
ਬਟਾਲਾ, 12 ਮਈ (ਨਰਿੰਦਰ ਬਰਨਾਲ) – ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਐਸ ਸੀ ਵਿੰਗ ਬਟਾਲਾ ਸ਼ਹਿਰੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਸੁੱਖ ਉਮਰਪੁਰਾ ਦੇ ਗ੍ਰਹਿ ਵਿਖੇ ਉਹਨਾ ਦੇ ਨਜਦੀਕੀ ਰਿਸ਼ਤੇਦਾਰ ਜਿਲ੍ਹਾਂ ਪ੍ਰੀਸ਼ਦ ਦੇ ਚੇਅਰਮੈਨ ਸਰਦਾਰ ਅਮਰੀਕ ਸਿੰਘ ਵਡਾਲਾ ਬਾਂਗਰ ਦਾ ਨਿੱਘਾ ਸਵਾਗਤ ਕੀਤਾ ਗਿਆ।ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਅਮਰੀਕ ਸਿੰਘ ਨੇ ਆਖਿਆ ਕਿ ਉਪਮੁੱਖ ਮੰਤਰੀ ਸ੍ਰੀ ਸੁਖਬੀਰ ਸਿੰਘ ਬਾਦਲ ਅਤੇ ਸਮੁੱਚੀ ਅਕਾਲੀ ਦਲ ਦੀ ਲੀਡਰਸਿੱਪ ਵੱਲੋਂ ਜੋ ਪਾਰਟੀ ਨੇ ਮਾਣ ਬਖਸ਼ਿਆ ਹੈ।ਇਸ ਨੂੰ ਸਾਬਕਾ ਕੈਬਨਿਟ ਮੰਤਰੀ ਸ ਸੁੱਚਾ ਸਿੰਘ ਲੰਗਾਹ ਦੇ ਦਿਸ਼ਾ ਨਿਰਦੇਸ਼ਾ ਪੂਰੀ ਤਨਦੇਹੀ ਨਾਲ ਨਿਭਾਇਆ ਜਾਵੇਗਾ ਅਤੇ ਜਿਲ੍ਹਾ ਪ੍ਰੀਸ਼ਦ ਵੱਲੋਂ ਜਨਤਾ ਨੂੰ ਜੋ ਸਹੂਲਤਾਂ ਦੇਣੀਆਂ ਚਾਹੀਦੀਆਂ ਹਨ ।ਉਹਨਾਂ ਸਹੂਲਤਾ ਨੂੰ ਲੋਕਾ ਦੇ ਘਰਾਂ ਤੱਕ ਪਹੁੰਚਾਉਣ ਤੇ ਕੋਈ ਕਸਰ ਨਹੀਂ ਛੱਡਾਂਗਾ।ਇਸ ਮੌਕੇ ਸੁਖਵਿੰਦਰ ਸਿੰਘ ਉੁਮਰਪੁਰਾ ਤੋ ਇਲਾਵਾ ਰਣਜੀਤ ਸਿੰਘ ਸੰਗਰਾਵਾਂ, ਠੇਕੇਦਾਰ ਕਸ਼ਮੀਰ ਸਿੰਘ, ਮਿਸ਼ਰ ਪੁਰਾ, ਸੁਖਵਿੰਦਰ ਸਿੰਘ ਸਾਊਦੀ ਅਰਬ, ਹਰ ਬੰਸ ਸਿੰਘ ਜਰਮਨ ਵਾਲੇ, ਸਰਦੂਲ ਸਿੰਘ ਵਡਾਲਾ, ਡੈਨੀਅਲ ਔਜਲਾ, ਰਣਜੀਤ ਸਿਘ ਮਿਸ਼ਰਪੁਰਾ,ਸੁਰਜੀਤ ਸਿੰਘ ਗਿੱਲ, ਮਾਸਟਰ ਲਖਬੀਰ ਸਿੰਘ ਚਾਹਲ, ਸਤਵਿੰਦਰ ਸਿੰਘ ਲਾਡੀ, ਦਲਵਿੰਦਰ ਸਿੰਘ ਰਿਖੀਆ, ਨਾਨਕ ਸਿੰਘ, ਸੁਖਦੇਵ ਸਿੰਘ ਜੀਂਦ, ਸੌਨੁੰ, ਕੁਲਦੀਪ ਬਾਸਰ ਪੁਰਾ, ਸੁਖਵਿੰਦਰ ਸਾਗਰਪੁਰਾ, ਮੇਜਰ ਸਿੰਘ ਬਟਾਲਾ, ਅਮਰਨਾਥ ਕਾਲਾ, ਕੁਲਦੀਪ ਸਿੰਘ ਨਾਗਰਾ, ਪ੍ਰਿੰਸ ਪ੍ਰਤਾਪਗੜ੍ਹ, ਅਨਮੋਲ ਦੀਪ ਸਿੰਘ ਆਦਿ ਅਕਾਲੀ ਵਰਕਰ ਹਾਜ਼ਰ ਸਨ।
Check Also
ਰੈਡ ਕਰਾਸ ਸੋਸਾਇਟੀ ਵਲੋਂ ਆਪਦਾ ਪ੍ਰਬੰਧਨ ਲਈ ਦੋ ਰੋਜਾ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 5 ਨਵੰਬਰ (ਜਗਦੀਪ ਸਿੰਘ) – ਡਿਪਟੀ ਕਮਿਸ਼ਨਰ-ਕਮ-ਪ੍ਰਧਾਨ, ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਦਲਵਿੰਦਰਜੀਤ ਸਿੰਘ,ਅੰਮ੍ਰਿਤਸਰ ਦੀ …
Punjab Post Daily Online Newspaper & Print Media