Thursday, March 19, 2026

ਤਪਦਿਕ ਰੋਗ ਸੰਬੰਧੀ ਕੀਤਾ ਜਾਗਰੂਕ

PPN1205201504

ਬਠਿੰਡਾ, 12 ਮਈ (ਜਸਵਿੰਦਰ ਸਿੰਘ ਜੱਸੀ, ਅੰਗਰੇਜ਼ ਸਿੰਘ ਵਿੱਕੀ) – ਸਿਵਲ ਸਰਜਨ ਡਾ.ਤੇਜਵੰਤ ਸਿੰਘ ਰੰਧਾਵਾ ਅਤੇ ਸਕੱਤਰ ਰੈੱਡ ਕਰਾਸ ਕਰਨਲ ਵੀਰੇਂਦਰ ਕੁਮਾਰ ਸੇਵਾਮੁਕਤ ਦੀ ਅਗੁਵਾਈ ਹੇਠ ਸਥਾਨਕ ਰੈੱਡ ਕਰਾਸ ਭਵਨ ਵਿਖੇ ਤਪਦਿਕ ਰੋਗ ਸੰਬੰਧੀ ਇੱਕ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਜਿਸ ਵਿੱਚ ਵੱਖ-ਵੱਖ ਪਿੰਡਾਂ ਅਤੇ ਜ਼ਿਲ੍ਹਿਆਂ ਤੋਂ ਪਹੁੰਚੇ 70 ਦੇ ਕਰੀਬ ਪੇਂਡੂ ਨੌਜਵਾਨਾਂ ਨੂੰ ਤਪਦਿਕ ਰੋਗ ਤੋਂ ਬਚਾਅ ਸੰਬੰਧੀ ਜਾਣਕਾਰੀ ਦਿੱਤੀ ਗਈ। ਜ਼ਿਲ੍ਹਾ ਟੀਬੀ ਅਫ਼ਸਰ ਡਾ.ਅਸ਼ੋਕ ਮੋਂਗਾ, ਐੱਸਟੀਐੱਸ ਕ੍ਰਿਸ਼ਨ ਕੁਮਾਰ, ਗੁਰਪ੍ਰੀਤ ਸਿੰਘ ਅਤੇ ਡਾੱਟਸ ਪਲੱਸ ਸੁਪਰਵਾਈਜਰ ਮੈਡਮ ਮੀਨੂੰ ਢੀਂਗਰਾ ਨੇ ਟੀਬੀ ਰੋਗ ਦੇ ਕਾਰਣਾਂ, ਲੱਛਣਾਂ ਅਤੇ ਇਸ ਦੀ ਰੋਕਥਾਮ ਸੰਬੰਧੀ ਜਾਣਕਾਰੀ ਦਿੱਤੀ ਅਤੇ ਜਾਗਰੂਕਤਾ ਪਰਚੇ ਵੰਡੇ। ਡਾ.ਅਸ਼ੋਕ ਮੋਂਗਾ ਨੇ ਦੱਸਿਆ ਕਿ ਤਪਦਿਕ ਰੋਗ ਦੇ ਚਿੰਨ੍ਹ/ਲੱਛਣ ਪਤਾ ਲੱਗਣ ਤੇ ਲੋੜੀਂਦੇ ਟੈਸਟ ਕਰਾ ਕੇ ਇਲਾਜ ਸ਼ੁਰੂ ਕਰ ਦੇਣਾ ਚਾਹੀਦਾ ਹੈ ਤਾਂ ਕਿ ਇਹ ਬਿਮਾਰੀ ਹੋਰਨਾਂ ਵਿੱਚ ਨਾ ਫੈਲੇ।ਰੈੱਡ ਕਰਾਸ ਦੇ ਫ਼ਸਟ ਏਡ ਟ੍ਰੇਨਰ ਨਰੇਸ਼ ਪਠਾਣੀਆ ਨੇ ਪੇਂਡੂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਭਾਈਚਾਰੇ ਵਿੱਚ ਤਪਦਿਕ ਰੋਗ ਦੀ ਰੋਕਥਾਮ ਬਾਰੇ ਵੱਧ ਤੋਂ ਵੱਧ ਜਾਗਰੂਕਤਾ ਫੈਲਾਉਣ ਵਿੱਚ ਰੈੱਡ ਕਰਾਸ ਅਤੇ ਸਿਹਤ ਵਿਭਾਗ ਦਾ ਸਹਿਯੋਗ ਕਰਨ। ਟੀਬੀ ਹਸਪਤਾਲ ਤੋਂ ਪਹੁੰਚੇ ਕ੍ਰਿਸ਼ਨ ਕੁਮਾਰ ਅਤੇ ਮੀਨੂੰ ਢੀਂਗਰਾ ਨੇ ਦੱਸਿਆ ਕਿ ਨਸ਼ਿਆਂ ਕਰਕੇ ਸਰੀਰਕ ਕਮਜ਼ੋਰੀ, ਏਡਜ਼ ਰੋਗ, ਵਧਦੀ ਜਨਸੰਖਿਆ, ਗਰੀਬੀ ਵਰਗੀਆਂ ਅਲਾਮਤਾਂ ਕਾਰਣ ਤਪਦਿਕ ਦੀ ਇਹ ਬਿਮਾਰੀ ਕਿਸੇ ਵੀ ਉਮਰ ਵਿੱਚ ਕਿਸੇ ਨੂੰ ਵੀ ਹੋ ਸਕਦੀ ਹੈ।ਉਹਨਾਂ ਇਸ ਦੇ ਲੱਛਣਾਂ ਬਾਰੇ ਦੱਸਿਆ ਕਿ ਜੇਕਰ ਬਲਗਮ ਸਮੇਤ ਜਾਂ ਬਲਗਮ ਤੋਂ ਬਿਨਾਂ 2 ਹਫ਼ਤਿਆਂ ਤੋਂ ਵੱਧ ਸਮੇਂ ਖੰਘ ਰਹੇ, ਸ਼ਾਮ ਨੂੰ ਸਰੀਰ ਦੇ ਤਾਪਮਾਨ ਵਿੱਚ ਵਾਧਾ ਹੋਵੇ, ਭਾਰ ਵਿੱਚ ਕਮੀਂ, ਭੁੱਖ ਨਾ ਲੱਗੇ, ਥਕਾਵਟ, ਕੰਮ ਕਰਨ ਨੂੰ ਜੀਅ ਨਾ ਕਰਨਾ, ਛਾਤੀ ਵਿੱਚ ਦਰਦ, ਥੁੱਕ ਵਿੱਚ ਖੂਨ ਆਵੇ ਤਾਂ ਫੇਫੜਿਆਂ ਦੀ ਟੀ.ਬੀ ਲਈ ਥੁੱਕ/ਬਲਗਮ ਦੀ ਜਾਂਚ ਕਰਵਾ ਕੇ ਇਲਾਜ ਸ਼ੁਰੂ ਕਰਵਾਉਣਾ ਚਾਹੀਦਾ ਹੈ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply