ਅੰਮ੍ਰਿਤਸਰ, 11 ਅਪ੍ਰੈਲ (ਪ੍ਰੀਤਮ ਸਿੰਘ)-ਖਾਲਸਾ ਕਾਲਜ ਪਬਲਿਕ ਸਕੂਲ ਵਿਖੇ ਅੱਜ ਵਿਦਿਆਰਥੀ ਜੀਵਨ ‘ਚ ਭੌਤਿਕ ਵਿਗਿਆਨ ਦੀ ਮਹੱਤਤਾ ‘ਤੇ ਇਕ ਭਾਸ਼ਣ ਕਰਵਾਇਆ ਗਿਆ। ਜਿਸ ‘ਚ ਨੈਸ਼ਨਲ ਫ਼ਿਜ਼ੀਕਲ ਲੈਬਰਟਰੀ, ਨਿਊ ਦਿੱਲੀ ਦੇ ਸਾਬਕਾ ਡਾਇਰੈਕਟਰ ਤੇ ਪ੍ਰਧਾਨ ਇੰਡੀਅਨ ਨੈਸ਼ਨਲ ਸਾਇੰਸ ਅਕੈਡਮੀ (ਆਈ. ਐੱਨ. ਐੱਸ. ਏ.) ਸ੍ਰੀ ਕ੍ਰਿਸ਼ਨ ਲਾਲ ਨੇ ਵਿਗਿਆਨ ਸਟਰੀਮ ‘ਚ 12ਵੀਂ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆ ਭੌਤਿਕ ਵਿਗਿਆਨ ਦੀ ਜੀਵਨ ‘ਚ ਭੂਮਿਕਾ ‘ਤੇ ਚਾਨਣਾ ਪਾਇਆ। ਸ੍ਰੀ ਲਾਲ ਨੇ ਕਿਹਾ ਕਿ ਸਿੰਧੂ ਘਾਟੀ ਦੀ ਸੱਭਿਅਤਾ ਤੋਂ ਲੈ ਕੇ ਅੱਜ ਤੱਕ ਭੌਤਿਕ ਵਿਗਿਆਨ ਸਾਡੇ ਦੈਨਿਕ ਜੀਵਨ ‘ਚ ਅਹਿਮ ਰੋਲ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਵੀ ਜਰੂਰਤ ਹੈ ਕਿ ਭੌਤਿਕ ਵਿਗਿਆਨ ਦੇ ਵਿਸ਼ਿਆਂ ‘ਤੇ ਹੋਰ ਵੀ ਜਿਆਦਾ ਖੋਜ਼ ਹੋਵੇ ਤਾਂ ਕਿ ਜੀਵਨ ਨੂੰ ਸੁਖਾਲਾ ਬਣਾਉਣ ਦੀਆਂ ਨਵੀਆਂ ਜੁਗਤਾਂ ਲੱਭੀਆਂ ਜਾ ਸਕਣ। ਉਨ੍ਹਾਂ ਕਿਹਾ ਕਿ ਭੌਤਿਕ ਵਿਗਿਆਨ ‘ਚ ਅੱਜ ਵੀ ਬਹੁਤ ਸਾਰੀਆਂ ਗੁੱਝਲਾਂ ਮਜ਼ਬੂਤ ਹਨ, ਜਿਨ੍ਹਾਂ ਨੂੰ ਖੋਲ੍ਹਣਾ ਅਜੇ ਬਾਕੀ ਹੈ ਅਤੇ ਖੋਜ਼ਕਾਰ ਇਸ ‘ਤੇ ਵਿਸ਼ੇਸ਼ ਕੰਮ ਕਰ ਸਕਦੇ ਹਨ। ਸਕੂਲ ਪ੍ਰਿੰਸੀਪਲ ਡਾ. ਸਰਵਜੀਤ ਕੌਰ ਬਰਾੜ ਨੇ ਸ੍ਰੀ ਲਾਲ ਦਾ ਸਕੂਲ ਪਹੁੰਚਣ ‘ਤੇ ਧੰਨਵਾਦ ਕਰਦਿਆ ਕਿਹਾ ਕਿ ਵਿਦਿਆਰਥੀਆਂ ਨੇ ਉਨ੍ਹਾਂ ਦੇ ਭਾਸ਼ਣ ਨੂੰ ਉਤਸੁਕਤਾ ਨਾਲ ਸੁਣਿਆ। ਉਨ੍ਹਾਂ ਕਿਹਾ ਕਿ ਭੌਤਿਕ ਵਿਗਿਆਨ ਇਕ ਦਿਲਚਸਪ ਵਿਸ਼ਾ ਹੈ, ਜਿਸਨੂੰ ਅਪਨਾਕੇ ਵਿਦਿਆਰਥੀ ਖੋਜ਼ ਅਤੇ ਵਿੱਦਿਆ ਦੇ ਖ਼ੇਤਰ ‘ਚ ਉੱਚਾਈਆਂ ਛੂਹ ਸਕਦੇ ਹਨ। ਇਸ ਮੌਕੇ ‘ਤੇ ਅਧਿਆਪਕਾਂ ਤੋਂ ਇਲਾਵਾ ਵਿਦਿਆਰਥੀ ਮੌਜ਼ੂਦ ਸਨ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …