Friday, March 20, 2026

ਭੂਮੀ ਅਧਿਗ੍ਰਹਿਣ ਬਿੱਲ ਖਿਲਾਫ 14 ਮਈ ਤੋ ਜੇਲ ਭਰੋ ਅੰਦੋਲਨ ਸ਼ੁਰੂ ਕਰੇਗੀ ਸੀ ਪੀ ਆਈ – ਅਰਸ਼ੀ

PPN1205201505
ਬਠਿੰਡਾ, 12 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ, ਅੰਗਰੇਜ਼ ਸਿੰਘ ਵਿੱਕੀ) – ਕੇਦਰ ਵਿਚਲੀ ਭਾਜਪਾ ਸਰਕਾਰ ਕਾਰਪੋਰਟ ਪਰਿਵਾਰਾਂ ਦਾ ਹੱਥਾ ਦਾ ਖਿਡੌਣਾ ਬਣ ਕੇ ਰਹਿ ਗਈ ਹੈ ਅਤੇ ਇਹ ਸਰਕਾਰ ਹਰ ਹਾਲਤ ਵਿਚ ਕਾਰਪੋਰਟ ਪਰਿਵਾਰਾਂ ਨੂੰ ਖੁਸ਼ ਕਰਨ ਲਈ ਹਰ ਹੀਲਾ ਵਸੀਲਾ ਵਰਤ ਰਹੀ ਹੈ ਇਹਨਾ ਗੱਲਾ ਦਾ ਪ੍ਰਗਟਾਵਾਂ ਅੱਜ ਪ੍ਰੈਸ ਕਲੱਬ ਵਿਚ ਪੱਤਰਕਾਰਾਂ ਨਾਲ ਗੱਲ ਕਰਦਿਆ ਸੀ. ਪੀ. ਆਈ ਦੇ ਸੂਬਾ ਸਕੱਤਰ ਅਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਅਰਸ਼ੀ ਨੇ ਕੀਤਾ।ਉਹਨਾ ਕੇਦਰ ਵਿਚਲੀ ਭਾਜਪਾ ਸਰਕਾਰ ਤੇ ਤਿੱਖਾ ਹਮਲਾ ਕਰਦਿਆ ਕਿਹਾ ਕਿ ਇੱਕ ਤੋ ਬਾਅਦ ਦੂਜਾ ਕਿਸਾਨ ਵਿਰੋਧੀ ਭੋ ਪ੍ਰਾਪਤੀ ਆਰਡੀਨੈਸ ਜਾਰੀ ਕਰਦੀ ਹੈ ਤਾਂ ਇਸ ਦਾ ਇਕੋ ਇਕ ਮੰਤਵ ਹੈ ਕਿ ਆਪਣਾ ਨਿਗਮੀ ਘਰਾਣਿਆ ਪੱਖੀ ਏਜੰਡਾ ਤੇਜ ਕਰਦਿਆ ਹੋਇਆ ਜਮੀਨ ਦੇ ਵੱਡੇ ਟੁੱਕੜੇ ਕਾਰਪੋਰੇਟ ਪਰਿਵਾਰਾ ਦੇ ਹਵਾਲੇ ਕਰ ਦਿੱਤੇ ਜਾਣ। ਉਹਨਾ ਕਿਹਾ ਕਿ ਜਦੋ ਕਾਨੂੰਨ 2013 ਬਣਾਇਆ ਗਿਆ ਸੀ ਤਾਂ ਇਸ ਵਿਚ ਕਿਸਾਨਾਂ ਦੇ ਹਿੱਤਾ ਦਾ ਖਾਸ ਧਿਆਨ ਰੱਖਿਆ ਗਿਆ ਸੀ ਪ੍ਰੰਤੂ ਕੇਦਰ ਵਿਚ ਭਾਜਪਾ ਸਰਕਾਰ ਬਣਨ ਤੋਬਾਅਦ ਇਸ ਕਾਨੂੰਨ ਨੂੰ ਕੰਮਜੋਰ ਕਰਨ ਲਈ ਕਈ ਤਰਾਂ ਦੇ ਫੇਰਬਦਲ ਕੀਤੇ ਗਏ ਜਿਸ ਨਾਲ ਇਸ ਕਾਨੂੰਨ ਦੀ ਮਹੱਤਤਾ ਖਤਮ ਹੋ ਗਈ।ਉਹਨਾ ਕਿਹਾ ਕਿ ਜੇਕਰ ਕੇਦਰ ਸਰਕਾਰ ਇੱਕ ਵਾਰ ਆਰਡੀਨੇਸ ਪਾਸ ਕਰਵਾਉਣ ਵਿਚ ਸਫਲ ਹੋ ਗਈ ਤਾ ਕਿਸਾਨਾ ਨੂੰ ਮੁਆਵਜਾ, ਪੁਨਰਵਾਸ ਅਤੇ ਮੁੜ ਅਬਾਦ ਕਰਨ ਸਮੇਤ ਹਜਾਰਾਂ ਪਿੰਡਾ ਦੀ ਹੋਂਦ ਮਿੱਟ ਜਾਵੇਗੀ ਅਤੇ ਕਰੋੜਾਂ ਲੋਕ ਰੋਟੀ ਰੋਜੀ ਤੋ ਵਾਂਝੇ ਹੋ ਜਾਣਗੇ।
ਇਸ ਸਮੇ ਸੀ. ਪੀ. ਆਈ ਦੇ ਸਕੱਤਰ ਜਗਜੀਤ ਸਿੰਘ ਜੋਗਾ ਨੇ ਕਿਹਾ ਕਿ ਪੰਜਾਬ ਦਾ ਸ੍ਰੋਮਣੀ ਅਕਾਲੀ ਦਲ ਮੋਦੀ ਸਰਕਾਰ ਦੇ ਭੂਮੀ ਪ੍ਰਾਪਤੀ ਬਿੱਲ ਦੀ ਹਮਾਇਤ ਕਰਕੇ ਕਿਸਾਨਾਂ ਦੀ ਪਿੱਠ ਵਿਚ ਛੁਰਾ ਮਾਰ ਰਿਹਾ ਹੈ ਕਿਸਾਨ ਵਿਰੋਧੀ ਭੂਮੀ ਪ੍ਰਾਪਤੀ ਬਿੱਲ ਦਾ ਸੀ ਪੀ ਆਈ ਦਾ ਡੱਟਵਾ ਵਿਰੋਧ ਕੀਤਾ ਜਾਵੇਗਾ ਅਤੇ 14 ਮਈ ਨੂੰ ਬਠਿੰਡਾ ਵਿਖੇ ਆਪਣੇ ਸੈਕੜੇ ਸਾਥੀਆ ਨਾਲ ਗ੍ਰਿਫਤਾਰੀ ਦੇਣਗੇ।ਇਸ ਸਮੇ ਉਹਨਾਂ ਨਾਲ ਕਾਮਰੇਡ ਸੁਰਜੀਤ ਸਿੰਘ ਸੋਹੀ ਅਤੇ ਕਾਮਰੇਡ ਜਸਵੀਰ ਕੌਰ ਸਰਾਂ ਹਾਜ਼ਿਰ ਸਨ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply