ਸ੍ਰੀ ਅਨੰਦਪੁਰ ਸਾਹਿਬ ਦੇ ਇਸਤਰੀ ਸਮੇਲਨ ਵਿੱਚ ਵੱਡਾ ਜੱਥਾ ਪੁੱਜੇਗਾ- ਰਾਜਵਿੰਦਰ ਰਾਜ

ਅੰਮ੍ਰਿਤਸਰ, 16 ਜੂਨ (ਗੁਰਚਰਨ ਸਿੰਘ) – ਇਸਤਰੀ ਅਕਾਲੀ ਦਲ ਪੰਜਾਬ ਦੀ ਪ੍ਰਧਾਨ ਬੀਬੀ ਜਗੀਰ ਕੋਰ ਵੱਲੋ ਸਾਰੇ ਪੰਜਾਬ ਵਿਚ ਇਸਤਰੀ ਅਕਾਲੀ ਦਲ ਨੂੰ ਸੰਗਠਨ ਕਰਨ ਦੀ ਮੁਹਿੰਮ ਤਹਿਤ ਇੰਦਰਬੀਰ ਸਿੰਘ ਬੁਲਾਰੀਆ ਮੁੱਖ ਪਾਰਟੀਮੈਂਟ ਸਕੱਤਰ ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾ ‘ਤੇ ਅੰਮ੍ਰਿਤਸਰ ਦੀ ਵਾਰਡ ਨੰਬਰ 44 ਵਿਚ ਸ਼ਾਮ ਲਾਲ ਦੇ ਸਹਿਯੋਗ ਨਾਲ ਬੀਬੀ ਜਸਵਿੰਦਰ ਕੌਰ ਦੇ ਗ੍ਰਹਿ ਵਿਖੇ ਇਸਤਰੀਆਂ ਦਾ ਵਿਸ਼ਾਲ ਇਕੱਠ ਕੀਤਾ ਗਿਆ।
ਇਸ ਮੌਕੇ ਜਿਲ੍ਹਾ ਪ੍ਰਧਾਨ ਇਸਤਰੀ ਅਕਾਲੀ ਦਲ ਬੀਬੀ ਰਾਜਵਿੰਦਰ ਕੋਰ ਰਾਜ ਨੇ ਬੀਬੀ ਜਸਵਿੰਦਰ ਕੋਰ ਨੂੰ ਵਾਰਡ ਨੰਬਰ 44 ਦਾ ਵਾਰਡ ਪ੍ਰਧਾਨ ਬਣਾਉਣ ਦਾ ਐਲਾਨ ਕਰਦਿਆ ਕਿਹਾ ਕਿ 17 ਜੂਨ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਬੇਬੇ ਨਾਨਕੀ ਇਸਤਰੀ ਸਮੇਲਨ ਵਿਚ ਸ਼ਾਮਲ ਹੋਣ ਲਈ 5 ਵੱਡੀਆਂ ਬੱਸਾਂ ਵਿਚ ਬੀਬੀਆਂ ਦਾ ਜੱਥਾ ਰਵਾਨਾ ਹੋ ਰਿਹਾ ਹੈ।ਉਹਨਾਂ ਕਿਹਾ ਕਿ ਇਸਤਰੀ ਅਕਾਲੀ ਦਲ ਵਰਕਰਾਂ ਵਿਚ ਇਸ ਸਮੇਲਨ ਵਿਚ ਸ਼ਾਮਿਲ ਹੋਣ ਲਈ ਭਾਰੀ ਉਤਸ਼ਾਹ ਹੈ।ਉਹਨਾਂ ਕਿਹਾ ਕਿ ਅੰਮ੍ਰਿਤਸਰ ਸ਼ਹਿਰ ਦੀਆਂ ਬਾਕੀ ਰਹਿੰਦੀਆਂ ਵਾਰਡਾਂ ਵਿਚ ਜਲਦੀ ਵਾਰਡ ਪ੍ਰਧਾਨਾਂ ਦੀ ਨਿਯੁਕਤੀ ਕਰ ਦਿੱਤੀ ਜਾਵੇਗੀ।ਇਸ ਮੌਕੇ ਧਿਆਨ ਸਿੰਘ ਪ੍ਰਧਾਨ, ਸੁਰਜੀਤ ਕੋਰ, ਬੀਬੀ ਪ੍ਰੀਤੀ ਭਾਟੀਆਂ, ਬੀਬੀ ਚੰਚਲਾਂ, ਸੁਰਜੀਤ ਕੋਰ, ਸੁਨੀਤਾ, ਬੀਬੀ ਰੇਨੂੰ, ਬੀਬੀ ਅੰਮ੍ਰਿਤਾ, ਬੀਬੀ ਜਸਜੀਤ ਕੋਰ ਹਾਜਰ ਸਨ।
Punjab Post Daily Online Newspaper & Print Media