
ਬਟਾਲਾ, 6 ਜੂਨ (ਨਰਿੰਦਰ ਬਰਨਾਲ) – ਸੰਸਾਰ ਵਿੱਚ ਵਾਤਾਵਰਨ ਦੀ ਮਹਾਨਤਾ ਤੇ ਆ ਰਹੇ ਬਦਲਾਅ ਨੂੰ ਵਿਦਿਆਰਥੀਆਂ ਨੁੰ ਸਮਾਜ ਤੱਕ ਪਹੁੰਚਾਉਣ ਤੇ ਵਾਤਾਵਰਨ ਦੇ ਗੰਦਲੇਪਨ ਕਾਰਨ ਸਮਾਜ ਨੂੰ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਦੇ ਸਬੰਧ ਵਿੱਚ ਦੇਸ ਰਾਜ ਡੀ ਏ ਵੀ ਸੀਨੀਅਰ ਸੈਕੰਡਰੀ ਸਕੂਲ ਡੇਰਾ ਬਾਬਾ ਨਾਨਕ ਰੋਡ ਬਟਾਲਾ ਦੇ ਵਿਦਿਆਰਥੀਆਂ ਵੱਲੋਂ ਸਕੂਲ ਵਿਖੇ ਵਾਤਾਵਰਨ ਦਿਵਸ ਸਮਾਰੋਹ ਆਯੋਜਿਤ ਕੀਤਾ ਗਿਆ।ਜਿਸ ਵਿੱਚ ਅਧਿਆਪਕਾਂ ਤੇ ਵਿਦਿਆਰਥੀਆਂ ਵੱਲੋਂ ਵਿਚਾਰ ਪੇਸ਼ ਕੀਤੇ ਗਏ ਇਸ ਵਿਸ਼ੇ ਤੇ ਚਿੰਤਾ ਪ੍ਰਗਟ ਕੀਤੀ ਕਿ ਜੰਗਲਾਂ ਦੀ ਕਟਾਈ ਹੋਣ ਕਾਰਨ ਵਾਤਾਵਰਨ ਪ੍ਰਦੂਸ਼ਿਤ ਹੋ ਰਿਹਾ ਹੈ। ਜਿਸ ਨਾਲ ਆਕਸੀਜਨ ਦੀ ਕਮੀ ਦਿਨ-ਪ੍ਰਤੀਦਿਨ ਵਧਦੀ ਜਾ ਰਹੀ ਹੈ। ਇਸ ਤੋ ਇਲਾਵਾ ਫੈਕਟਰੀਆਂ ਵਿੱਚੋ ਨਿਕਲਣ ਵਾਲਾ ਧੂੰਆਂ, ਪਲਾਸਟਿਕ ਦੇ ਲਿਫਾਫਿਆਂ ਦਾ ਪ੍ਰਯੋਗ ਅਤੇ ਲੋਕਾਂ ਦੁਆਰਾ ਸਫਾਈ ਨਾ ਰੱਖਣ ਦੀ ਆਦਤ ਕਾਰਨ ਹ ਵਾਤਾਵਰਨ ਪ੍ਰਦੂਸ਼ਿਤ ਹੋ ਰਿਹਾ ਹੈ, ਅਗਰ ਇਸ ਸਬੰਧ ਵਿੱਚ ਠੋਸ ਕਦਮ ਨਾ ਉਠਾਏ ਗਏ ਤਾਂ ਦੇਸ਼ ਵਿੱਚ ਕਈ ਤਰਾਂ ਦੀਆਂ ਭਿਆਨਕ ਬਿਮਾਰੀਆਂ ਫੈਲਣ ਦਾ ਡਰ ਅਤੇ ਜੀਵ ਜੰਤੂਆਂ ਦੇ ਖਤਮ ਹੋਣ ਦਾ ਡਰ ਹੈ। ਸਕੂਲ ਦੇ ਐਮ ਡੀ ਸ੍ਰੀ ਮਦਨ ਲਾਲ ਜੀ ਦੁਆਰਾ ਵਿਦਿਆਰਥੀਆਂ ਨੂੰ ਸਹੁੰ ਚੁਕਾਈ ਗਈ ਕਿ ਸਮਾਜ ਦਾ ਹਰ ਬੱਚਾ ਘੱਟੋ ਘੱਟੋ ਇੱਕ ਦਰੱਖਤ ਜਰੂਰ ਲਗਾਏਗਾ ਅਤੇ ਆਪਣੇ ਘਰ ਤੇ ਸਕੂਲ ਦੇ ਆਲੇ ਦੁਆਲੇ ਦੀ ਸਫਾਈ ਰੱਖਣਥ ਦਾ ਪੂਰਾ ਪੂਰਾ ਧਿਆਨ ਰੱਖੇਗਾ।ਇਸ ਮੌਕੇ ਵਿਦਿਆਰਥੀਆਂ ਨੇ ਇਸ ਵਾਤਾਵਰਨ ਸਮਾਰੋਹ ਸਬੰਧੀ ਗੀਤ, ਭਾਸ਼ਣ ਤੇ ਵਾਤਾਰਵਨ ਦੇ ਨਾਟਕ ਪੇਸ਼ ਕਰਕੇ, ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਜਾਗਰੂਕ ਕੀਤਾ। ਸ੍ਰੀ ਮਦਨ ਲਾਲ ਵੱਲੋ ਵਿਦਿਆਰਥੀਆਂ ਨੂੰ ਦਰੱਖਤ ਲਗਾਉਣ ਵਾਸਤੇ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਸਕੂਲ ਪ੍ਰਿੰਸੀਪਲ ਤੋ ਇਲਾਵਾ ਸਮੂਹ ਵਿਦਿਆਰਥੀ ਤੇ ਸਕੂਲ ਸਟਾਫ ਹਾਜ਼ਰ ਸੀ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media