ਅੰਮ੍ਰਿਤਸਰ, 11 ਅਪ੍ਰੈਲ ( ਪੰਜਾਬ ਪੋਸਟ ਬਿਊਰੋ)- ਅਖੰਡ ਕੀਰਤਨੀ ਜਥਾ ਇੰਟਰਨੈਸ਼ਨਲ ਅਤੇ ਧਰਮ ਪ੍ਰਚਾਰ ਲਹਿਰ ਦੇ ਮੁੱਖ ਸੇਵਾਦਾਰਾਂ ਅਤੇ ਸਮੂਹ ਮੈਂਬਰਾਂ ਦੀ ਮੀਟਿੰਗ ਅੱਜ ਸਥਾਨਕ ਅਖੰਡ ਕੀਰਤਨੀ ਜਥੇ ਦੇ ਹੈਡ ਕੁਆਟਰ ਸ਼ਹੀਦ ਗੰਜ ਖ਼ਾਲਸਾ ਮੈਮੋਰੀਅਲ ਸਕੂਲ ਬੀ-ਬਲਾਕ ਵਿਖੇ ਜਥੇਦਾਰ ਬਲਦੇਵ ਸਿੰਘ ਦੀ ਅਗਵਾਈ ਹੇਠ ਹੋਈ। ਜਿਸ ਵਿਚ ਖਾਲਸੇ ਦੇ ਜਨਮ ਦਿਹਾੜੇ ਮੋਕੇ ਮਨਾਏ ਜਾਨ ਵਾਲੇ ਵਿਸਾਖੀ ਸਮਾਗਮਾਂ ਦੀ ਰੁਪ-ਰੇਖਾ ਅਤੇ ਧਰਮ ਪ੍ਰਚਾਰ ਦੇ ਖੇਤਰ ਵਿਚ ਕੀਤੇ ਜਾ ਰਹੇ ਕੰਮਾਂ ਸੰਬੰਧੀ ਕਈ ਮੱਤੇ ਪਾਸ ਕੀਤੇ ਗਏ। ਇਸ ਮੌਕੇ ਜਥੇਦਾਰ ਬਲਦੇਵ ਸਿੰਘ ਨੇ ਦੱਸਿਆ ਕਿ ਇਸ ਵਾਰ ਵਿਸਾਖੀ 1978 ਦੇ 13 ਸ਼ਹੀਦ ਸਿੰਘਾਂ ਦਾ 36ਵਾਂ ਸ਼ਹੀਦੀ ਸਮਾਗਮ ਗੁ: ਸ਼ਹੀਦ ਗੰਜ, ਬੀ ਬਲਾਕ ਵਿਖੇ ਪੰਥਕ ਜਾਹੋ ਜਲਾਲ ਨਾਲ ਹੋਵੇਗਾ। ਜਿਸ ਸਬੰਧੀ ਮਿਤੀ 12 ਅਪ੍ਰੈਲ ਨੂੰ ਅਖੰਡ ਪਾਠ ਸਾਹਿਬ ਦਾ ਆਰੰਭ ਹੋਵੇਗਾ ਅਤੇ 14 ਅਪ੍ਰੈਲ ਨੂੰ ਅਖੰਡ ਪਾਠ ਦੇ ਭੋਗ ਉਪਰੰਤ ਸਵੇਰੇ 8 ਤੋਂ 3 ਵਜੇ ਤੱਕ ਦਿਵਸ ਸੋਹਿਲਾ ਕੀਰਤਨ ਹੋਵੇਗਾ ਅਤੇ ਰੈਣਿ ਸਬਾਈ ਕੀਰਤਨ 14 ਅਪ੍ਰੈਲ ਰਾਤ ਨੂੰ ਗੁ: ਸ਼ਹੀਦ ਗੰਜ, ਬੀ ਬਲਾਕ ਵਿਖੇ ਹੀ ਹੋਵੇਗਾ। ਜਥੇਦਾਰ ਬਲਦੇਵ ਸਿੰਘ ਨੇ ਦਸਿਆ ਕਿ ਵਿਸਾਖੀ ਸਮਾਗਮਾਂ ਦੀਆਂ ਸਾਰੀਆਂ ਤਿਆਰਿਆ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਵੱਡੀ ਗਿਣਤੀ ਵਿਚ ਪਹੁੰਚਣਗੀਆਂ ਜਿਨਾਂ ਦੇ ਲੰਗਰ ਅਤੇ ਰਿਹਾਇਸ਼ ਆਦਿ ਦਾ ਪ੍ਰਬੰਧ ਗੁ: ਸ਼ਹੀਦ ਗੰਜ, ਸ਼ਹੀਦ ਗੰਜ ਸਕੂਲ ਅਤੇ ਸਰਬਤ ਦਾ ਭਲਾ ਸੰਗੀਤ ਕਾਲਜ ਵਿਖੇ ਕੀਤਾ ਗਿਆ ਹੈ।