Thursday, June 25, 2026

ਸੋਖੀ ਮੋਟਰ ਗੈਰਜ ‘ਤੇ ਹੋਈ ਤੀਜੀ ਵਾਰ ਚੋਰੀ

PPN1006201510

ਪੱਟੀ, 9 ਜੂਨ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਬੀ.ਐਸ ਮੋਟਰ ਗੈਰੇਜ ਲਾਹੌਰ ਰੋਡ ਪੱਟੀ ਵਿੱਚ ਤੀਜੀ ਵਾਰ ਚੋਰੀ ਹੋ ਜਾਣ ਦਾ ਸਮਾਚਾਰ ਮਿਲਿਆ ਹੈ।ਇਸ ਸਬੰਧੀ ਬੀ.ਐਸ ਸੋਖੀ ਮੋਟਰ ਗੈਰੇਜ ਦੇ ਮਨਜੀਤ ਸਿੰਘ ਨੀਟਾ, ਗੁਰਜੀਤ ਸਿੰਘ ਪੱਪੀ ਅਤੇ ਸਰਬਜੀਤ ਸਿੰਘ ਹੈਪੀ ਨੇ ਜਾਣਕਾਰੀ ਦੇਂਦਿਆਂ ਦੱਸਿਆ ਕਿ ਬੀਤੀ ਰਾਤ ਉਹ ਲਗਭੱਗ 9 ਵਜੇ ਗੈਰੇਜ ਬੰਦ ਕਰਕੇ ਘਰ ਚਲੇ ਗਏ।ਜਦੋਂ ਸਵੇਰੇ ਆ ਕੇ ਦੇਖਿਆ ਤਾਂ ਗੈਰੇਜ ਅੰਦਰ ਦੋਨਾਂ ਕਮਰਿਆਂ ਦੇ ਲੌਕ ਟੁੱਟੇ ਪਏ ਸਨ ਤੇ ਸਮਾਨ ਖਿਲਰਿਆ ਹੋਇਆ ਸੀ।ਗੈਰੇਜ ਵਿੱਚ ਖੜ੍ਹੀ ਇੱਕ ਕਾਰ ਦਾ ਇੰਜਣ ਨਵਾਂ ਰੱਖਣ ਲਈ ਆਏ 65 ਹਜਾਰ ਰੁਪਏ ਜੋ ਅਲਮਾਰੀ ਦੇ ਗੱਲ੍ਹੇ ਵਿੱਚ ਰੱਖੇ ਸਨ ਅਤੇ ਡੀਜ਼ਲ ਪੰਪ ਵੀ ਚੋਰੀ ਹੋ ਗਏ ਹਨ। ਚੋਰਾਂ ਵਲੋਂ ਰੇਲਵੇ ਵਾਲੀ ਚਾਬ੍ਹੀ ਨਾਲ ਲੌਕ ਤੋੜੇ ਗਏ ਹਨ ਜੋ ਉਥੇ ਹੀ ਪਈ ਹੈ।ਅਜੇ ਏਨੇ ਵੱਡੇ ਗੈਰੇਜ ਵਿੱਚੋ ਸਮਾਨ ਦਾ ਪਤਾ ਕਰਨ ਵੀ ਔਖਾ ਹੈ ਕਿ ਕਿਹੜਾ-ਕਿਹੜਾ ਸਮਾਨ ਚੋਰ ਲੈ ਗਏ ਹਨ।
ਇਸ ਮੌਕੇ ਉਨਾਂ ਨੇ ਦੱਸਿਆ ਕਿ ਪਹਿਲਾਂ ਵੀ ਚੋਰਾਂ ਵਲੋਂ ਦੋ ਵਾਰ ਚੋਰੀ ਕੀਤੀ ਗਈ ਹੈ।ਇਸ ਦੀ ਸੂਚਨਾ ਮਿਲਣ ‘ਤੇ ਪੁਲੀਸ ਥਾਣਾ ਪੱਟੀ ਵਲੋਂ ਹੈੱਡਕਾਂਸਟੇਬਲ ਰਾਮ ਸਿੰਘ ਆਪਣੇ ਸਾਥੀ ਮੁਲਾਜਮ ਨਾਲ ਗੈਰੇਜ ਦਾ ਮੁਆਇਨਾ ਕਰਨ ਲਈ ਪਹੁੰਚਿਆ।ਗੈਰੇਜ ਮਾਲਕਾਂ ਨੇ ਇਨਸਾਫ ਦੀ ਮੰਗ ਕਰਦਿਆਂ ਚੋਰਾਂ ਵਿਰੁੱਧ ਸ਼ਿਕੰਜਾ ਕਸੱਣ ਲਈ ਉੱਚ ਅਧਿਕਾਰੀਆਂ ਪਾਸੋਂ ਮੰਗ ਕੀਤੀ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ

ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …

Leave a Reply