Friday, September 25, 2026

ਸਰਕਾਰੀ ਹਾਈ ਸਕੂਲ ਤੱਤਲਾ ਵਿਖੇ ਵਾਤਾਵਰਨ ਦਿਵਸ ਮਨਾਇਆ

PPN2805201505

ਬਟਾਲਾ, 27 ਮਈ (ਨਰਿੰਦਰ ਸਿੰਘ ਬਰਨਾਲ) – ਸਿਖਿਆ ਵਿਭਾਗ ਦੀਆਂ ਹਦਾਇਤਾ ਦੀ ਪਾਲਣਾ ਕਰਦਿਆਂ ਸਰਕਾਰੀ ਹਾਈ ਸਕੂਲ ਤੱਤਲਾ ਗੁਰਦਾਸਪੁਰ ਵਿਖੇ ਵਾਤਾਵਰਨ ਦਿਵਸ ਮਨਾਇਆ। ਮੁੱਖ ਅਧਿਆਪਕਾ ਸ੍ਰੀ ਮਤੀ ਵੀਰਪਾਲ ਦੀ ਅਗਵਾਈ ਹੇਠ ਮਨਾਏ ਗਏ ਵਾਤਾਵਰਨ ਦਿਵਸ ਦੌਰਾਨ ਵਿਦਿਆਰਥੀਆਂ ਵੱਲੋ ਚਾਰਟ ਤਿਆਰ ਕੀਤੇ ਗਏ ਤੇ ਸਕੂਲ ਵਿਦਿਆਰਥੀਆਂ ਵੱਲੋ ਕਵਿਤਾ ਤੇ ਭਾਸਣ ਮੁਕਾਬਲੇ ਕਰਵਾਏ ਗਏ।ਮੁੱਖ ਅਧਿਆਪਕਾ ਵੀਰਪਾਲ ਕੌਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਸਾਨੂੰ ਵਾਤਾਵਰਨ ਦੀ ਰੱਖਿਆ ਕਰਨੀ ਚਾਹੀਦੀ ਤਾਂ ਹੀ ਮਨੂੰਖ ਇਸ ਸੰਸਾਰ ਦੇ ਜੀਅ ਸਕੇਗਾ।ਇਸ ਵਾਤਾਵਰਨ ਦਿਵਸ ਦੌਰਾਨ ਸੁਲੇਖਾ ਕਾਲੀਆ, ਸੰਤੋਸ ਕੁਮਾਰੀ, ਸਿਲਪਾ, ਕੁਲਵਿੰਦਰ ਕੌਰ, ਸੰਦੀਪ ਕੌਰ, ਆਸਿਫ ਇਕਬਾਲ, ਇੰਦਰਜੀਤ ਸਿੰਘ, ਗੁਰਦੀਪ ਸਿੰਘ ਆਦਿ ਹਾਜ਼ਰ ਸਨ।ਇਸ ਮੌਕੇ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਦੇ ਕੇ ਸਨਮਾਨਿਤ ਕੀਤਾ ਗਿਆ।

Check Also

ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ

ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …

Leave a Reply