Monday, September 28, 2026

40 ਜਰੂਰਤਮੰਦ ਵਿਦਿਆਰਥੀਆਂ ਨੂੰ ਵਰਦੀਆਂ ਵੰਡੀਆਂ

ਸਕੂਲ ਅਧਿਆਪਕ ਸ੍ਰੀ ਸੁਰਿੰਦਰਪਾਲ ਸਿੰਘ ਨੇ ਕੀਤੇ ਸਨ 21000 ਰੁਪੈ ਦਾਨ

PPN2705201502ਬਟਾਲਾ, 27 ਮਈ (ਨਰਿੰਦਰ ਬਰਨਾਲ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਬਟਾਲਾ (ਗੁਰਦਾਸਪੁਰ) ਵਿਖੇ ਸਕੂਲ ਦੇ ੪੦ਵਿਦਿਆਰਥੀਆਂ ਜਰੂਰਤਮੰਦ ਵਿਦਿਆਰਥੀਆਂ ਨੂੰ ਵਰਦੀਆਂ ਦੀ ਵੰਡ ਕੀਤੀ ਗਈ।ਜਿਕਰਯੋਗ ਹੈ ਕਿ ਇਸੇ ਹੀ ਸਕੂਲ ਦੇ ਪੰਜਾਬੀ ਮਾਸਟਰ ਸ੍ਰੀ ਸੁਰਿੰਦਰਪਾਲ ਸਿੰਘ ਵੱਲੋਂ 21000 ਰੁਪੈ ਦੀ ਦਾਨ ਰਾਸ਼ੀ ਸਕੂਲ ਦੇ ਭਲਾਈ ਫੰਡ ਵਿਖੇ ਦਿਤੀ ਸੀ। ਉਪ ਜਿਲ੍ਹਾ ਸਿਖਿਆ ਅਫਸਰ (ਸ) ਗੁਰਦਾਸਪੁਰ ਤੇ ਸਕੂਲ ਪ੍ਰਿੰਸੀਪਲ ਸ੍ਰੀ ਭਾਂਰਤ ਭੂਸ਼ਨ ਵੱਲੋ ਸਕੂਲ ਵਿਖੇ ਸਕੂਲ ਦੀ ਸਵੇਰ ਦੀ ਸਭਾ ਦੌਰਾਨ ਸਕੂਲ ਦੇ 40 ਵਿਦਿਆਰਥੀਆਂ ਨੂੰ ਵਰਦੀਆਂ ਵੰਡ ਦਿਤੀਆਂ ਗਈਆਂ। ਇਸ ਮੌਕੇ ਸ੍ਰੀ ਭਾਰਤ ਭੂਸ਼ਨ ਤੋ ਇਲਾਵਾ ਸ੍ਰੀ ਰਵਿੰਦਰਪਾਲ ਸਿੰਘ ਚਾਹਲ ਜਿਲ੍ਹਾ ਸਾਇੰਸ ਸੁਪਰਵਾਈਜ਼ਰ ਗੁਰਦਾਸਪੁਰ, ਸੁਿਰੰਦਰਪਾਲ ਸਿੰਘ, ਲਖਵਿੰਦਰ ਸਿੰਘ ਵਾਈਸ ਪ੍ਰਿੰਸੀਪਲ, ਸਤਬੀਰ ਸਿੰਘ, ਰਣਜੀਤ ਭਗਤ, ਅਮਿਤ ਕੁਮਾਰ, ਪ੍ਰੇਮ ਲਾਲ, ਮਨੋਜ ਕੁਮਾਰ, ਰਾਜੇਸ ਸੋਨੀ, ਸੰਜੇ ਚੋਪੜਾ, ਹਰਦੀਪ ਸਿੰਘ, ਜਸਮੀਤ ਬਾਜਵਾ,ਪਰਲਾਹਦ ਗਿੱਲ,ਅਜੀਤ ਕੌਰ, ਹਰਮੀਤ ਕੌਰ, ਇੰਦਰਜੀਤ ਕੌਰ, ਰੇਨੂੰ ਮਹਾਜਨ, ਕਿੰਦਰ ਕੌਰ, ਭਾਰਤੀ ਦੱਤਾ, ਨੀਤੂ ,ਕੁਮਾਰੀ ਸੁਸਮਾ, ਰਮਨਦੀਪ ਬੱਲ, ਅੰਕਿਤਾ ਸ਼ਰਮਾ, ਮਨਜੀਤ ਕੌਰ, ਸੁਰਜੀਤ ਸਿੰੰਘ, ਗੁਰਵਿੰਦਰ ਸਿੰਘ, ਚਾਂਦ ਕੁਮਾਰ, ਹਰਪੀ੍ਰਤ ਸਿੰਘ, ਰਮਾ ਸ਼ਰਮਾ, ਪਰਦੀਪ ਕੁਮਾਰ, ਅਨੀਤਾ ਸਰਮਾ, ਅਚਲਾ ਮਹਾਜਨ, ਆਦਿ ਹਾਜ਼ਰ ਸਨ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply