Wednesday, March 25, 2026

ਵਿਨੋਦ ਖੰਨਾ ਬਣੇ ਕਰਿਆਨਾ ਯੂਨੀਅਨ ਪੱਟੀ ਦੇ ਪ੍ਰਧਾਨ

PPN1106201503
ਪੱਟੀ, 11 ਜੂਨ (ਅਵਤਾਰ ਸਿੰਘ ਢਿੱਲੋ, ਰਣਜੀਤ ਸਿੰਘ ਮਾਹਲਾ) – ਕਰਿਆਨਾ ਯੂਨੀਅਨ ਪੱਟੀ ਦੀ ਮੀਟਿੰਗ ਮੋਹਨ ਦੇਵੀ ਮੰਦਿਰ ਪੱਟੀ ਵਿਖੇ ਹੋਈ। ਜਿਸ ਵਿੱਚ ਪੱਟੀ ਸ਼ਹਿਰ ਦੇ ਪੰਜ ਦਰਜਨ ਤੋਂ ਵੱਧ ਦੁਕਾਨਦਾਰਾਂ ਨੇ ਹਿੱਸਾ ਲਿਆ। ਇਸ ਮੌਕੇ ਉੱਪ ਪ੍ਰਧਾਨ ਪੰਜਾਬ ਸੁਖਜਿੰਦਰ ਸਿੰਘ ਸੁੱਖਾ, ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਬੁੱਟਰ, ਜ਼ਿਲ੍ਹਾ ਸਕੱਤਰ ਜਨਰਲ ਸੁਖਬੀਰ ਸਿੰਘ ਮਿੰਟਾ ਅਤੇ ਸਰਪ੍ਰਸਤ ਹਰਦੇਵ ਸਿੰਘ ਗਾਂਧੀ ਵੀ ਪਹੁੰਚੇ ਅਤੇ ਨਗਰ ਕੌਂਸਲ ਪੱੱਟੀ ਦੇ ਪ੍ਰਧਾਨ ਸੁਰਿੰਦਰ ਕੁਮਾਰ ਸ਼ਿੰਦਾ ਅਤੇ ਕੌਂਸਲਰ ਸਤਪਾਲ ਅਰੋੜਾ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਇਸ ਮੌਕੇ ਦੁਕਾਨਦਾਰਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਦੁਕਾਨਦਾਰਾਂ ਨੇ ਆਪਣੀਆਂ ਮੁਸ਼ਕਿਲਾਂ ਸਬੰਧੀ ਪੰਜਾਬ ਪ੍ਰਧਾਨ, ਜ਼ਿਲ੍ਹਾ ਪ੍ਰਧਾਨ ‘ਤੇ ਕੌਂਸਲ ਪ੍ਰਧਾਨ ਸ਼ਿੰਦਾ ਨੂੰ ਜਾਣੂ ਕਰਵਾਇਆ।
ਇਸ ਮੌਕੇ ਬੋਲਦਿਆਂ ;ਸੁਖਜਿੰਦਰ ਸਿੰਘ ਸੁੱਖ ਨੇ ਕਿਹਾ ਕਿ ਦੁਕਾਨਦਾਰ ਸਾਫ-ਸੁੱਥਰਾ ਸਮਾਨ ਵੇਚਣ ਅਤੇ ਸਰਕਾਰ ਦਾ ਬਣਦਾ ਟੈਕਸ ਸਮੇਂ ਸਿਰ ਅਦਾ ਕਰਨ। ਇਸ ਮੌਕੇ ਸਰਬਸੰਮਤੀ ਨਾਲ ਵਿਨੋਦ ਕੁਮਾਰ ਖੰਨਾ ਨੂੰ ਕਰਿਆਨਾ ਯੂਨੀਅਨ ਪੱਟੀ ਦੀ ਜਿੰਮੇਵਾਰੀ ਦਿੱਤੀ ਗਈ। ਇਸ ਮੌਕੇ ਬੋਲਦਿਆਂ ਨਵ ਨਿਯੱਕਤ ਪ੍ਰਧਾਨ ਵਿਨੋਦ ਕੁਮਾਰ ਖੰਨਾ ਨੇ ਹਾਜ਼ਿਰ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੈਂਨੂੰ ਜੋ ਜਿੰਮੇਵਾਰੀ ਕਰਿਆਨਾ ਯੂਨੀਅਨ ਵੱਲੋਂ ਸੌਂਪੀ ਗਈ ਹੈ ਮੈਂ ਉਸਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਂਵਾਗਾ। ਉਨ੍ਹਾਂ ਕਿਹਾ ਕਿ ਯੂਨੀਅਨ ਦੀਆਂ ਜੋ ਮੁਸ਼ਕਿਲਾਂ ਹਨ ਉਸ ਸਬੰਧੀ ਸਬੰਧਿਤ ਅਧਿਕਾਰੀਆਂ ਨਾਲ ਰਾਬਤਾ ਬਣਾਇਆ ਜਾਵੇਗਾ। ਇਸ ਮੌਕੇ ਸੁਰਿੰਦਰ ਕੁਮਾਰ ਸ਼ਿੰਦਾ ਪ੍ਰਧਾਨ ਨੇ ਪ੍ਰਧਾਨ ਵਿਨੋਦ ਕੁਮਾਰ ਅਤੇ ਹਾਜ਼ਿਰ ਅਹੁਦੇਦਾਰਾਂ ਨੂੰ ਵਿਸ਼ਵਾਸ਼ ਦੁਆਇਆ ਕਿ ਕੌਂਸਲ ਨਾਲ ਸਬੰਧਿਤ ਯੂਨੀਅਨ ਦੀਆਂ ਜੋ ਵੀ ਮੁਸ਼ਕਿਲਾਂ ਹਨ ਉਨ੍ਹਾਂ ਦੇ ਹੱਲ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ। ਇਸ ਮੌਕੇ ਪ੍ਰਧਾਨ ਸ਼ਿੰਦਾ ਨੇ ਨਵ ਨਿਯੁਕਤ ਪ੍ਰਧਾਨ ਵਿਨੋਦ ਕੁਮਾਰ ਖੰਨਾ ‘ਤੇ ਹਾਜ਼ਿਰ ਅਹੁਦੇਦਾਰਾਂ ਨੂੰ ਸਨਮਾਨਿਤ ਵੀ ਕੀਤਾ।
ਇਸ ਮੌਕੇ ‘ਤੇ ਅਕਾਲੀ ਦਲ ਦੇ ਸੀਨੀ: ਮੀਤ ਪ੍ਰਧਾਨ ਗੁਰਦੀਪ ਸਿੰਘ ਮੱਲਾ, ਮਨਜੀਤ ਸਿੰਘ, ਮੰਨ੍ਹਾਂ ਜੈਨ, ਗੁਰਮੀਤ ਸਿੰਘ, ਪ੍ਰਿੰਸ ਕੁਮਾਰ, ਗੁਰਦਾਸ ਜੀ, ਰਜੇਸ਼, ਵਿਜੇ ਕੁਮਾਰ, ਰਮੇਸ਼ ਕੁਮਾਰ ਬੱਤਰਾ, ਅਜੇ ਕੁਮਾਰ ਗੇਲੀ, ਦੀਪਕ, ਹੈਪੀ, ਸੁਆਮੀ ਕਰਿਆਨਾ, ਕਿਸ਼ਨ ਸ਼ਾਹ, ਪ੍ਰਦੀਪ ਪਾਸੀ, ਰਾਜਕੁਮਾਰ, ਰਮਨ, ਵਿਨੇ, ਰਾਹੁਲ, ਇੰਦਰਜੀਤ, ਲੱਕੀ, ਗੁਰਦੀਪ ਸਿੰਘ ਮੱਲਾ, ਪ੍ਰਿੰਸ, ਘਰਿਆਲਾ ਕਰਿਆਨਾ ਸਟੋਰ, ਨਰਿੰਦਰ ਜੈਨ, ਹਾਂਡਾ, ਸੋਹਨ ਲਾਲ, ਸੰਨੀ, ਪ੍ਰਵੇਸ਼, ਸ਼ਿੰਟੂ ਜੈਨ, ਹਰੀਸ਼, ਸੌਰਵ ਜੈਨ, ਗਿੱਲ ਸਾਹਿਬ, ਭਗਵਾਨ, ਜੇਕੇ ਪਨਗੋਟੇ ਵਾਲੇ, ਗੋਰਵ ਭੱਲਾ, ਰਕੇਸ਼ ਕੁਮਾਰ ਭੱਲਾ, ਹਰਦਿਆਲ, ਐਸਕੇ, ਪ੍ਰਵੇਸ਼ ਅਰੋੜਾ, ਗੋਬਿੰਦ, ਵਿੱਕੀ, ਸੁਦੇਸ਼ ਜੈਨ, ਧਰਮਵੀਰ, ਅਜੀਤ ਕੁਮਾਰ ਆਦਿ ਹਾਜ਼ਿਰ ਸਨ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply