
ਜੰਡਿਆਲਾ ਗੁਰੁ, 11 ਜੂਨ (ਹਰਿੰਦਰ ਪਾਲ ਸਿੰਘ, ਵਰਿੰਦਰ ਸਿੰਘ) – ਰਿਆਨ ਇੰਟਰਨੇਸ਼ਨਲ ਸਕੂਲ ਅੰਮ੍ਰਿਤਸਰ ਦੇ ਵਿਦਿਆਰਥੀ ਹਰਗੁਨਦੀਪ ਸਿੰਘ ਤੇ ਵਿਦਿਆਰਥਣ ਨਾਨਕੀ ਨੇ ਕਨੇਡੀ ਸਪੇਸ ਸੇਂਟਰ ਔਰਲੋਂਡੋ ਫਲੋਰਿਡਾ ਵਿਖੇ ਸਪੇਸ ਚੇਲੰਜ ਪ੍ਰੋਗਰਾਮ ਵਿੱਚ ਗਿਆਨ ਦਾ ਹਾਸਲ ਕਰਨ ਲਈ ਯਾਤਰਾ ਕੀਤੀ।ਇਸ ਪ੍ਰੋਗਰਾਮ ਦਾ ਮੁੱਖ ਮਕਸਦ ਰਿਆਨ ਸਕੂਲ ਦੇ ਬੱਚਿਆਂ ਚ ਗਿਆਨ ਚ ਵਾਧਾ ਕਰਨਾ ਤੇ ਸਪੇਸ ਦੇ ਸਫਰ ਨੂੰ ਮਹਿਸੂਸ ਕਰਨਾ ਸੀ।ਸਕੂਲ ਦੇ ਬੱਚਿਆਂ ਨੇ ਜਿਥੇ ਸਪੇਸ ਸੇਂਟਰ ਦਾ ਰੋਮਾਚਿੰਤ ਸਫਰ ਕਰਨ ਦਾ ਅਨੰਦ ਮਾਣਿਆ, ਉਥੇ ਅਮਰੀਕਾ ਦੇ ਵੱਖ-ਵੱਖ ਇਤਹਾਸਿਕ ਤੇ ਮਨੋਰੰਜਨ ਭਰਪੂਰ ਜਗ੍ਹਾ ਵੀ ਵੇਖੀਆ।ਬੱਚਿਆਂ ਨੇ ਸਕੂਲ ਦੇ ਚੇਅਰਮੈਨ ਡਾ. ਏ ਐਫ ਪਿੰਟੋ ਦਾ ਧੰਨਵਾਦ ਕਰਦੇ ਹੋਏ ਅੱਗੇ ਤੋ ਵੀ ਅਜਿਹੇ ਪ੍ਰੋਗਰਾਮ ਕਰਦੇ ਰਹਿਣ ਲਈ ਉਹਨਾ ਨੂੰ ਬੇਨਤੀ ਕੀਤੀ।
Check Also
ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ
ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …
Punjab Post Daily Online Newspaper & Print Media