Wednesday, March 18, 2026

ਹਰਜੀਤ ਸਿੰਘ ਬੇਦੀ ਪੰਜ ਤਤਾਂ ‘ਚ ਵਲੀਨ, ਹਜ਼ਾਰਾਂ ਸੇਜ਼ਲ ਅਖਾਂ ਨੇ ਭਾਵ ਭਿੰਨੀ ਵਿਦਾਇਗੀ ਦਿੱਤੀ

PPN1206201506

ਅੰਮ੍ਰਿਤਸਰ, 12 ਜੂਨ (ਗੁਰਪ੍ਰੀਤ ਸਿੰਘ) – ਪ੍ਰਸਿਧ ਸਮਾਜ ਸੇਵਕ ਤੇ ਉੱਘੇ ਸਾਹਿਤਕਾਰ ਸz: ਹਰਜੀਤ ਸਿੰਘ ਬੇਦੀ ਪੰਜ ਤੱਤ ‘ਚ ਵਲੀਨ ਹੋ ਗਏ। ਉਨ੍ਹਾਂ ਦੀ ਅੰਤਿਮ ਯਾਤਰਾ ‘ਚ ਰਾਜਨੀਤਕ, ਸਮਾਜਿਕ, ਧਾਰਮਿਕ ਸਖਸ਼ੀਅਤਾਂ ਦੇ ਇਲਾਵਾ ਸਾਹਿਤ ਜਗਤ ਦੀਆਂ ਨਾਮਵਰ ਹਸਤੀਆਂ ਤੇ ਵੱਖ-ਵੱਖ ਵਿਭਾਗਾਂ ਦੇ ਉੱਚ ਅਧਿਕਾਰੀ ਵੀ ਸ਼ਾਮਲ ਹੋਏ। ਹਜ਼ਾਰਾਂ ਹੀ ਸੇਜ਼ਲ ਅੱਖਾਂ ਨੇ ਸ: ਹਰਜੀਤ ਸਿੰਘ ਬੇਦੀ ਨੂੰ ਭਾਵਭਿੰਨੀ ਸ਼ਰਧਾਂਜਲੀ ਦਿੱਤੀ।ਸ: ਹਰਜੀਤ ਸਿੰਘ ਬੇਦੀ, ਨਾਮਵਾਰ ਸਾਹਿਤਕਾਰ ਸਵਰਗਵਾਸੀ ਬੇਦੀ ਲਾਲ ਸਿੰਘ ਦੇ ਸਪੁੱਤਰ, ਡਾ: ਹਰਚੰਦ ਸਿੰਘ ਬੇਦੀ ਤੇ ਸz: ਦਿਲਜੀਤ ਸਿੰਘ ਬੇਦੀ ਵਧੀਕ ਸਕੱਤਰ ਸ਼ੋ੍ਰਮਣੀ ਕਮੇਟੀ ਦੇ ਵੱਡੇ ਭਰਾਤਾ ਸਨ। ਉਹ ਆਪਣੇ ਪਿੱਛੇ ਚਾਰ ਬੇਟੀਆਂ ਤੇ ਇਕ ਬੇਟਾ ਸ: ਰੂਪਿੰਦਰ ਸਿੰਘ ਬੇਦੀ ਛੱਡ ਗਏ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਸਪੁੱਤਰ ਰੂਪਿੰਦਰ ਸਿੰਘ ਬੇਦੀ ਨੇ ਅਗਨੀ ਦਿੱਤੀ। ਹਰਜੀਤ ਸਿੰਘ ਬੇਦੀ ਦੀ ਮ੍ਰਿਤਕ ਦੇਹ ਤੇ ਸ: ਰੂਪ ਸਿੰਘ, ਸ: ਮਨਜੀਤ ਸਿੰਘ ਸਕੱਤਰ ਸ਼ੋ੍ਰਮਣੀ ਕਮੇਟੀ, ਸ: ਬਲਵਿੰਦਰ ਸਿੰਘ ਜੌੜਾਸਿੰਘਾ ਵਧੀਕ ਸਕੱਤਰ, ਸ: ਸਤਬੀਰ ਸਿੰਘ ਸਾਬਕਾ ਸਕੱਤਰ ਤੇ ਸ: ਜਤਿੰਦਰ ਸਿੰਘ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਸ਼ੋ੍ਰਮਣੀ ਕਮੇਟੀ ਤੇ ਸ੍ਰੀ ਹਰਿਮੰਦਰ ਸਾਹਿਬ ਵੱਲੋਂ ਦੁਸ਼ਾਲਾ ਤੇ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਪਾਇਆ। ਉਨ੍ਹਾਂ ਦੇ ਅੰਤਿਮ ਸਸਕਾਰ ਸਮੇਂ ਨਾਮਵਰ ਹਸਤੀਆਂ ਵਿੱਚ ਸz: ਹਰਭਜਨ ਸਿੰਘ ਪ੍ਰਧਾਨ ਸਾਈਂ ਮੀਆਂ ਮੀਰ ਫਾਊਂਡੇਸ਼ਨ, ਸਤਨਾਮ ਸਿੰਘ ਕੰਡਾ ਪ੍ਰਧਾਨ ਵਪਾਰ ਮੰਡਲ, ਉੱਘੇ ਸਾਹਿਤਕਾਰ ਡਾ: ਸ਼ਾਇਰ ਯਾਰ, ਡਾ: ਰਬਿੰਦਰ ਸਿੰਘ ਬਾਠ, ਡਾ: ਅਮਰਜੀਤ ਸਿੰਘ, ਪ੍ਰੋ: ਰਘਬੀਰ ਸਿੰਘ ਅਰੋੜਾ, ਡਾ: ਏ ਐਸ ਪੁਰੀ, ਡਾ: ਪ੍ਰੇਮ ਸਾਗਰ ਸ਼ਰਮਾ, ਬਾਬਾ ਗੁਰਪਿੰਦਰ ਸਿੰਘ ਵਡਾਲਾ ਗੁਰੂਸਰ ਸਤਲਾਣੀ, ਬਾਬਾ ਅਜੀਤ ਸਿੰਘ ਬੇਦੀ, ਬਾਬਾ ਮੇਜਰ ਸਿੰਘ ਲੁਧਿਆਣਾ, ਇੰਦਰਜੀਤ ਸਿੰਘ ਬਾਸਰਕੇ ਕਾਂਗਰਸੀ ਆਗੂ, ਬਾਬਾ ਮਹਿੰਦਰ ਸਿੰਘ ਸ਼ੇਖੂਪੁਰਾ, ਸz: ਹਰਜਿੰਦਰ ਸਿੰਘ ਬੱਗਾ ਟੈ੍ਰਫਿਕ ਮੈਨੇਜਰ ਪੰਜਾਬ ਰੋਡਵੇਜ਼, ਸz: ਨਵਤੇਜ ਸਿੰਘ ਬੇਦੀ, ਸz: ਦਿਸ਼ਾਦੀਪ ਸਿੰਘ ਬੇਦੀ ਫੈਡਰੇਸ਼ਨ ਆਗੂ, ਸz: ਮਨਪ੍ਰੀਤ ਸਿੰਘ ਬੇਦੀ, ਸੁਰਜੀਤ ਸਿੰਘ ਰਾਹੀ ਸਾਬਕਾ ਜਨਰਲ ਮੈਨੇਜਰ ਪਿੰਗਲਵਾੜਾ ਭਗਤ ਪੂਰਨ ਸਿੰਘ, ਰਜਿੰਦਰ ਸਿੰਘ ਰੂਬੀ ਮੈਨੇਜਰ ਗੁਰਦੁਆਰਾ ਗੁਰੂਸਰ ਸਤਲਾਣੀ ਸਾਹਿਬ, ਇੰਦਰ ਮੋਹਣ ਸਿੰਘ ‘ਅਨਜਾਣ’, ਬਲਵਿੰਦਰ ਸਿੰਘ ਮੇੈਨੇਜਰ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ, ਸ੍ਰੀ ਗੋਇੰਦਵਾਲ ਸਾਹਿਬ, ਜਗਤਾਰ ਸਿੰਘ ਮੈਨੇਜਰ ਗੁਰਦੁਆਰਾ ਛਿਹਰਟਾ ਸਾਹਿਬ, ਸz: ਹਰਭਜਨ ਸਿੰਘ ਮੈਨੇਜਰ ਗੁਰਦੁਆਰਾ ਬਾਬਾ ਬੁੱਢਾ ਸਾਹਿਬ, ਰਮਦਾਸ ਆਦਿ ਸਖਸ਼ੀਅਤਾਂ ਨੇ ਨਮ ਅੱਖਾਂ ਨਾਲ ਹਰਜੀਤ ਸਿੰਘ ਬੇਦੀ ਨੂੰ ਅੰਤਿਮ ਵਿਦਾਇਗੀ ਦਿੱਤੀ।
ਸ: ਦਿਲਜੀਤ ਸਿੰਘ ਬੇਦੀ ਨਾਲ ਉਨ੍ਹਾਂ ਦੇ ਵੱਡੇ ਭਰਾਤਾ ਸ: ਹਰਜੀਤ ਸਿੰਘ ਬੇਦੀ ਦੇ ਅਕਾਲ ਚਲਾਣਾ ਕਰ ਜਾਣ ਤੇ ਉਨ੍ਹਾਂ ਦੇ ਸਸਕਾਰ ਸਮੇਂ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਰਘੂਜੀਤ ਸਿੰਘ ਵਿਰਕ ਸੀਨੀਅਰ ਮੀਤ ਪ੍ਰਧਾਨ, ਕੇਵਲ ਸਿੰਘ ਬਾਦਲ ਜੂਨੀਅਰ ਮੀਤ ਪ੍ਰਧਾਨ, ਸੁਖਦੇਵ ਸਿੰਘ ਭੌਰ ਜਨਰਲ ਸਕੱਤਰ, ਰਣਜੀਤ ਸਿੰਘ ਵਧੀਕ ਸਕੱਤਰ ਸ਼੍ਰੋਮਣੀ ਕਮੇਟੀ, ਬਾਬਾ ਬਲਵੀਰ ਸਿੰਘ ਮੁਖੀ ਬਾਬਾ ਬੁੱਢਾ ਦਲ ਨਿਹੰਗ ਸਿੰਘ ਜਥੇਬੰਦੀ ਤੇ, ਜਗਜੀਤ ਸਿੰਘ ਦਰਦੀ, ਰਘਬੀਰ ਸਿੰਘ ਰਾਜਾਸਾਂਸੀ ਅਤੇ ਹੋਰ ਨਾਮਵਰ ਹਸਤੀਆਂ ਨੇ ਫੋਨ ਤੇ ਦੁੱਖ ਸਾਂਝਾ ਕੀਤਾ।
ਸ: ਹਰਜੀਤ ਸਿੰਘ ਬੇਦੀ ਦੀ ਵਿੱਛੜੀ ਰੂਹ ਦੀ ਸ਼ਾਂਤੀ ਲਈ 19 ਜੂਨ ਸ਼ੁਕਰਵਾਰ ਨੂੰ ਉਨ੍ਹਾਂ ਦੇ ਗ੍ਰਹਿ 21 ਪ੍ਰੋਫੈਸਰ ਇਨਕਲੇਵ, ਸਾਹਮਣੇ ਸੰਧੂ ਕਲੌਨੀ, ਛਿਹਰਟਾ ਵਿਖੇ ਸ੍ਰੀ ਅਖੰਡਪਾਠ ਸਾਹਿਬ ਦੀ ਅਰੰਭਤਾ ਹੋਵੇਗੀ ਤੇ 21 ਜੂਨ ਐਤਵਾਰ ਨੂੰ ਸ੍ਰੀ ਅਖੰਡਪਾਠ ਸਾਹਿਬ ਦੇ ਭੋਗ ਪੈਣਗੇ। ਉਪਰੰਤ ਕੀਰਤਨ ਤੇ ਅੰਤਿਮ ਅਰਦਾਸ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, ਕਬੀਰ ਪਾਰਕ ਵਿਖੇ ਹੋਵੇਗੀ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply