Wednesday, March 18, 2026

ਸੰਤਾਂ ਮਹਾਪੁਰਸ਼ਾਂ ਦੀ ਯਾਦ ਮਨਾਉਣਾ ਕੋਈ ਗੁਨਾਹ ਨਹੀਂ – ਜੀ.ਕੇ

manjit singh gk 1ਨਵੀਂ ਦਿੱਲੀ, 12 ਜੂਨ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਅੱਜ ਜੰਮੂ ਵਿਖੇ ਬੀਤੇ ਦਿਨੀ ਪੁਲਿਸ ਦੀ ਗੋਲੀ ਦਾ ਸ਼ਿਕਾਰ ਹੋਏ ਸਿੱਖਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕਰਦੇ ਹੋਏ ਕਮੇਟੀ ਵੱਲੋਂ ਮਾਲੀ ਮਦਦ ਦੇ ਚੈਕ ਵੀ ਤਕਸੀਮ ਕੀਤੇ। ਪੁਲਿਸ ਦੀ ਗੋਲੀ ਨਾਲ ਸ਼ਹੀਦ ਹੋਏ ਭਾਈ ਜਗਜੀਤ ਸਿੰਘ ਦੇ ਪਰਿਵਾਰ ਨਾਲ ਹਮਰਦਰੀ ਪ੍ਰਗਟ ਕਰਨ ਉਨ੍ਹਾਂ ਦੇ ਘਰ ਪੁੱਜੇ ਜੀ.ਕੇ. ਅਤੇ ਸਾਬਕਾ ਵਿਧਾਇਕ ਤੇ ਦਿੱਲੀ ਕਮੇਟੀ ਮੈਂਬਰ ਹਰਮੀਤ ਸਿੰਘ ਕਾਲਕਾ ਨੇ ਜਗਜੀਤ ਸਿੰਘ ਦੇ ਪਿਤਾ ਨਿਰਵੈਰ ਸਿੰਘ ਨੂੰ ਕਮੇਟੀ ਵੱਲੋਂ 5 ਲੱਖ ਰੁਪਏ ਦੀ ਮਾਲੀ ਸਹਾਇਤਾ ਦਾ ਚੈਕ ਵੀ ਭੇਂਟ ਕੀਤਾ।ਇਸ ਤੋਂ ਇਲਾਵਾ ਜੀ.ਕੇ. ਨੇ ਇਸ ਗੋਲੀਕਾਂਡ ਵਿੱਚ ਘਾਇਲ ਹੋਏ 2 ਸਿੱਖਾਂਨੂੰ ਵੀ 50,000 ਰੁਪਏ ਪ੍ਰਤੀ ਘਾਇਲ ਚੈਕ ਭੇਂਟ ਕੀਤੇ।
ਪੁਲਿਸ ਦੀ ਕਾਰਵਾਈ ਨੂੰ ਸਿੱਖਾਂ ‘ਤੇ ਜ਼ੁਲਮ ਦੱਸਦੇ ਹੋਏ ਜੀ.ਕੇ. ਨੇ ਇਸ ਪੂਰੇ ਸਾਕੇ ਦੌਰਾਨ ਜੰਮੂ ਦੇ ਸਮੂਹ ਸਿੱਖਾਂ ਵੱਲੋਂ ਦਿਖਾਈ ਗਈ ਆਪਸੀ ਏਕਤਾ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਜੂਨ 1984 ਦੇ ਸਾਕਾ ਨੀਲਾ ਤਾਰਾ ਦੀ ਬਰਸੀ ਮਨਾਉਣਾ ਕੋਈ ਗੁਨਾਹ ਨਹੀਂ ਹੈ, ਤੇ ਬੀਤੇ 30 ਸਾਲ ਤੋਂ ਜੰਮੂ ਦੇ ਸਿੱਖਾਂ ਵੱਲੋਂ ਬੜੇ ਹੀ ਸ਼ਾਂਤਮਈ ਤੇ ਗੁਰਮਤਿ ਅਨੁਸਾਰ ਇਹ ਬਰਸੀ ਮਨਾਈ ਜਾ ਰਹੀ ਸੀ ਪਰ ਕੁਝ ਸ਼ਰਾਰਤੀ ਅੰਸਰਾ ਨੇ ਇਸਨੂੰ ਅਤਿਵਾਦ ਤੇ ਵੱਖਵਾਦ ਨਾਲ ਜੋੜਕੇ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਸਵਾਲ ਕੀਤਾ ਕਿ ਆਪਣੇ ਸੰਤਾ ਮਹਾਪੁਰਸ਼ਾ ਨੂੰ ਯਾਦ ਕਰਨਾ ਕਿ ਗੁਨਾਹ ਹੈ ?

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply