Thursday, June 25, 2026

ਫੋਟੋ ਪ੍ਰਦਰਸ਼ਨੀ ਦਾ ਤੀਜਾ ਦਿਨ ‘ਕਿਸਾਨ ਅਤੇ ਕਿਸਾਨੀ ਨੂੰ ਸਮਰਪਿਤ’

PPN1006201511

PPN1006201512

ਅੰਮ੍ਰਿਤਸਰ, 10 ਜੂਨ (ਜਗਦੀਪ ਸਿੰਘ ਸੱਗੂ, ਗੁਰਚਰਨ ਸਿੰਘ) – ਸਥਾਨਕ ਟਾਊਨ ਹਾਲ ਵਿਚ ਭਾਰਤ ਸਰਕਾਰ ਦੇ ਸੂਚਨਾ ਤੇ ਪ੍ਰਸਾਰਨ ਮੰਤਰਾਲਾ ਦੇ ਵਿਗਿਆਪਨ ਅਤੇ ਦ੍ਰਿਸ਼ ਪ੍ਰਚਾਰ ਨਿਦੇਸ਼ਾਲਾ ਡੀਏਵੀਪੀ ਵੱਲੋਂ ਕੇਂਦਰ ਸਰਕਾਰ ਦੀਆਂ ਪ੍ਰਾਪਤੀਆਂ ਤੇ ਉਪਰਾਲਿਆਂ ਨੂੰ ਦਰਸਾਉਂਦੀ ਵਿਸ਼ਾਲ ਫੋਟੋ ਪ੍ਰਦਰਸ਼ਨੀ ”ਸਾਲ ਏਕ ਸ਼ੁਰੂਆਤ ਅਨੇਕ” ਦਾ ਅੱਜ ਤੀਸਰਾ ਦਿਨ ‘ਅੰਨਦਾਤਾ ਸੁਖੀ ਰਹੇ’ ਕਿਸਾਨ ਤੇ ਕਿਸਾਨੀ ਨੂੰ ਸਮਰਪਿਤ ਰਿਹਾ। ਸੂਚਨਾ ਤੇ ਪ੍ਰਸਾਰਨ ਮੰਤਰਾਲਾ ਦੇ ਅਧਿਕਾਰੀਆਂ ਨੇ ਮੋਦੀ ਸਰਕਾਰ ਵੱਲੋਂ ਖੇਤੀਬਾੜੀ ਦੇ ਵਿਕਾਸ ਤੇ ਕਿਸਾਨਾਂ ਦੀ ਭਲਾਈ ਲਈ ਸ਼ੁਰੂ ਕੀਤੀਆਂ ਸਕੀਮਾਂ ਦੀ ਜਾਣਕਾਰੀ ਦਿੱਤੀ। ਪ੍ਰਦਰਸ਼ਨੀ ਵੇਖਣ ਆਏ ਕਿਸਾਨਾਂ ਤੇ ਹੋਰਨਾਂ ਲੋਕਾਂ ਨੂੰ ਸੰਬੋਧਨ ਕਰਦਿਆਂ ਖੇਤੀਬਾੜੀ ਵਿਭਾਗ ਦੇ ਪੌਦ ਸੁਰੱਖਿਆ ਦੇ ਵਿਸ਼ਾ ਵਸਤੂ ਮਾਹਿਰ ਦਲਬੀਰ ਸਿੰਘ ਨੇ ਕਿਹਾ ਕਿ ਸਮੇਂ ਦੀ ਮੰਗ ਮੁਤਾਬਕ ਜ਼ਿੰਮੀਦਾਰਾਂ ਨੂੰ ਝੋਨੇ ਬਾਸਮਤੀ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਜਾਂਦੀ ਹੈ। ਜ਼ਿਲ੍ਹਾ ਪੱਧਰ ਤੋਂ ਇਲਾਵਾ ਬਲਾਕ ਪੱਧਰ ਤੇ ਕੈਂਪ ਲਗਾ ਕੇ ਪਾਣੀ ਦੀ ਬੱਚਤ ਲਈ ਨਵੀਆਂ ਤਕਨੀਕਾਂ ਲਈ ਜਾਣਕਾਰੀ ਮੁਹੱਈਆ ਕਰਵਾਈ ਜਾਂਦੀ ਹੈ।ਕਿਸਾਨਾਂ ਨੂੰ ਘੱਟ ਸਮਾਂ ਲੈਣ ਵਾਲੀਆਂ ਫਸਲਾਂ ਬੀਜਣ ਤੇ ਮੱਕੀ ਦੀਆਂ ਫਸਲਾਂ ਬੀਜਣ ਦੀ ਸਲਾਹ ਦਿੱਤੀ ਜਾਂਦੀ ਹੈ। ਕਿਸਾਨ ਤੇ ਕਿਸਾਨੀ ਨਾਲ ਸਬੰਧਿਤ ਵੱਖ ਵੱਖ ਵਿਭਾਗਾਂ ਵੱਲੋਂ ਵਿਸ਼ੇਸ਼ ਪ੍ਰਦਰਸ਼ਨੀ ਸਟਾਲ ਲਗਾ ਕੇ ਆਏ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਭੂਮੀ ਤੇ ਜਲ ਸੰਭਾਲ ਵੱਲੋਂ ਐਸਡੀਓ ਜਗਜੀਤ ਸਿੰਘ ਗਿੱਲ, ਮੱਛੀ ਪਾਲਣ ਵੱਲੋਂ ਬਲਜੀਤ ਸਿੰਘ, ਬਾਗਬਾਨੀ ਵਿਭਾਗ ਵੱਲੋਂ ਬਾਗਬਾਨੀ ਵਿਕਾਸ ਅਫਸਰ ਗੁਰਿੰਦਰ ਸਿੰਘ ਧੰਜਲ, ਡੇਅਰੀ ਵਿਕਾਸ ਵੱਲੋਂ ਦਿਲਜੋਤ ਸਿੰਘ, ਖੇਤੀਬਾੜੀ ਵਿਭਾਗ ਵੱਲੋਂ ਬਲਾਕ ਖੇਤੀਬਾੜੀ ਅਫ਼ਸਰ ਹਰਛਾ ਛੀਨਾ ਡਾ. ਦਲਬੀਰ ਸਿੰਘ ਛੀਨਾ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਅੰਮ੍ਰਿਤਸਰ ਦੀ ਮੈਡਮ ਸਤਵਿੰਦਰ ਕੌਰ ਨੇ ਪ੍ਰਦਰਸ਼ਨੀ ਸਟਾਲਾ ਤੇ ਆਏ ਲੋਕਾਂ ਨੂੰ ਵਿਭਾਗ ਦੇ ਕੰਮ ਕਾਰ ਦੀ ਜਾਣਕਾਰੀ ਦਿੱਤੀ ਤੇ ਪ੍ਰਕਾਸ਼ਤ ਸਮੱਗਰੀ ਵੀ ਵੰਡੀ।
ਸਰਕਾਰੀ ਹਾਈ ਸਕੂਲ ਹੇਅਰ ਦੇ ਵਿਦਿਆਥੀਆਂ ਵੱਲੋਂ ਬੇਟੀ ਤੇ ਪਾਣੀ ਦਾ ਸਤਿਕਾਰ ਕਰੋਂ ਕੋਰਿਓਗ੍ਰਾਫੀ ਨੇ ਸਭਨਾਂ ਨੂੰ ਪ੍ਰਭਾਵਿਤ ਕੀਤਾ।ਕਿਸਾਨਾਂ ਨੂੰ ਮਿੱਟੀ ਦੀ ਪਰਖ ਕਰਵਾਉਣ ਲਈ ਪ੍ਰੇਰਿਆ ਗਿਆ ਤੇ ਖਾਦ ਦਾ ਲੋੜ ਮੁਤਾਬਕ ਇਸਤੇਮਾਲ ਕਰਨ ਲਈ ਕਿਹਾ ਗਿਆ। ਖੇਤਰੀ ਪ੍ਰਦਰਸ਼ਨੀ ਅਧਿਕਾਰੀ ਚੰਡੀਗੜ੍ਹ ਮੈਡਮ ਸਪਨਾ ਤੇ ਖੇਤਰੀ ਪ੍ਰਚਾਰ ਅਧਿਕਾਰੀ ਅੰਮ੍ਰਿਤਸਰ ਸ੍ਰੀਮਤੀ ਗਗਨਦੀਪ ਕੌਰ ਦੇਵਗਨ ਵੱਲੋਂ ਇਕ ਖੁੱਲੇ ਕੁਵਿਜ਼ ਮੁਕਾਬਲੇ ਦਾ ਸੰਚਾਲਨ ਕੀਤਾ ਗਿਆ। ਇਸ ਵਿਚ ਕੇਂਦਰ ਸਰਕਾਰ ਦੀਆਂ ਵੱਖ ਵੱਖ ਪ੍ਰਾਪਤੀਆਂ ਤੇ ਪ੍ਰੋਗਰਾਮਾਂ ਬਾਰੇ ਸਵਾਲ ਪੁੱਛੇ ਗਏ ਤੇ ਸਹੀ ਜਵਾਬ ਦੇਣ ਵਾਲੇ ਨੂੰ ਇਨਾਮ ਦਿੱਤੇ ਗਏ। ਕੁਵਿਜ਼ ਮੁਕਾਬਲੇ ਵਿਚ ਸਵੱਛ ਭਾਰਤ, ਪ੍ਰਧਾਨ ਮੰਤਰੀ ਜਨ ਧਨ ਯੋਜਨਾ, ਅਟਲ ਪੈਨਸ਼ਨ ਯੋਜਨਾ ਆਦਿ ਪ੍ਰੋਗਰਾਮਾਂ ਬਾਰੇ ਸਵਾਲ ਪੁੱਛੇ ਗਏ। ਗੀਤ ਤੇ ਨਾਟਕ ਪ੍ਰਭਾਗ ਦੇ ਕਲਾਕਾਰਾਂ ਤੇ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਆਏ ਲੋਕਾਂ ਦਾ ਜਾਣਕਾਰੀ ਭਰਪੂਰ ਮੰਨੋਰੰਜਨ ਕੀਤਾ ਗਿਆ।

Check Also

12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ

ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …

Leave a Reply