Tuesday, July 21, 2026

ਜਿਲ੍ਹਾ ਸਿਖਿਆ ਅਫਸਰ ਸੈਕੰਡਰੀ ਦੀ ਅਗਵਾਈ ਹੇਠ ਨਿਰੀਖਣ ਟੀਮਾਂ ਦਾ ਗਠਨ

PPN1305201504

ਬਟਾਲਾ, 13 ਮਈ (ਨਰਿੰਦਰ ਬਰਨਾਲ) -ਸਿਖਿਆ ਵਿਭਾਗ ਪੰਜਾਬ ਦੇ ਸਕੂਲਾਂ ਦੀ ਮੋਨੀਟਰਿੰਗ ਕਰਨ ਹਿੱਤ ਮਾਨਯੋਗ ਸਿਖਿਆ ਮੰਤਰੀ ਡਾ ਦਲਜੀਤ ਸਿੰਘ ਚੀਮਾਂ ਦੇ ਦਿਸ਼ਾਨਿਰਦੇਸ਼ਾ ਦੀ ਰੋਸ਼ਨੀ ਤੇ ਜਿਲ੍ਹਾ ਸਿਖਿਆ ਅਫਸਰ ਸੈਕੰਡਰੀ ਗੁਰਦਾਸਪੁਰ ਸ੍ਰੀ ਅਮਰਦੀਪ ਸਿੰਘ ਸੈਣੀ ਦੀ ਯੋਗ ਅਗਵਾਈ ਹੇਠ ਜਿਲ੍ਹੇ ਗੁਰਦਾਸਪੁਰ ਵਿੱਚ ਸਕੂਲਾਂ ਦਾ ਨਿਰੀਖਣ ਕਰਨ ਵਾਸਤੇ ਟੀਮਾਂ ਦਾ ਗਠਨ ਕੀਤਾ ਗਿਆ ਹੈ। ਵਿਭਾਗ ਦੇ ਪੱਤਰ ਨੰਬਰ ਡੀ, ਜੀ,ਐਸ,ਈ -ਮੋਨੀਟਰਿੰਗ -2015 -3081103 ਮਿਤੀ ਐਸ, ਏ,ਐਸ, ਨਗਰ 30 ਅਪ੍ਰੈਲ 2015 [ਰਾਹੀਂ ਰਾਜ ਦੇ ਸਮੂਹ ਮੰਡਲ ਸਿਖਿਆ ਅਫਸਰਾਂ,ਜਿਲ੍ਹਾਂ ਸਿਖਿਆ ਅਫਸਰਾਂ (ਸੈ ਸਿ) (ਐਲੀ ਸਿ) ਅਧੀਨ ਜਾਰੀ ਪੱਤਰ ਵਿੱਚ ਲਿਖਿਆ ਹੈ ਕਿ ਪ੍ਰਾਪਤ ਪ੍ਰਪੋਜਲ, ਦਸਤਾਵੇਜ਼ਾਂ ਦੀ ਰੋਸ਼ਨੀ ਵਿੱਚ ਗੁਰਦਾਸਪੁਰ ਦੀਆਂ ਟੀਮਾ ਦਾ ਗਠਨ ਕੀਤਾ ਗਿਆ ਹੈ । ਗੁਰਦਾਸਪੁਰ ਦੀ ਟੀਮ ਨੰਬਰ ਇੱਕ ਵਿੱਚ ਸ੍ਰੀ ਅਮਰਜੀਤ ਸਿੰਘ ਭਾਟੀਆ ਪ੍ਰਿੰਸੀਪਲ ਸ ਸ ਸ ਸ ਸ੍ਰੀ ਹਰਗੋਬਿੰਦਪੁਰ ਇੰਚਾਰਜ ਵਿਸ਼ਾ ਮਾਹਿਰ ਸਾਂਇੰਸ, ਸ੍ਰੀ ਪਰਵੀਨ ਕੁਮਾਰ ਲੈਕਚਰਾਰ ਮੈਥ ਸ ਕੰ ਸ ਸ ਸ ਗੁਰਦਾਸਪੁਰ ਵਿਸ਼ਾ ਮਾਹਿਰ ਮੈਥ, ਸ੍ਰੀ ਨਰਿੰਦਰ ਸਿੰਘ ਪੰਜਾਬੀ ਮਾਸਟਰ ਸ ਸ ਸ ਸ ਜੈਤੋਸਰਜਾ ਵਿਸ਼ਾ ਮਾਹਿਰ ਪੰਜਾਬੀ, ਸ੍ਰੀ ਰਜਿੰਦਰ ਸਿੰਘ ਲੈਕਚਰਾਰ ਅੰਗਰੇਜੀ ਸ ਸ ਸ ਸ ਸੰਕਰਪੁਰਾ ਵਿਸ਼ਾ ਮਾਹਿਰ ਅੰਗਰੇਜੀ, ਸ੍ਰੀ ਸਸ਼ੀ ਭੂਸਨ ਸ ਸ ਮਾਸਟਰ ਸ ਹ ਸ ਬਿਆਨਪੁਰ ਵਿਸ਼ਾ ਮਾਹਿਰ ਸਮਾਜਿਕ ਸਿੰੱਖਿਆ। ਗੁਰਦਾਸਪੁਰ ਜਿਲ੍ਹੇ ਦੀ ਟੀਮ ਨੰਬਰ ਦੋ ਵਿੱਚ ਸ੍ਰੀ ਰਜਿੰਦਰ ਕੁਮਾਰ ਪ੍ਰਿੰਸੀਪਲ ਸ ਸ ਸ ਸ ਗਾਹਲੜੀ ਇੰਚਾਰਜ ਤੇ ਵਿਸ਼ਾ ਮਾਹਿਰ ਸਾਂਇੰਸ, ਸ੍ਰੀ ਪਰਵੀਨ ਕੁਮਾਰ ਲੈਕਚਰਾਰ ਪੰਜਾਬੀ ਸ ਸ ਸ ਸ ਕੋਟਲੀ ਸੂਰਤ ਮੱਲੀ ਵਿਸ਼ਾ ਮਾਹਿਰ ਪੰਜਾਬੀ, ਸ੍ਰੀ ਭਾਰਤ ਭੂਸ਼ਣ ਲੈਕਚਰਾਰ ਅੰਗਰੇਜੀ ਸ ਕੰ ਸ ਸ ਸ ਵੀਲਾ ਤੇਜਾ ਵਿਸ਼ਾ ਮਾਹਿਰ ਅੰਗਰੇਜੀ ਗੁਰਦਾਸਪੁਰ ਦੇ ਵੱਖ ਸਕੂਲਾਂ ਦੀ ਮੋਨੀਟਰਿੰਗ ਕਰਨਗੇ।ਸ੍ਰੀ ਅਮਰਦੀਪ ਸਿੰਘ ਸੈਣੀ ਨੇ ਦੱਸਿਆ ਕਿ ਸਕੂਲਾਂ ਵਿੱਚ ਗੁਣਾਂਤਮਿਕ ਸਿਖਿਆ ਤੇ ਉਸਾਰੂ ਲੀਹਾਂ ਦੀ ਅਗਵਾਈ ਵਿੱਚ ਗਠਤ ਕੀਤੀਆਂ ਗਈਆਂ ਟੀਮਾਂ ਸਕੂਲਾਂ ਦੇ ਸਮੁਚੇ ਪ੍ਰਬੰਧ ਦਾ ਜਾਇਜਾ ਲੈਣਗੀਆਂ ਤੇ ਸਕੂਲ ਦੀ ਰਿਪੋਰਟ ਤੁਰੰਤ ਜਿਲਾ ਸਿਖਿਆ ਅਫਸਰ ਦਫਤਰ ਗੁਰਦਾਸਪੁਰ, ਡਾਇਰੈਕਟਰ ਜਨਰਲ ਸਕੂਲਜ਼, ਡਾਇਰੈਕਟਰ ਸਿੱਖਿਆ ਵਿਭਾਗ ਪੰਜਾਬ,ਸਰਕਲ ਸਿਖਿਆ ਅਫਸਰਾਂ ਤੇ ਪੰਜਾਬ ਪੱਧਰੀ ਨਿਰੀਖਣ ਸੈਲਾਂ ਨੂੰ ਤੁਰੰਤ ਮੇਲ ਕਰਨਗੀਆਂ। ਸਕੂਲਾਂ ਵਿੱਚ ਪੜਾਈ ਤੇ ਵੱਖ ਵਿਸ਼ਿਆਂ ਦੇ ਮੁਲਾਂਕਣ ਤੋ ਇਲਾਵਾ , ਮਿਡ ਡੇ ਮੀਲ, ਐਸ ਐਸ ਏ ਫੰਡ, ਰਮਸਾ ਫੰਡ ਦਾ ਸਾਰਾ ਰਿਕਾਰਡ, ਸੇਵਾ ਪੱਤਰੀਆਂ ਦੇ ਇੰਦਰਾਜ ਵਿੱਚ ਕਰਮਚਾਰੀਆਂ ਦੀ ਤਰੱਕੀ ਦਾ ਇੰਦਰਾਜ, ਵੱਧ ਯੋਗਤਾ ਦਾ ਇੰਦਰਾਜ,ਪਰਖ ਸਮਾ, ਜਨਮ ਤਰੀਕ ਦੀ ਤਸਦੀਕ , ਪੈਨ ਨੰਬਰ, ਅਧਾਰ ਨੰਬਰ, ਜੀ ਪੀ ਐਫ ਦੇ ਨੰਬਰ ਦਾ ਇੰਦਰਾਜ ਚੈਕ ਕਰਨਗੇ।
ਇਸ ਤੋ ਇਲਾਵਾ ਪੰਜਾਬ ਸਕੂਲ ਸਿਖਿਆ ਬੋਰਡ ਮੋਹਾਲੀ ਨੌਵੀ ਤੇ ਗਿਆਰਵੀ ਦੇ ਨਤੀਜਿਆਂ ਦੇ ਆਨ ਲਾਈਨ ਕੀਤੇ ਜਾਣ ਦਾ ਵੀ ਰਿਕਾਰਡ ਚੈਕ ਕਰਨਗੇ। ਕਰਮਚਾਰੀਆਂ ਨੂੰ ਜੀ ਪੀ ਐਫ ਤੇ ਜੀ ਆਈ ਐਸ ਦੀਆਂ ਸਲਿਪਾਂ ਦੇ ਸਬੰਧ ਵਿਚ ਰਿਪੋਰਟ ਉਚ ਅਧਿਕਾਰੀਆਂ ਨੂੰ ਪੁੱਜਦੀ ਕਰਨਗੇ। ਸੀ ਸੀ ਈ ਦਾ ਰਿਕਾਰਡ, ਮਾਪੇ ਅਧਿਆਪਕਾ ਮਿਲਣੀ, ਲਾਇਬਰੇਰੀ ਦੀਆਂ ਕਿਤਾਬਾਂ ਦੀ ਵਿਦਿਆਰਥੀਆਂ ਤੱਕ ਪਹੁੰਚ ਬਾਰੇ ਸਾਰੀ ਰਿਪੋਰਟ ਵਿਸ਼ਥਾਂਰ ਰੂਪ ਵਿੱਚ ਪੁਜਦੀ ਕਰਨਗੇ। ਵਿਦਿਆਰਥੀਆਂ ਹਿੱਤਾਂ ਨੂੰ ਮੁੱਖ ਰੱਖਦਿਆਂ ਟਾਈਮ ਟੇਬਲ , ਅਧਿਆਪਕਾ ਦੀਆਂ ਡਾਇਰੀਆਂ, ਮੁੱਖੀ ਵੱਲੋਂ ਜਾਰੀ ਟਾਈਮ ਟੇਬਲ ਦੀਆਂ ਸਲਿੱਪਾ ਵਿੱਚ ਅਧਿਆਪਕ ਨੂੰ ਦਿਤੇ ਗਏ ਪੀਰੀਅਡਾਂ ਦਾ ਮਿਲਾਂਣ ਰੈਸ਼ਨੇਲਾਈਜੇਸ਼ਨ ਦੇ ਸਬੰਧ ਵਿਚ ਭੇਜੀ ਡਾਕ ਨਾਲ ਕਰਨਗੇ। ਇਸ ਵਾਸਤੇ ਸਕੂਲਾਂ ਵਿੱਚ ਜਦੋਂ ਵੀ ਨਿਰੀਖਣ ਟੀਮਾਂ ਪਹੁੰਚਣ ਪੂਰਾ ਪੂਰਾ ਸਹਿਯੋਗ ਦਿੱਤਾ ਜਾਵੇ ।

Check Also

ਕੈਬਨਿਟ ਮੰਤਰੀ ਈ.ਟੀ.ਓ ਨੇ ਰੱਖਿਆ ਕਾਲੇਕੇ-ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ਼ ਦਾ ਨੀਂਹ ਪੱਥਰ

ਅੰਮ੍ਰਿਤਸਰ, 21 ਜੁਲਾਈ: ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ …

Leave a Reply