
ਰਈਆ, 16 ਜੂਨ (ਬਲਵਿੰਦਰ ਸੰਧੂ) – ਸਬ ਡਵੀਜਨ ਬਾਬਾ ਬਕਾਲਾ ਦੇ ਕਸਬਾ ਰਈਆ ਖੁਰਦ ਵਿਖੇ ਭਾਈ ਮੋਤੀ ਰਾਮ ਮਹਿਰਾ ਦੀ ਯਾਦ ਵਿੱਚ ਸਪੋਰਟਸ ਐਂਡ ਕਲਚਰ ਕਲੱਬ ਰਈਆ ਵੱਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਇਸ ਮੌਕੇ ਸਾਡੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਮ ਆਦਮੀ ਪਾਰਟੀ ਦੇ ਸੀਨੀਅਰ ਵਰਕਰ ਬਲਜੀਤ ਸਿੰਘ ਸ਼ਾਨ ਰਈਆ ਨੇ ਆਪਣੇ ਬਿਆਨ ਵਿੱਚ ਦੱਸਿਆ ਕਿ ਬਾਬਾ ਜੀ ਦੀ ਯਾਦ ਵਿੱਚ ਹਰ ਸਾਲ ਦੀ ਤਰ੍ਹਾਂ ਠੰਡੇ ਮਿੱਠੇ ਜਲ ਦੀਆਂ ਛਬੀਲ਼ਾਂ ਲਗਾਈਆਂ ਜਾਂਦੀਆਂ ਹਨ ਅਤੇ ਇਸ ਕਲੱਬ ਵੱਲੋਂ ਅਤੇ ਸੰਗਤਾਂ ਵੱਲੋਂ ਵੱਧ ਚੜ੍ਹ ਕੇ ਸਹਿਯੋਗ ਪਾਇਆ ਜਾਂਦਾ ਹੈ ਅਤੇ ਬੜੇ ਮਨ ਨਾਲ ਸੰਗਤਾਂ ਦੀ ਸੇਵਾ ਕੀਤੀ ਜਾਂਦੀ ਹੈ। ਕੜਾਹ ਪੂੜੀਆਂ ਦਾ ਲੰਗਰ ਵੀ ਅਤੁੱਟ ਵਰਤਿਆ। ਇਸ ਮੌਕੇ ਕੁਲਦੀਪ ਸਿੰਘ, ਕਵਲਜੀਤ ਸਿੰਘ, ਛੰਨਾ ਸਿੰਘ, ਨਿਸ਼ਾਨ ਸਿੰਘ, ਗੋਪੀ, ਸੰਦੀਪ ਸਿੰਘ, ਤਰਨਦੀਪ ਸਿੰਘ ਕੰਨੂ, ਮਨਜੀਤ ਸਿੰਘ, ਗੁਰਤੇਜ ਸਿੰਘ ਰੰਧਾਵਾ, ਸੋਨੂੰ, ਮੋਨੂੰ, ਗੋਰਾ, ਕਾਕਾ, ਪ੍ਰਗਟ ਸਿੰਘ, ਦਿਲਬਾਗ ਸਿੰਘ ਬਾਗਾ, ਮਹਿੰਦਰ ਸਿੰਘ, ਸੂਰਜ ਸਿੰਘ ਅਤੇ ਹੋਰ ਪਤਵੰਤੇ ਹਾਜਰ ਸਨ।
Check Also
ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …
Punjab Post Daily Online Newspaper & Print Media