ਬਠਿੰਡਾ, 9 ਅਪ੍ਰੈਲ (ਜਸਵਿੰਦਰ ਸਿੰਘ ਜੱਸੀ) – ਫਿਲਮ ‘ਡਿਸਕੋ ਸਿੰਘ’ 11 ਅਪ੍ਰੈਲ ਨੂੰ ਰਿਲੀਜ਼ ਹੋਣ ‘ਤੇ ਚਰਚਿਤ ਗਾਇਕ ਅਤੇ ਨਾਇਕ ਦਿਲਜੀਤ ਦੁਸਾਂਝ ਅਤੇ ਅਦਾਕਾਰਾ ਸੁਰਵੀਨ ਚਾਵਲਾ ਦੀ ਜੋੜੀ ਵਲੋਂ ਫ਼ਿਲਮ ਦੀ ਪ੍ਰਮੋਸ਼ਨ ਲਈ ‘ਪੀਟੀਸੀ ਮੋਸ਼ਨ ਪਿਕਸਰਸ’ ਦੇ ਪਰਦੇ ਹੇਠ ਬਣੀ ਫਿਲਮ ਦੇ ਪ੍ਰਚਾਰ ਲਈ ਅੱਜ ਫਿਲਮ ਦੀ ਟੀਮ ਬਠਿੰਡਾ ਪਹੁੰਚੀ। ਇਸ ਮੌਕੇ ਤੇ ਦਿਲਜੀਤ ਨੇ ਦੱਸਿਆ ਕਿ ਨਿਰਮਾਤਾ ਰਾਜੀ ਐਮ ਸ਼ਿੰਦੇ ਅਤੇ ਰਬਿੰਦਰ ਨਾਰਾਇਣ ਦੀ ਇਸ ਫਿਲਮ ਦੇ ਨਿਰਦੇਸ਼ਕ ਅਨੁਰਾਗ ਸਿੰਘ ਹਨ। ਉਹਨਾਂ ਨੇ ਭਰੋਸਾ ਜਤਾਇਆ ਕਿ ਦਰਸ਼ਕ ਇਸ ਫਿਲਮ ਨੂੰ ਵੱਖਰੇ ਰੂਪ ਨਾਲ ਦੇਖਣਗੇ ਅਤੇ ਕਿਹਾ ਕਿ ਉਹ ਇਸ ਫਿਲਮ ਵਿਚਲਾ ਕਿਰਦਾਰ ਪਹਿਲੀ ਵਾਰ ਨਿਭਾ ਰਹੇ ਹਨ। ਰੋਮਾਂਟਿਕ ਕਾਮੇਡੀ ਇਸ ਫਿਲਮ ਵਿਚ ਉਸ ਨਾਲ ਸੁਰਵੀਨ ਚਾਵਲਾ ਤੋ ਇਲਾਵਾ ਮਨੋਜ ਪਾਹਵਾ, ਉਪਾਸਨਾ ਸਿੰਘ, ਅਪਰੂਵਾ ਅਰੋੜਾ, ਬੀਐਨ ਸਰਮਾਂ, ਕਰਮਜੀਤ ਅਨਮੋਲ, ਅਤੇ ਚੰਦਰ ਪ੍ਰਭਾਕਰ ਨੇ ਅਹਿਮ ਭੂਮਿਕਾ ਨਿਭਾਈ ਹੈ ਅਤੇ ਨਿਰਦੇਸ਼ਕ ਅਨੁਰਾਗ ਸਿੰਘ ਨੇ ਹੀ ਇਸ ਫਿਲਮ ਦੀ ਕਹਾਣੀ ਅਤੇ ਸਕਰੀਨ ਪਲੇਅ ਲਿਖਿਆ ਹੈ। ਦਿਲਜੀਤ ਨੇ ਦੱਸਿਆ ਕਿ ਦਰਸ਼ਕਾਂ ਨੂੰ ਫਿਲਮ ਵਿਚ ਐਕਸ਼ਨ ਖੂਬ ਦੇਖਣ ਨੂੰ ਮਿਲੇਗਾ। ਫਿਲਮ ਦੇ ਐਕਸ਼ਨ ਡਾਇਰੈਕਟਰ ਮੁਹੰਮਦ ਬਖ਼ਸ਼ੀ ਹਨ।
Check Also
ਖ਼ਾਲਸਾ ਕਾਲਜ ਵੈਟਰਨਰੀ ਵਿਖੇ ਪਲੇਸਮੈਂਟ ਡਰਾਈਵ ਕਰਵਾਈ ਗਈ
ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ ਬਾਵਿਆ …