ਇਸ ਮੀਟਿੰਗ ਵਿਚ ਬੀਬੀ ਜਸਵਿੰਦਰ ਕੌਰ ਮੁੱਖ ਸੇਵਾਦਾਰ ਦੁਆਬਾ ਜੋਨ, ਬਾਵਾ ਸਿੰਘ ਬਹੋੜੂ, ਮੁੱਖ ਸੇਵਾਦਾਰ ਝਬਾਲ ਸਰਕਲ, ਦਲਬੀਰ ਸਿੰਘ ਬਹੋੜੂ ਮੁੱਖ ਸੇਵਾਦਾਰ ਬਹੋੜੂ ਸਰਕਲ, ਭਾਈ ਗੁਰਿੰਦਰ ਸਿੰਘ ਰਾਜਾ ਪ੍ਰੈਸ ਸਕੱਤਰ ਅਤੇ ਮੁੱਖ ਸੇਵਾਦਾਰ ਵੱਲਾ ਜੋਨ, ਸੁੱਖਰਾਜ ਸਿੰਘ ਵੇਰਕਾ ਜਨਰਲ ਕੌਂਸਲ ਮੈਂਬਰ ਸ਼੍ਰੋਮਣੀ ਅਕਾਲੀ ਦਲ, ਭਾਈ ਮਹਾਂਵੀਰ ਸਿੰਘ ਸੁਲਤਾਨਵਿੰਡ, ਗੁਰਮੀਤ ਸਿੰਘ ਠੇਕੇਦਾਰ ਮੁੱਖ ਪ੍ਰਬੰਧਕ ਵੱਲਾ ਸਰਕਲ, ਭਾਈ ਨਿਰਮਲ ਸਿੰਘ ਮੁੱਖ ਪ੍ਰਬੰਧਕ ਵੱਲਾ ਸਰਕਲ, ਪਰਕਰਮ ਸਿੰਘ ਮੁੱਖ ਇੰਚਰਾਜ ਤੇ ਪ੍ਰਬੰਧਕ ਅੰਮ੍ਰਿਤ ਸੰਚਾਰ, ਡਾ. ਬਲਦੇਵ ਸਿੰਘ ਮੁੱਖ ਸੇਵਾਦਾਰ ਮਾਝਾ ਜੋਨ, ਜੱਥੇਦਾਰ ਅਵਤਾਰ ਸਿੰਘ ਇੰਚਰਾਜ ਧਰਮ ਪ੍ਰਚਾਰ ਮਿਹੰਮ ਦੁਆਬਾ ਜੋਨ, ਭਾਈ ਸੁਖਦੇਵ ਸਿੰਘ, ਭਾਈ ਬਖਸ਼ੀਸ਼ ਸਿੰਘ, ਭਾਈ ਗੁਰਬਖਸ਼ੀਸ਼ ਸਿੰਘ ਅਤੇ ਭਾਈ ਸੁਖਵਿੰਦਰ ਸਿੰਘ ਇੰਚਾਰਜ ਅਖੰਡ ਪਾਠ, ਭਾਈ ਸੁਖਚੈਨ ਸਿੰਘ ਮੁੱਖ ਸੇਵਾਦਾਰ ਮਾਝਾ ਜੋਨ, ਮਾਸਟਰ ਬਲਦੇਵ ਸਿੰਘ ਮੁੱਖ ਸੇਵਾਦਾਰ ਤਰਨਤਾਰਨ, ਬਿਕਰਮਜੀਤ ਸਿੰਘ ਮੁਖ ਸੇਵਾਦਾਰ ਬਟਾਲਾ, ਗੁਰਵਰਿਆਮ ਸਿੰਘ ਭਰਾਤਾ ਸ਼ਹੀਦ ਭਾਈ ਸਤਵੰਤ ਸਿੰਘ ਅਤੇ ਮੁੱਖ ਸੇਵਾਦਾਰ ਅਗਵਾਣ ਸਰਕਲ ਹਾਜਰ ਸਨ। ਇਸ ਮੌਕੇ ਹਾਜ਼ਰ ਸਮੂਹ ਮੁਖ ਸੇਵਾਦਾਰਾਂ ਅਤੇ ਮੈਂਬਰਾ ਨੇ ਧਰਮ ਪ੍ਰਚਾਰ ਲਹਿਰ ਦੇ ਮੁਖੀ ਜਥੇਦਾਰ ਬਲਦੇਵ ਸਿੰਘ ਵਲੋਂ ਪ੍ਰਚਾਰ ਦੇ ਖੇਤਰ ਵਿਚ ਕੀਤੇ ਕੰਮਾਂ ਦੀ ਜੋਰਦਾਰ ਸ਼ਬਦਾਂ ਵਿਚ ਸ਼ਲਾਘਾ ਕੀਤੀ। ਉਨਾ ਕਿਹਾ ਕਿ ਧਰਮ ਪ੍ਰਚਾਰ ਲਹਿਰ ਵਲੋਂ ਪ੍ਰਚਾਰ ਖੇਤਰ ਵਿਚ ਆਈ ਖੜੌਤ ਨੂੰ ਖਤਮ ਕੀਤਾ ਗਿਆ ਹੈ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …