Thursday, August 13, 2026

ਤੇਜ਼ ਹਨੇਰੀ ਕਾਰਨ ਸਰਕਾਰੀ ਬਹੁਤਕਨੀਕੀ ਕਾਲਜ਼ ਦੀ ਚਾਰਦੀਵਾਰੀ ਹੋਈ ਢਹਿ ਢੇਰੀ

ਕੁਆਟਰਾਂ ਵਿੱਚ ਰਹਿਣ ਵਾਲੇ ਮਹਿਸੂਸ ਕਰਨ ਲੱਗੇ ਅਸੁਰੱਖਿਅਤ

User comments
User comments

ਬਟਾਲਾ, 11 ਜੂਨ (ਨਰਿਦਰ ਬਰਨਾਲ) – ਬਟਾਲਾ ਦਾ ਨਾਮ ਵਰ ਬਹੁਤਕਨੀਕੀ ਕਾਲਜ ਸਰਕਾਰ ਦੀਆਂ ਬੇਰੁਖੀਆਂ ਕਾਰਨ ਪੱਛੜਿਆ ਹੋਇਆ ਹੈ।ਇਸ ਕਾਲਜ ਦਾ ਉਸ ਵੇਲੇ ਭਾਰੀ ਨੁਕਸਾਨ ਹੋਇਆ ਜਦ ਬੀਤੀ ਰਾਤ ਬਹੁਤ ਹੀ ਤੇਜ਼ ਹਨੇਰੀ ਚੱਲੀ ਤੇ ਕਾਲਜ਼ ਦੀ ਬਾਹਰੀ ਦੀਵਾਰ ਡਿੱਗ ਪਈ।ਬਾਹਰੀ ਦੀਵਾਰ ਡਿੱਗਣ ਕਾਰਨ ਨਜਦੀਕੀ ਕੁਆਟਰਾਂ ਵਿੱਚ ਰਹਿ ਰਹੇ ਕਾਲਜ਼ ਦੇ ਮੁਲਾਜਮ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ, ਉਹਨਾ ਦਾ ਕਹਿਣਾ ਹੈ ਕਿ ਪਤਾ ਨਹੀਂ ਇਹ ਦੀਵਾਰ ਦੀ ਮੁਰੰਮਤ ਕਦੋਂ ਹੋਵੇ ।ਜਿੰਨਾ ਚਿਰ ਦੀਵਾਰ ਦੀ ਮੁਰੰਮਤ ਨਹੀਂ ਹੁੰਦੀ ,ਉਹਨਾਂ ਚਿਰ ਮੁਲਾਜ਼ਮਾ ਦੇ ਪਰਿਵਾਰਾਂ ਵਿੱਚ ਸਹਿਮ ਛਾਂਇਆ ਰਹੇਗਾ।ਕਿਉਂਕਿ ਦੀਵਾਰ ਉੱਪਰ ਗਰਿੱਲ ਲੱਗੀ ਹੋਣ ਕਾਰਨ, ਮੁਲਾਜ਼ਮ ਬਿਨਾ ਕਿਸੇ ਡਰ ਦੇ ਰਹਿ ਰਹੇ ਸਨ, ਪਰ ਹੁਣ ਦੀਵਾਰ ਢਹਿ ਜਾਣ ਕਾਰਨ ਉਹ ਰਾਤਾਂ ਨੂੰ ਸੌਂ ਨਹੀਂ ਸਕਣਗੇ।ਉਹਨਾ ਨੇ ਪ੍ਰਸ਼ਾਸ਼ਨ ਤੋ ਮੰਗ ਕੀਤੀ ਕਿ ਹਨੇਰੀ ਕਾਰਨ ਡਿੱਗੀ ਦੀਵਾਰ ਦੀ ਜਲਦ ਤੋ ਜਲਦ ਮੁਰੰਮਤ ਕੀਤੀ ਜਾਵੇ।

Check Also

ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ

ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …

Leave a Reply