Sunday, June 14, 2026

ਦਿੱਲੀ ਕਮੇਟੀ ਦੇ ਸਹਿਯੋਗ ਨਾਲ 550 ਲੋਕਾਂ ਨੂੰ ਵੰਡੇ ਮੁੱਫਤ ਚਸ਼ਮੇ

PPN0907201506
ਨਵੀਂ ਦਿੱਲੀ, 9 ਜੁਲਾਈ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਦਰਸ਼ਨ ਸਿੰਘ ਵੱਲੋਂ ਆਪਣੇ ਹੱਲਕੇ ਵਿੱਖੇ ਕਮੇਟੀ ਅਤੇ ਹੋਰ ਸੇਵਕ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਅੱਖਾਂ ਦੀ ਜਾਂਚ ਦਾ ਵਿਸ਼ਾਲ ਕੈਂਪ ਲਗਾਇਆ ਗਿਆ। ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ, ਕਲਿਆਣਪੁਰੀ-11 ਬਲਾੱਕ, ਵਿੱਖੇ ਲਗਾਏ ਇਸ ਕੈਂਪ ਵਿੱਚ ਅੱਖਾਂ ਦੇ ਡਾੱਕਟਰਾਂ ਵੱਲੋਂ ਲਗਭਗ ਇੱਕ ਹਜ਼ਾਰ ਲੋਕਾਂ ਦੀ ਜਾਂਚ ਕੀਤੀ ਗਈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦਰਸ਼ਨ ਸਿੰਘ ਨੇ ਦਸਿਆ ਕਿ ਕੈਂਪ ਵਿੱਚ 550 ਲੋਕਾਂ ਨੂੰ ਮੁਫਤ ਚਸ਼ਮੇਂ ਵੰਡੇ ਗਏ ਹਨ। ਇਸਦੇ ਨਾਲ ਹੀ 30 ਬੰਦੀਆਂ ਦੇ ਅੱਖਾਂ ਦੇ ਅੱਪਰੇਸ਼ਨ ਦੀ ਵੀ ਤਾਰੀਖ਼ ਡਾੱਕਟਰਾਂ ਵੱਲੋਂ ਦਿੱਤੀ ਗਈ ਹੈ। ਇਸ ਮੌਕੇ ਸੇਵਾ ਸਿੰਘ, ਰਜਿੰਦਰ ਸਿੰਘ, ਮਹਿੰਦਰ ਸਿੰਘ, ਸੁਜਾਨ ਸਿੰਘ, ਰਾਮ ਸਿੰਘ, ਆਸ਼ਾ ਸਿੰਘ ਸਣੇ ਇਲਾਕੇ ਦੇ ਸਮੂਹ ਪਤਵੰਤਿਆਂ ਨੇ ਕੈਂਪ ਵਿੱਚ ਹਾਜ਼ਰੀ ਭਰਦੇ ਹੋਏ ਕਮੇਟੀ ਦੇ ਕਾਰਜ ਦੀ ਸ਼ਲਾਘਾਂ ਕੀਤੀ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply