Tuesday, July 21, 2026

ਬਾਰਵੀ ਦੇ ਨਤੀਜੇ ਵਿੱਚ ਜੈਤੋਸਰਜਾ ਦੀ ਹਰਪ੍ਰੀਤ ਕੌਰ ਪਹਿਲੇ ਨੰਬਰ ‘ਤੇ

PPN1305201505

ਬਟਾਲਾ, 13 ਮਈ (ਨਰਿੰਦਰ ਬਰਨਾਲ) – ਪੰਜਾਬ ਸਕੂਲ ਸਿਖਿਆ ਬੋਰਡ ਐਸ ਏ ਐਸ ਨਗਰ ਮੋਹਾਲੀ ਵੱਲੋਂ ਸਾਲ ੨੦੧੫ ਦੇ ਨਤੀਜਿਆਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੈਤੋਸਰਜਾ ਦਾ ਨਤੀਜਾ 100 ਫੀਸਦੀ ਰਿਹਾ ਹੈ। ਨਤੀਜੇ ਬਾਰੇ ਜਾਣਕਾਰੀ ਦਿੰਦਿਆ ਸਕੂਲ ਪ੍ਰਿੰਸੀਪਲ ਸ੍ਰੀ ਮਤੀ ਜਸਬੀਰ ਕੌਰ ਨੇ ਦੱਸਿਆ ਕਿ ਸਕੂਲ ਦੀ ਵਿਦਿਆਰਥਣ ਹਰਪ੍ਰੀਤ ਕੌਰ ਸਪੁਤਰੀ ਬਲਜੀਤ ਸਿੰਘ ਨੇ 402, ਸੁਮਨਪ੍ਰੀਤ ਕੌਰ ਪੁਤਰੀ ਨਿਸ਼ਾਨ ਸਿੰਘ 400, ਰਮਨਦੀਪ ਕੌਰ ਪੁੱਤਰੀ ਸਵਿੰਦਰ ਸਿੰਘ 368, ਸੋਨਮ ਪੁਤਰੀ ਸੁਖਵਿੰਦਰ ਪਾਲ 351, ਰਮਨਦੀਪ ਕੌਰ ਪੁਤਰੀ ਸੰਤੋਖ ਸਿੰਘ 350, ਅਮਨਪ੍ਰੀਤ ਕੌਰ ਪੁੱਤਰੀ ਗੁਰਵੇਲ ਸਿੰਘ 350 ਅੰਕ ਪ੍ਰਾਪਤ ਕਰਕੇ ਸਕੂਲ ਵਿੱਚੋਂ ਮੋਹਰੀ ਰਹੀਆਂ ਸਕੂਲ ਪ੍ਰਿੰਸੀਪਲ ਜਸਬੀਰ ਕੌਰ ਵੱਲੋ ਬੱਚਿਆਂ ਦੇ ਮਾਪਿਆਂ ਤੇ ਸਟਾਫ ਨੂੰ ਵਧਾਈ ਦਿੰਦਿਆ ਕਿਹਾ ਕਿ ਉਹਨਾ ਦੁਆਰਾ ਕਰਵਾਈ ਮਿਹਨਤ ਸਦਕਾ ਹੀ ਨਤੀਜਾ ਵਧੀਆ ਆਇਆ ਹੈ। ਇਹਨਾਂ ਵਿਦਿਆਰਥੀਆ ਸਕੂਲ ਸਮਾਗਮ ਵਿੱਚ ਸਨਮਾਨ ਪੱਤਰ ਤੇ ਸਨਮਾਨ ਚਿੰਨ ਦੇ ਸਨਮਾਨਿਤ ਕੀਤਾ ਜਾਵੇਗਾ। ਸਮੂਹ ਸਟਾਫ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੈਤੋੋਸਰਜਾ (ਗੁਰਦਾਸਪੁਰ) ਵੱਲੋਂ ਵਿਦਿਆਰਥੀਆਂ ਦੇ ਚੰਗੇ ਭਵਿੱਖ ਦੀ ਕਾਮਨਾ ਕਰਦਿਆਂ ਵਧਾਈ ਦਿਤੀ ਗਈ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ

ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …

Leave a Reply