ਦਿੱਲੀ ਕਮੇਟੀ ਦੇ ਮੀਤ ਪ੍ਰਧਾਨ ਨੇ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਦੇ ਨਾਲ ਕੀਤੀ ਮੁਲਾਕਾਤ

ਨਵੀਂ ਦਿੱਲੀ, 9 ਜੁਲਾਈ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਸਤਪਾਲ ਸਿੰਘ ਨੇ ਇੱਕ ਵਫਦ ਦੇ ਨਾਲ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਨਸ਼ੀਮ ਜੈਦੀ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਵਿੱਚ ਜੈਦੀ ਨੂੰ ਮੁੱਖ ਚੋਣ ਕਮਿਸ਼ਨਰ ਬਣਨ ਤੇ ਵਧਾਈ ਦਿੰਦੇ ਹੋਏ ਸਤਪਾਲ ਸਿੰਘ ਨੇ ਭਾਰਤ ਦੀ ਜਮਹੂਰੀ ਤਾਕਤ ਨੂੰ ਮਜ਼ਬੂਤ ਬਣਾਉਣ ਵਾਸਤੇ ਜੈਦੀ ਦੀ ਭੂਮਿਕਾ ਨੂੰ ਅਹਿਮ ਦੱਸਿਆ।ਨਿਰਪੱਖ਼ ਅਤੇ ਸ਼ਾਂਤਮਈ ਚੋਣਾਂ ਕਰਵਾਉਣ ਦੀ ਚੋਣ ਕਮੀਸ਼ਨ ਦੇ ਪੁਰਾਣੇ ਪਿੱਛੋਕੜ ਦੀ ਰਿਵਾਇਤ ਜੈਦੀ ਵੱਲੋਂ ਬਰਕਰਾਰ ਰੱਖਣ ਦੀ ਵੀ ਸਤਪਾਲ ਨੇ ਆਸ਼ ਜਤਾਈ। ਦਿੱਲੀ ਕਮੇਟੀ ਵੱਲੋਂ ਕੀਤੇ ਜਾ ਰਹੇ ਸਮਾਜਿਕ ਅਤੇ ਧਾਰਮਿਕ ਕਾਰਜਾਂ ਦੀ ਵੀ ਸਤਪਾਲ ਨੇ ਜਾਣਕਾਰੀ ਦਿੱਤੀ। ਦੇਸ਼ ਵਿੱਚ ਘਟਗਿਣਤੀ ਕੌਮਾਂ ਦੀ ਤਰੱਕੀ ਲਈ ਉੱਚ ਸ਼ਿਖਿਆ ਦੇ ਜ਼ੋਰ ਦੇਣ ਵਾਸਤੇ ਕਮੇਟੀ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਵੀ ਸਤਪਾਲ ਨੇ ਜੈਦੀ ਨੂੰ ਦਸਿਆ।ਇਸ ਮੌਕੇ ਤੇ ਗਾਜਿਆਬਾਦ ਦੇ ਸਾਬਕਾ ਨਿਗਮ ਕੌਂਸਲਰ ਨਿਰਮਲ ਸਿੰਘ ਨਾਮਧਾਰੀ ਅਤੇ ਯੂਥ ਆਗੂ ਸੋਨੂੰ ਸਿੰਘ ਜੋਬਨ ਵੀ ਮੌਜ਼ੂਦ ਸਨ।
Punjab Post Daily Online Newspaper & Print Media