Tuesday, March 24, 2026

ਅੰਮ੍ਰਿਤਸਰ ਸਥਾਪਨਾ ਦਿਵਸ ਦੇ ਪ੍ਰੋਗਰਾਮਾਂ ਦੀ ਗੂੰਜਮਈ ਸ਼ੁਰੂਆਤ

user comment
user comment

ਅੰਮ੍ਰਿਤਸਰ, 11 ਜੂਨ (ਜਗਦੀਪ ਸਿੰਘ) – ਆਉਣ ਵਾਲੇ ਅੰਮ੍ਰਿਤਸਰ ਦੇ ਸਥਾਪਨਾ ਦਿਵਸ ਲਈ ਹਫਤਾ ਭਰ ਸੈਮੀਨਾਰ, ਨੇਚਰ ਵਾਕ, ਕਥਾ ਸੰਮੇਲਨ ਅਤੇ ਮਾਰਚ ਅਤੇ ਹੋਰ ਪ੍ਰੋਗਰਾਮ ਉਲੀਕੇ ਗਏ ਹਨ।14 ਜੂਨ 2015 (ਹਾੜ੍ਹ ਵਧੀ  13, 1557) ਨੂੰ 438 ਵੇਂ ਅੰਮ੍ਰਿਤਸਰ ਸਥਾਪਨਾ ਦਿਵਸ ਨੂੰ ਸਮਰਪਿਤ ਇੱਕ ਪੈਦਲ ਮਾਰਚ ਸ਼ਹਿਰ ਦੇ ਵਾਤਾਵਰਨ ਦੀ ਸਫਾਈ ਪੱਖੋਂ ਅਕਾਲ ਤਖਤ ਸਾਹਿਬ ਤੋਂ ਰਾਮਬਾਗ ਤਕ ਸਵੇਰੇ 6.30  ਵਜੇ ਨਿਕਲੇਗਾ ਜਿਸ ਤੋਂ ਬਾਅਦ ਅੰਮ੍ਰਿਤਸਰ ਦੇ ਨਾਗਰਿਕਾਂ ਦੀ ਇੱਕ ਮੀਟਿੰਗ ਹੋਏਗੀ। ਵੱਖੁਵੱਖ ਸੰਸਥਾਵਾਂ ਸ਼ਹਿਰ ਨੂੰ ਆਪਣੀ ਜਿੰਮੇਵਾਰੀ ਸਮਝਦਿਆਂ ਇਸ ਦਿਵਸ ਨੂੰ ਮਨਾਉਣ ਲਈ ਵੱਖਰੁੇ-ਵੱਖਰੇ ਪ੍ਰੋਗਰਾਮ ਉਲੀਕ ਰਹੀਆਂ ਹਨ।
ਅੱਜ ਸਵੇਰੇ ਸ਼ਹਿਰ ਦੀ ਮੁੱਖ ਸੰਸਥਾ ਨਿਸ਼ਾਦ ਐਂਟਰਟੇਨਰ ਨੇ ਈਕੁੋ ਅੰਮ੍ਰਿਤਸਰ, ਡੀ.ਜੇ. ਡੈਨ, ਬਿਗ ਐਫ. ਐਮ., ਵਾਇਸ ਆਫ ਅੰਮ੍ਰਿਤਸਰ, ਆਵਾਸ ਲਾਈਫਸਟਾਈਲ ਹੋਟੈਲ, ਬੀ.ਦ.ਚੇਂਜ ਗਰੁੱਪ ਅਲਫਾਵਨ, ਏ.ਸਕਵਾਯਰ ਮੀਡਿਆ ਅਤੇ ਨਗਰ ਨਿਗਮ ਅੰਮ੍ਰਿਤਸਰ ਦੇ ਸਹਿਯੋਗ ਨਾਲ ਸ਼ਹਿਰ ਦੀ ਇੱਕ ਸੱਭ ਤੋਂ ਗੰਦੀ ਜਗ੍ਹਾਂ ਦੀ ਸਾਫੁਸਫਾਈ ਕੀਤੀ। ਉਤਸੁਕ ਇਲਾਕਾ ਨਿਵਾਸੀਆਂ ਨੇ ਸਫਾਈ ਨੂੰ ਬਣਾਈ ਰੱਖਣ ਦਾ ਭਰੋਸਾ ਦਿਵਾਇਆ।
ਪ੍ਰੋਗਰਾਮ ਦੀ ਸ਼ੁਰੂਆਤ ੫ ਜੂਨ ਨੂੰ ਚੀਫ ਖਾਲਸਾ ਦੀਵਾਨ ਨਰਸਿੰਗ ਕਾਲੇਜ ਵਿਖੇ ਵਾਤਾਵਰਨ ਦੀ ਸਾੰਭੁਸੰਭਾਲ ਦੇ ਅਧਿਵੇਸ਼ਨ ਨਾਲ ਹੋਈ।6 ਜੂਨ ਨੂੰ ਅੰਮ੍ਰਿਤਸਰ ਦੇ ਸਲਾਹਕਾਰਾਂ ਨੇ ਬਾਬਾ ਭੋੜ੍ਹੀ ਵਾਲਾ ਗਊਸ਼ਾਲਾ ਵਿਖੇ ਊਰਜਾ ਦੀ ਜਾੰਚੁਪੜਤਾਲ ਕੀਤੀ ਅਤੇ ੳਹਨਾਂ ਦੇ ਖਰਚਿਆਂ ਵਿੱਚ ਕਟੌਤੀ ਕਰਨ ਦਾ ਅਭਿਆਨ ਸ਼ੁਰੂ ਕੀਤਾ। ਜਿਲ੍ਹੇ ਦੇ ਡਿਪਟੀ ਕਮੀਸ਼ਨਰ ਨੇ ਸ਼ਹਿਰ ਦੀਆਂ 6 ਮੁੱਖ ਗਊਸ਼ਾਲਾਵਾਂ ਤੇ ਸਬਜੀ ਮੰਡੀ ਦੀ ਰਹਿੰਦੁਖੂੰਦ ਲਈ ਗਊਸ਼ਾਂਲਾਵਾਂ ਦੁਆਰਾ ਕੰਪੋਸਟਿੰਗ ਦੇ ਵਿਚਾਰ ਦੀ ਸ਼ਲਾਘਾ ਕੀਤੀ। 7 ਜੂਨ ਨੂੰ ਸਰਕਾਰੀ ਮੈਡੀਕਲ ਕਾਲਜ ਵਿਖੇ ਵਾਯਸ ਆਫ ਅੰਮ੍ਰਿਤਸਰ ਵੱਲੋਂ ਕੂੜੇਦਾਨ ਵੀ ਲਗਵਾਏ ਗਏ। 9 ਜੂਨ ਨੂੰ ਵਰਲਡ ਵਾਈਡ ਫੰਡ ਫਾਰ ਨੇਚਰ, ਇੰਡੀਆ ਵ’ਲੋਂ ਬੀਬੀ ਭਾਨੀ ਇਸਤਰੀ ਨੇਤਰਹੀਨ ਕਿਰਤ ਅਤੇ ਸਿਖਲਾਈ ਕੇਂਦਰ ਦੀਆਂ ਨੇਤਰਹੀਨ ਵਿਦਿਆਰਥਨਾਂ ਨੂੰ ਭਾਈ ਵੀਰ ਸਿੰਘ ਨਿਵਾਸ ਅਸਥਾਨ ਵਿਖੇ ਨੇਚਰ ਵਾਕ ਕਰਵਾਈ ਗਈ। ਇਸ ਦੌਰਾਨ ਉਹਨਾਂ ਨੂੰ ਪੰਛੀਆਂ ਅਤੇ ਪੇੜਾਂ ਦੀ ਪਹਿਚਾਨ ਸੁਗੰਧ, ਛੂਹ ਅਤੇ ਸੁਣਨ ਸ਼ਕਤੀ ਨਾਲ ਕਰਵਾਈ ਗਈ।
10  ਜੂਨ ਨੂੰ ਕੇਸ ਸੰਭਾਲ ਸੰਸਥਾ ਵੱਲੋਂ ‘ਅੰਮਿਤਸਰ ਨੂੰ ਸੋਹਣਾ ਕਿਵੇਂ ਬਣਾਈਏ’ ਸੈਮੀਨਾਰ ਖਾਲਸਾ ਕਾਲੇਜ ਆਫ ਐਜੂਕੇਸ਼ਨ ਵਿਖੇ ਕਰਵਾਇਆ ਗਿਆ। ਜਿਸ ਵਿੱਚ ਜਿਲ੍ਹਾ ਪ੍ਰਸ਼ਾਸਨ ਦਾ ਭਰਪੂਰ ਯੋਗਦਾਨ ਰਿਹਾ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਬਾਬਾ ਕੁਲਵੰਤ ਸਿੰਘ, ਪੰਜਾਬ ਨਾਟਸ਼ਾਲਾ, ਇੰਡੀਅਨ ਅਕੈਡਮੀ ਆਫ ਫਾਈਨ ਆਰਟਸ, ਚੀਫ ਖਾਲਸਾ ਦੀਵਾਨ ਯਤੀਮਖਾਨਾ, ਮਿਲੇਨੀਅਮ ਸਕੂਲ਼, ਭਗਤ ਪੂਰਨ ਸਿੰਘ ਪਿੰਗਲਵਾੜਾ, ਐਨ. ਸੀ. ਸੀ., ਗੁਰੂ ਮਾਨਿਉ ਗ੍ਰੰਥ ਸੇਵਕ ਜ’ਥਾ ਅਤੇ ਅਨੇਕਾਂ ਹੋਰ ਸੰਸਥਾਵਾਂ ਅੰਮ੍ਰਿਤਸਰ ਸਥਾਪਨਾ ਦਿਵਸ ਨੂੰ ਸਮਰਪਿਤ ਇਸੇ ਤਰ੍ਹਾਂ ਦੇ ਕਈ ਪ੍ਰੋਗਰਾਮ ਕਰਕੇ ਆਪਣਾ ਭਰਪੂਰ ਯੋਗਦਾਨ ਪਾ ਰਹੇ ਹਨ।
ਸ. ਗੁਨਬੀਰ ਸਿੰਘ ਚੇਅਰਮੈਨ ਈਕੁੋਅੰਮ੍ਰਿਤਸਰ ਨੇ ਕਿਹਾ ਕਿ ਅੰਮ੍ਰਿਤਸਰ ਆਪਣੇ ਆਪ ਨਹੀਂ ਬਣਿਆ। ਇਸ ਦਾ ਨਕਸ਼ਾ ਇੱਕ ਸੋਚੀ ਸਮਝੀ ਤਰਤੀਬ ਨਾਲ ਬਣਿਆ ਹੈ।ਚੌਥੀ ਪਾਤਸ਼ਾਹੀ ਗੁਰੂ ਰਾਮਦਾਸ ਜੀ ਦੁਆਰਾ ਇਸ ਦੀ ਸਥਾਪਨਾ ਇੱਕ ਪਵਿੱਤਰ ਸਰੋਵਰ ਦੁਆਲੇ ਕੀਤੀ ਗਈ ਹੈ ਅਤੇ ਮੁਸਲਿਮ ਪੀਰ ਸਾਈਂ ਮੀਆਂ ਮੀਰ ਜੀ ਤੋਂ ਹਰਿਮੰਦਿਰ ਸਾਹਿਬ ਜੋ ਕਿ ਪੂਰੀ ਦੁਨੀਆ ਵਿੱਚ ਸਵਰਣ ਮੰਦਿਰ ਨੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਦਾ ਨੀਂਹੁਪੱਥਰ ਰਖਵਾਇਆ। ਵੱਖੁਵੱਖ ਕਿਰਤਕਾਰਾਂ ਦੇ ਮੁਖੀਆਂ ਨੂੰ ਇੱਥੇ ਵਪਾਰ ਕਰਨ ਲਈ ਸੱਦਾ ਦਿੱਤਾ ਗਿਆ। ਮਜੀਠ ਮੰਡੀ, ਬਾਜਾਰ ਮੁਨਿਆਰਾਂ, ਕਾਠੀਆਂ ਵਾਲਾ ਬਾਜਾਰ ਨਮਕ ਮੰਡੀ ਅਤੇ ਹੋਰ ਬਾਜਾਰ ਇਸ ਮਾਸਟਰ ਪਲਾਨ ਦੀਆਂ ਮੁੱਖ ਨਿਸ਼ਾਨੀਆਂ ਹਨ। ਇਸ ਲਈ ਇਸ ਸ਼ਹਿਰ ਦਾ ਕੋਨਾੁਕੋਨਾ ਪਵਿੱਤਰ ਹੈ। ਇਸ ਦਾ ਅਹਿਸਾਸ ਇੱਥੋਂ ਦੇ ਵਸਨੀਕਾਂ, ਪ੍ਰਸ਼ਾਸਕਾਂ ਅਤੇ ਯਾਤਰੀਆਂ ਨੂੰ ਵੀ ਹੋਣਾ ਚਾਹੀਦਾ ਹੈ। ਇਸ ਦੀ ਸਾਫੁਸਫਾਈ ਅਤੇ ਵਾਤਾਵਰਨ ਸਾੰਭੁਸੰਭਾਲ ਦੀ ਜਿੰਮੇਵਾਰੀ ਤੋਂ ਕੋਈ ਵੀ ਗੁਰੇਜ ਨਹੀਂ ਕਰ ਸਕਦਾ।

Check Also

ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …

Leave a Reply