
ਬਠਿੰਡਾ, 11 ਅਪ੍ਰੈਲ (ਜਸਵਿੰਦਰ ਸਿੰਘ ਜੱਸੀ)- ਬਠਿੰਡਾ ਹਲਕੇ ਦੇ ਲੋਕ ਆਪਣੀ ਸਮਝਦਾਰੀ ਨਾਲ ਸਤੀਸ਼ ਅਰੋੜਾ ਪ੍ਰਧਾਨ ਹੋਟਲ ਐਸੋਸ਼ੀਏਸ਼ਨ ਆਜ਼ਾਦ ਉਮੀਦਵਾਰ ਦੇ ਹੱਕ ਵਿੱਚ ਨਿੱਤਰੇ ਹਨ ਕਿਉਂਕ ਉਹ ਇਹ ਸਮਝ ਚੁੱਕੇ ਹਨ ਕਿ ਪਿਛਲੇ ਪੰਜ ਸਾਲ ਬੀਬੀ ਹਰਸਿਮਰਤ ਕੌਰ ਬਾਦਲ ਨੇ ਬਠਿੰਡਾ ਸ਼ਹਿਰ ਵਾਸੀਆਂ ਦਾ ਹਾਲ ਤੱਕ ਨਹੀ ਜਾਣਿਆ ਅਤੇ ਪੀਪਲਜ਼ ਪਾਰਟੀ ਆਫ ਪੰਜਾਬ ਦੇ ਮੁਖੀ ਤੋਂ ਕਾਂਗਰਸੀ ਬਣਿਆ ਮਨਪ੍ਰੀਤ ਸਿੰਘ ਬਾਦਲ ਇਸ ਮਾਮਲੇ ਵਿਚ ਕੁੱਝ ਵੀ ਨਹੀਂ ਕਰਵਾ ਸਕਦਾ। ਆਜ਼ਾਦ ਉਮੀਦਵਾਰ ਅਰੋੜਾ ਨੇ ਜਾਰੀ ਕੀਤੇ ਇਕ ਬਿਆਨ ਵਿਚ ਕਿਹਾ ਕਿ ਖਾਲੀ ਗੱਲਾਂ ਦੇ ਕਰਨ ਨਾਲ ਕੰਮ ਨਹੀਂ ਬਣਦੇ ਹੁੰਦੇ, ਲੋਕ ਨਤੀਜੇ ਚਾਹੁੰਦੇ ਹਨ ਅਤੇ ਸਮਝ ਚੁੱਕੇ ਹਨ ਕਿ ਇਹ ਅਸੀਂ ਹੀ ਦੇ ਸਕਦੇ ਹਾਂ।ਕਿਉਂਕਿ ਪਿਛਲੇ ਪੰਜ ਸਾਲਾਂ ਅਤੇ ਹੁਣ ਵੋਟਾਂ ਲੈਣ ਲਈ ਪਾਰਟੀਆਂ ਇਕ ਦੂਜੇ ‘ਤੇ ਦੁਸ਼ਣਬਾਜ਼ੀ ਦੇ ਬਗੈਰ ਕੁੱਝ ਵੀ ਪੱਲੇ ਨਹੀ ਪਾ ਰਹੇ। ਉਨਾਂ ਕਿਹਾ ਕਿ ਪਾਰਟੀਆਂ ਸਾਲਾਂ ਤੋਂ ਲੋਕਾਂ ਨੂੰ ਮੂਰਖ ਬਣਾਉਂਦੇ ਆ ਰਹੇ ਹੈ ਪਰ ਹੁਣ ਪੋਲ ਖੁੱਲ ਚੁੱਕੀ ਹੈ ਤੇ ਇਹ ਸਾਬਤ ਹੋ ਗਿਆ ਹੈ ਕਿ ਆਪਣਾ ਉੱਲੂ ਸਿੱਧ ਕਰਕੇ ਮੁੜ ਲੋਕਾਂ ਦਾ ਚੇਤਾ ਨਹੀ ਕਰਦੇ। ਉਨਾਂ ਕਿਹਾ ਕਿ ਉਹ ਵਿਕਾਸ ਦੇ ਮੁੱਦੇ ‘ਤੋਂ ਬਠਿੰਡਾ ਦੀ ਚੋਣ ਲੜ ਰਹੇ ਹਨ ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media