ਬਠਿੰਡਾ, 13 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਡਿਪਟੀ ਡਾਇਰੈਕਟਰ ਕਮ ਸਿਵਲ ਸਰਜਨ ਬਠਿੰਡਾ ਡਾ. ਤੇਜਵੰਤ ਸਿੰਘ ਰੰਧਾਵਾ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਅੱਜ 13 ਜੁਲਾਈ ਨੂੰ ਸੀਨੀਅਰ ਮੈਡੀਕਲ ਅਫਸਰ ਡਾ. ਕੁੰਦਨ ਕੁਮਾਰ ਪਾਲ ਦੀ ਅਗਵਾਈ ਹੇਠ ਵਿਸ਼ਵ ਅਬਾਦੀ ਦਿਵਸ ਪੰਦਰਵਾੜੇ ਨੂੰ ਸਮਰਪਿਤ ਪਰਿਵਾਰ ਨਿਯੋਜਨ ਜਾਗਰੂਕਤਾ ਵਰਕਸ਼ਾਪ ਨਥਾਣਾ ਵਿਖੇ ਲਗਾਈ ਗਈ।ਇਸ ਮੌਕੇ ਪਰਿਵਾਰ ਨਿਯੋਜਨ ਦਾ ਸੁਨੇਹਾ ਘਰ-ਘਰ ਪਹੁੰਚਾਣ ਲਈ ਪਬਲੀਸਿਟੀ ਵੈਨ ਵੀ ਚਲਾਈ ਗਈ, ਜੋ ਬਲਾਕ ਦੇ ਹਰ ਪਿੰਡ ਵਿੱਚ ਜਾਵੇਗੀ।ਵਰਕਸ਼ਾਪ ਵਿੱਚ ਛੋਟੇ ਪਰਿਵਾਰ ਦੇ ਲਾਭ ਦੱਸਦੇ ਹੋਏ ਡਾ. ਕੁੰਦਨ ਕੁਮਾਰ ਪਾਲ ਨੇ ਕਿਹਾ ਕਿ ਵਿਸ਼ਵ ਅਬਾਦੀ ਦਿਵਸ ਦਾ ਸਲੋਗਨ ”ਖੁਸ਼ਹਾਲ ਪਰਿਵਾਰ ਦਾ ਮੰਤਰ, ਦੋ ਬੱਚਿਆ ਵਿੱਚ ਤਿੰਨ ਸਾਲ ਦਾ ਅੰਤਰ ਹੈ।ਇਸਦੇ ਤਹਿਤ ਵਿਭਾਗ ਦੇ ਕਰਮਚਾਰੀ ਪਰਿਵਾਰ ਨਿਯੋਜਨ ਦੇ ਤਰੀਕੇ ਅਪਣਾਉਣ ਲਈ ਵੱਧ ਤੋ ਵੱਧ ਲੋਕਾ ਨੂੰ ਜਾਗਰੂਕ ਕਰਨਗੇ, ਕਿਉਕਿ ਵੱਧ ਰਹੀ ਅਬਾਦੀ ਸਾਡੇ ਦੇਸ਼ ਲਈ ਹੀ ਨਹੀ ਬਲਕਿ ਪੂਰੇ ਵਿਸ਼ਵ ਲਈ ਚਿੰਤਾ ਦਾ ਵਿਸ਼ਾ ਹੈ।ਉਹਨਾ ਕਿਹਾ ਕਿ ਬੱਚਿਆ ਵਿੱਚ ਵਿਥ ਰੱਖਣ ਲਈ ਪਰਿਵਾਰ ਭਲਾਈ ਦੇ ਸਾਧਨਾ ਵਿੱਚੋ ਅਜੋਕੇ ਸਮੇ ਵਿੱਚ ਪੀ.ਪੀ.ਆਈ.ਯੂ.ਸੀ.ਡੀ. (ਕਾਪਰ-ਟੀ) ਸਭ ਤੋ ਵਧੀਆ ਸਾਧਨ ਹੈ।ਲੋਕਾ ਨੂੰ ਪਰਿਵਾਰ ਨਿਯੋਜਨ ਸੰਬਧੀ ਜਾਗਰੂਕ ਕਰਨ ਲਈ ਸਿਹਤ ਵਿਭਾਗ ਵੱਲੋ 21 ਜੁਲਾਈ ਨੂੰ ਨਥਾਣਾ ਵਿਖੇ ਸਿਹਤ ਵਿਭਾਗ ਵੱਲੋ ਸਿਹਤ ਮੇਲਾ ਲਗਾਇਆ ਜਾਣਾ ਹੈ। ਬਲਾਕ ਐਜੂਕੇਟਰ ਰੋਹਿਤ ਜਿੰਦਲ ਨੇ ਸਿਹਤ ਕਰਮਚਾਰੀਆ ਨੂੰ ਕਿਹਾ ਕਿ ਵਿਸ਼ਵ ਅਬਾਦੀ ਦਿਵਸ ਪੰਦਰਵਾੜਾ 11 ਜੁਲਾਈ ਤੋ 24 ਤੱਕ ਹੈ।ਇਸ ਵਿਸ਼ਵ ਅਬਾਦੀ ਦਿਵਸ ਪੰਦਰਵਾੜੇ ਦੌਰਾਨ ਵੱਧ ਤੋ ਵੱਧ ਲੋਕਾ ਨੂੰ ਜਾਗਰੂਕ ਕਰਨ ਅਤੇ ਪਰਿਵਾਰ ਨਿਯੋਜਨ ਦੇ ਹੌਣ ਵਾਲੇ ਲਾਭ ਬਾਰੇ ਦੱਸਣ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media