦ ਉਨਤ ਕੀਤਾ ਗਿਆ। ਸੁਰਿੰਦਰ ਸ਼ਰਮਾ ਜਿਹੜੇ ਕਿ 1979 ਨੂੰ ਡੀਸੀ ਦਫਤਰ ਵਿਚ ਭਰਤੀ ਹੋਏ ਸਨ ਜੂਨੀਅਰ ਅਸੀਸਟੈਂਟ, ਸਟੈਨੋ ਅਤੇ ਸੀਨੀਅਰ ਸਹਾਇਕ ਦੇ ਤੌਰ ਤੇ ਵੱਖ-ਵੱਖ ਬਰਾਂਚਾ ਵਿਚ ਆਪਣਾ ਕੰੰਮ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਕਰ ਚੁੱਕੇ ਹਨ।ਬਤੌਰ ਸਹਾਇਕ ਅਸੀਸਟੈਂਟ ਹੁੰਦਿਆ ਇੰਨਾਂ ਨੇ ਨਾਇਬ ਤਹਿਸੀਲਦਾਰ ਦੇ ਪੇਪਰ ਵੀ ਦਿੱਤੇ ਹਨ ਜਿੰਨਾਂ੍ਹ ਵਿਚ ਇੰਨਾਂ ਨੇ 4 ਪੇਪਰ ਪਾਸ ਕਰ ਲਏ ਹਨ ਅਤੇ 4 ਪੇਪਰ ਪਾਸ ਕਰਨੇ ਬਾਕੀ ਹਨ।ਇਸ ਮੌਕੇ ਸੁਰਿੰਦਰ ਸ਼ਰਮਾ ਨੇ ਕਿਹਾ ਕਿ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਉਹ ਬਾਤੌਰ ਸੁਪਰਡੈਂਟ ਰੈਵੀਨਿਊ ਅਪਣਾ ਕੰਮ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਕਰਨਗੇ। ਇਸ ਮੌਕੇ ਸੁਖਜਿੰਦਰ ਸਿੰਘ ਸੀਨੀਅਰ ਸਹਾਇਕ, ਤੇਜਿੰਦਰ ਸਿੰਘ, ਬਲਵਿੰਦਰ ਸਿੰਘ (ਦੋਵੇਂ ਜੂਨੀਅਰ ਸਹਾਇਕ) ਅਤੇ ਹੋਰ ਸਟਾਫ ਮੈਂਬਰਾਂ ਵਲੋਂ ਸੁਪਰਡੈਂਟ ਰੈਵੀਨਿਊ ਬਣਨ ਤੇ ਸੁਰਿੰਦਰ ਸ਼ਰਮਾ ਨੂੰ ਮੁਬਾਰਕਬਾਦ ਦਿੱਤੀ।

Check Also

ਰੈਡ ਕਰਾਸ ਸੋਸਾਇਟੀ ਵਲੋਂ ਆਪਦਾ ਪ੍ਰਬੰਧਨ ਲਈ ਦੋ ਰੋਜਾ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 5 ਨਵੰਬਰ (ਜਗਦੀਪ ਸਿੰਘ) – ਡਿਪਟੀ ਕਮਿਸ਼ਨਰ-ਕਮ-ਪ੍ਰਧਾਨ, ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਦਲਵਿੰਦਰਜੀਤ ਸਿੰਘ,ਅੰਮ੍ਰਿਤਸਰ ਦੀ …

Leave a Reply