ਬਟਾਲਾ, 11 ਜੂਨ (ਨਰਿਦਰ ਬਰਨਾਲ) – ਡਾਇਰੈਕਟਰ ਜਨਰਲ ਸਕੂਲਜ਼ ਤੇ ਡਾਇਰੈਕਟਰ ਸਿੱਖਿਆ ਵਿਭਾਗ ਅਜੀਤਗੜ੍ਹ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਹਿੱਤ ਨਿਰੀਖਣ ਟੀਮਾਂ ਵੱਲੋ ਬਲਾਕ ਪ੍ਰਾਇਮਰੀ ਸਿੱਖਿਆ ਅਫਸਰਾਂ ਤੇ ਸਕੂਲਾਂ ਵਿਚਲੇ ਨਾਨ ਟੀਚਿੰਗ ਸਟਾਫ ਦੀ ਹਾਜ਼ਰੀ ਚੈਕ ਕੀਤੀ ਗਈ।ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਗੁਰਦਾਸਪੁਰ ਸ੍ਰੀ ਅਮਰਦੀਪ ਸਿੰਘ ਸੈਣੀ ਨੇ ਪ੍ਰੈਸ ਬਿਆਨ ਵਿੱਚ ਦੱਸਿਆ ਕਿ ਜਿਲ੍ਹਾਂ ਗੁਰਦਾਸਪੁਰ ਦੇ 7 ਬਲਾਕ ਤੇ ਵੱਖ ਵੱਖ ਸਕੂਲ ਚੈੱਕ ਕੀਤੇ ਗਏ ਜਿੰਨਾ ਵਿੱਚ 6 ਨਾਨ ਟੀਚਿੰਗ ਅਮਲੇ ਦੇ ਕਰਮਚਾਰੀ ਗੈਰਹਾਜ਼ਰ ਤੇ 2 ਕਰਮਚਾਰੀ ਲੇਟ ਹਾਜਰ ਪਾਏ ਗਏ।ਜਿਕਰਯੋਗ ਹੈ ਕਿ ਨਿਰੀਖਣ ਟੀਮਾਂ ਨੂੰ ਸਕੂਲਾਂ ਤੇ ਬਲਾਕਾਂ ਦੀ ਹਾਜ਼ਰੀ ਯਕੀਨੀ ਬਣਾਊਣ ਵਾਸਤੇ ਦਿਸ਼ਾ ਨਿਰਦੇਸ਼ ਪ੍ਰਾਪਤ ਹੋਏ ਸਨ, ਬਾਕੀ ਛੁੱਟੀਆਂ ਵਿੱਚ ਵੀ ਵੱਖ ਵੱਖ ਸਕੂਲਾਂ ਤੇ ਸਿਖਿਆ ਬਲਾਕਾਂ ਦੀ ਹਾਜ਼ਰੀ ਚੈਕ ਕੀਤੀ ਜਾਵੇਗੀ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media